US: ਡਾਓ ਜੋਂਸ ਗਿਰਾਵਟ 'ਚ ਬੰਦ, S&P 500 ਵੀ ਮਾਮੂਲੀ ਡਿੱਗਾ

11/20/2019 8:29:36 AM

ਨਵੀਂ ਦਿੱਲੀ— ਯੂ. ਐੱਸ. ਬਾਜ਼ਾਰਾਂ 'ਚ ਮੰਗਲਵਾਰ ਨੂੰ ਸੁਸਤੀ ਦੇਖਣ ਨੂੰ ਮਿਲੀ। ਡਾਓ ਜੋਂਸ ਰਿਕਾਰਡ ਉੱਚ ਪੱਧਰ ਤੋਂ ਡਿੱਗ ਕੇ ਬੰਦ ਹੋਇਆ ਹੈ। ਐੱਸ. ਐਂਡ ਪੀ.-500 'ਚ ਵੀ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ ਨੈਸਡੈਕ ਕੰਪੋਜ਼ਿਟ ਗ੍ਰੀਨ ਨਿਸ਼ਾਨ 'ਤੇ ਬੰਦ ਹੋਣ 'ਚ ਕਾਮਯਾਬ ਰਿਹਾ।

 

ਡਾਓ ਨੂੰ ਸਭ ਤੋਂ ਵੱਡਾ ਝਟਕਾ ਹੋਮ ਡਿਪੋ ਦੇ ਸਟਾਕਸ 'ਚ 5.4 ਫੀਸਦੀ ਦੀ ਗਿਰਾਵਟ ਕਾਰਨ ਲੱਗਾ, ਇਸ ਨਾਲ ਡਾਓ ਨੂੰ 88 ਅੰਕ ਦਾ ਨੁਕਸਾਨ ਹੋਇਆ। ਮੰਗਲਵਾਰ ਨੂੰ ਡਾਓ ਜੋਂਸ 102.20 ਅੰਕ ਯਾਨੀ 0.36 ਫੀਸਦੀ ਡਿੱਗ ਕੇ 27,934.02 'ਤੇ ਬੰਦ ਹੋਇਆ ਹੈ। ਐੱਸ. ਐਂਡ ਪੀ.-500 ਇੰਡੈਕਸ 0.06 ਫੀਸਦੀ ਦੀ ਮਾਮੂਲੀ ਕਮਜ਼ੋਰੀ ਨਾਲ 3,120.18 'ਤੇ, ਜਦੋਂ ਕਿ ਨੈਸਡੈਕ ਕੰਪੋਜ਼ਿਟ 0.24 ਫੀਸਦੀ ਦੀ ਮਜਬੂਤੀ ਨਾਲ 8,570.66 ਦੇ ਆਲਟਾਈਮ ਉੱਚ ਪੱਧਰ 'ਤੇ ਬੰਦ ਹੋਇਆ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਿਛਲੇ ਕਾਰੋਬਾਰੀ ਦਿਨ ਸੋਮਵਾਰ ਨੂੰ ਡਾਓ 31.33 ਅੰਕ ਯਾਨੀ 0.11 ਫੀਸਦੀ ਵੱਧ ਕੇ 28036.22 'ਤੇ ਬੰਦ ਹੋਇਆ ਸੀ। ਐੱਸ. ਐਂਡ ਪੀ.-500 ਇੰਡੈਕਸ 0.05 ਫੀਸਦੀ ਦੀ ਮਾਮੂਲੀ ਬੜ੍ਹਤ ਨਾਲ 3,122.03 'ਤੇ, ਜਦੋਂ ਕਿ ਨੈਸਡੈਕ ਕੰਪੋਜ਼ਿਟ 0.11 ਫੀਸਦੀ ਦੀ ਹਲਕੀ ਮਜਬੂਤੀ ਨਾਲ 8549.94 ਦੇ ਪੱਧਰ 'ਤੇ ਬੰਦ ਹੋਇਆ ਸੀ।


Related News