ਦੁਨੀਆ ਭਰ ਦੇ EV ਬਾਜ਼ਾਰ ''ਤੇ ਇਸ ਵਿਦੇਸ਼ੀ ਕੰਪਨੀ ਦੀ ਨਜ਼ਰ, ਅਮਰੀਕੀ ਸਰਕਾਰ ਵੀ ਦੇ ਰਹੀ ਸਮਰਥਨ

Sunday, Jul 31, 2022 - 04:02 PM (IST)

ਦੁਨੀਆ ਭਰ ਦੇ EV ਬਾਜ਼ਾਰ ''ਤੇ ਇਸ ਵਿਦੇਸ਼ੀ ਕੰਪਨੀ ਦੀ ਨਜ਼ਰ, ਅਮਰੀਕੀ ਸਰਕਾਰ ਵੀ ਦੇ ਰਹੀ ਸਮਰਥਨ

ਨਵੀਂ ਦਿੱਲੀ - ਵੀਅਤਨਾਮ ਦੇ ਸਭ ਤੋਂ ਅਮੀਰ ਵਿਅਕਤੀ ਫਾਮ ਨਹਾਟ ਯੁਆਂਗ ਜਲਦ ਹੀ ਦੁਨੀਆ ਭਰ ਦੇ ਇਲੈਕਟ੍ਰਿਕ ਵਾਹਨ ਬਾਜ਼ਾਰ 'ਤੇ ਕਬਜ਼ਾ ਕਰਨ ਦਾ ਇਰਾਦਾ ਰੱਖਦੇ ਹਨ। ਯੁਆਂਗ ਦੀ ਕੰਪਨੀ ਦਾ ਮੁੱਲ 1.93 ਲੱਖ ਕਰੋੜ ਰੁਪਏ ਦੱਸਿਆ ਜਾ ਰਿਹਾ ਹੈ। ਜੂਨ 2018 ਵਿਚ ਵਿਨਫਾਸਟ ਨੇ ਹਨੋਈ ਦੇ ਬਾਹਰ ਜਨਰਲ ਮੋਟਰਸ ਦੀ ਫੈਕਟਰੀ ਖ਼ਰੀਦੀ ਸੀ। ਫਿਰ ਕੰਪਨੀ ਨੇ ਲਾਈਸੈਂਸ ਲੈ ਕੇ ਜੀਐੱਮ,ਬੀਐੱਮਡਬਲਯੂ ਅਤੇ ਸ਼ੇਵਰਲੇ ਦੀਆਂ ਕਾਰਾਂ ਬਣਾਉਣੀਆਂ ਸ਼ੁਰੂ ਕੀਤੀਆਂ। 

ਹੁਣ ਕੰਪਨੀ ਜਲਦ ਹੀ ਇਲੈਕਟ੍ਰਾਨਿਕ ਬਾਜ਼ਾਰ ਵਿਚ ਧਮਾਕਾ ਕਰਨ ਜਾ ਰਹੀ ਹੈ। ਕੰਪਨੀ ਦੀ ਸਾਲਾਨਾ 2 ਲੱਖ 50 ਹਜ਼ਾਰ ਇਲੈਕਟ੍ਰਾਨਿਕ ਕਾਰ ਨਿਰਮਾਣ ਦੀ ਸਮਰਥਾ ਹੈ। ਹੈਫਾਂਗ ਸ਼ਹਿਰ ਵਿਚ 878 ਏਕੜ ਵਿਚ ਫੈਲੀ ਵਿਨਫਾਸਟ ਕੰਪਨੀ ਵਿਚ 1250 ਰੋਬੋਟ ਇਲੈਕਟ੍ਰਾਨਿਕ ਕਾਰ ਦਾ ਨਿਰਮਾਣ ਕਾਰਜ ਦੇਖ ਰਹੇ ਹਨ। ਜਰਮਨੀ , ਜਾਪਾਨ, ਸਵੀਡਨ ਤੋਂ ਆਈਆਂ ਮਸ਼ੀਨਾਂ ਦੇ ਜ਼ਰੀਏ ਜ਼ਿਆਦਾਤਰ ਕੰਮ ਮਸ਼ੀਨਾਂ ਨਾਲ ਹੋ ਰਿਹਾ ਹੈ। ਵਿਨਫਾਸਟ ਕੰਪਨੀ ਦੀ ਨਜ਼ਰ ਚੀਨ, ਅਮਰੀਕਾ ਅਤੇ ਯੂਰਪ ਦੇ ਆਟੋ ਬਾਜ਼ਾਰ ਵੱਲ ਹੈ।

ਇਹ ਵੀ ਪੜ੍ਹੋ : Zomato ਦੇ ਸ਼ੇਅਰ ਡਿਗ ਕੇ 35 ਰੁਪਏ ਤੱਕ ਆਉਣਗੇ, ਅਸ਼ਵਥ ਦਾਮੋਦਰਨ ਨੇ ਮੁੜ ਕੀਤੀ ਭਵਿੱਖਬਾਣੀ

ਅਮਰੀਕੀ ਸਰਕਾਰ ਤੋਂ ਮਿਲ ਰਿਹੈ ਸਮਰਥਨ

ਇਸ ਦੇ ਨਾਲ ਹੀ ਰਾਹਤ ਦੀ ਖ਼ਬਰ ਇਹ ਹੈ ਕਿ ਕੰਪਨੀ ਨੂੰ ਅਮਰੀਕੀ ਸਰਕਾਰ ਕੋਲੋਂ ਪੂਰਾ ਸਮਰਥਨ ਮਿਲ ਰਿਹਾ ਹੈ। ਕੰਪਨੀ ਨੂੰ ਅਮਰੀਕੀ ਬਾਜ਼ਾਰ ਵਿਚੋਂ 10 ਹਜ਼ਾਰ ਆਰਡਰ ਵੀ ਮਿਲ ਚੁੱਕੇ ਹਨ। ਕੰਪਨੀ ਅਗਸਤ ਮਹੀਨੇ ਤੋਂ ਵਾਹਨਾਂ ਦਾ ਉਤਪਾਦਨ ਸ਼ੁਰੂ ਕਰ ਦੇਵੇਗੀ। ਕੰਪਨੀ ਨਾਰਥ ਕੇਰੋਲੀਨਾ ਅਮਰੀਕਾ ਵਿਚ 32 ਹਜ਼ਾਰ ਕਰੋੜ ਦੀ ਲਾਗਤ ਨਾਲ ਪਲਾਂਟ ਲਗਾ ਰਹੀ ਹੈ। ਕੰਪਨੀ ਦੀ ਯੂਰਪ ਵਿਚ ਵੀ ਪਲਾਂਟ ਲਗਾਉਣ ਦੀ ਯੋਜਨਾ ਹੈ। ਦੋ ਹਜ਼ਾਰ ਏਕੜ ਵਿਚ ਬਣ ਰਹੀ ਅਮਰੀਕੀ ਫੈਕਟਰੀ ਵਿਚ 2024 ਤੱਕ ਕਾਰਾਂ ਦਾ ਉਤਪਾਦਨ ਸ਼ੁਰੂ ਹੋ ਜਾਵੇਗਾ। 14 ਜੁਲਾਈ ਨੂੰ ਵਿਨਫਾਸਟ ਨੇ ਕੈਲੀਫੋਰਨੀਆ ਵਿਚ ਆਪਣਾ ਸ਼ੋਅ ਰੂਮ ਖੋਲ੍ਹਿਆ ਹੈ। ਕੰਪਨੀ ਦਾ ਪ੍ਰਮੁੱਖ ਸਟੋਰ ਸੈਂਟਾ ਮੋਨਿਕਾ ਵਿਚ ਹੈ। ਅਮਰੀਕੀ ਬਾਜ਼ਾਰ ਲਈ ਕੰਪਨੀ ਦੇ ਪਹਿਲੇ ਦੋ ਮਾਡਲ ਐੱਸਯੂਵੀ ਹਨ। ਇਸ ਦੇ ਨਾਲ ਹੀ ਕੰਪਨੀ 10 ਸਾਲ ਦੀ ਵਾਰੰਟੀ ਦੇ ਰਹੀ ਹੈ ਅਤੇ ਬੈਟਰੀ 70 ਫ਼ੀਸਦੀ ਘੱਟ ਹੋਣ ਤੋਂ ਬਾਅਦ ਮੁਫ਼ਤ ਨਵੀਂ ਬੈਟਰੀ ਦੇਣ ਦੀ ਵੀ ਸਹੂਲਤ ਦੇ ਰਹੀ ਹੈ।

ਮੌਜੂਦਾ ਸਮੇਂ ਵਿਚ ਈਵੀ ਦੇ ਗਲੋਬਲ ਬਾਜ਼ਾਰ ਵਿਚ  ਚੀਨ ਦੀ ਹਿੱਸੇਦਾਰੀ ਤਕਰੀਬਨ ਅੱਧੀ ਹੈ। ਫਿਰ ਵੀ ਚੀਨ ਦੀ ਕਿਸੇ ਵੀ ਕੰਪਨੀ ਨੇ ਅਮਰੀਕਾ ਵਿਚ ਅਜੇ ਤੱਕ ਕੋਈ ਪਲਾਂਟ ਨਹੀਂ ਲਗਾਇਆ ਹੈ।

ਇਹ ਵੀ ਪੜ੍ਹੋ : ਛੋਟੀ ਜਿਹੀ ਗਲਤੀ ਵੀ ਬੰਦ ਕਰਵਾ ਸਕਦੀ ਹੈ ਡੀਮੈਟ ਖਾਤਾ, SEBI ਨੇ ਜਾਰੀ ਕੀਤੇ ਨਵੇਂ ਨਿਯਮ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


author

Harinder Kaur

Content Editor

Related News