ਨਵੇਂ ਰੂਪ ''ਚ ਨਜ਼ਰ ਆਉਣਗੇ Air India ਦੇ ਕਰੂ ਮੈਂਬਰਸ, ਕੰਪਨੀ ਨੇ ਜਾਰੀ ਕੀਤੀਆਂ ਗਾਈਡਲਾਈਨਸ

11/24/2022 6:08:26 PM

ਨਵੀਂ ਦਿੱਲੀ - ਏਅਰ ਇੰਡੀਆ ਦੀ ਟਾਟਾ ਸਮੂਹ 'ਚ ਵਾਪਸੀ ਦੇ ਨਾਲ ਹੀ ਇਸ ਵਿਚ ਕਈ ਬਦਲਾਅ ਨਜ਼ਰ ਆਉਣ ਲੱਗ ਗਏ ਹਨ। ਹੁਣ ਏਅਰ ਇੰਡੀਆ 'ਚ ਏਅਰ ਹੋਸਟੈੱਸ ਅਤੇ ਕਰੂ ਮੈਂਬਰ ਨਵੀਂ ਦਿੱਖ 'ਚ ਨਜ਼ਰ ਆਉਣਗੇ। ਹੁਣ ਏਅਰ ਇੰਡੀਆ ਨੇ ਆਪਣੇ ਕੈਬਿਨ ਕਰੂ ਮੈਂਬਰਾਂ ਲਈ ਗਰੂਮਿੰਗ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਇਸ ਦੇ ਲਈ ਗਰੂਮਿੰਗ ਦਿਸ਼ਾ-ਨਿਰਦੇਸ਼ਾਂ ਦੀ ਵਿਸਤ੍ਰਿਤ ਜਾਣਕਾਰੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਬਿਊਟੀ ਅਤੇ ਪਰਸਨਲ ਕੇਅਰ ਕਾਰੋਬਾਰ ’ਚ ਐਂਟਰੀ ਕਰੇਗਾ ਟਾਟਾ, ਨਵੀਂ ਤਕਨੀਕ ਲੈ ਕੇ ਆ ਰਿਹਾ ਗਰੁੱਪ

ਇਸ 'ਚ ਦੱਸਿਆ ਗਿਆ ਹੈ ਕਿ ਪੁਰਸ਼ ਕਰੂ ਮੈਂਬਰ ਅਤੇ ਮਹਿਲਾ ਕਰੂ ਮੈਂਬਰ ਨੂੰ ਕਿਸ ਤਰ੍ਹਾਂ ਦਾ ਲੁੱਕ ਰੱਖਣਾ ਚਾਹੀਦਾ ਹੈ। ਕੈਬਿਨ ਕਰੂ ਮੈਂਬਰਾਂ ਨੂੰ ਆਪਣੀ ਦਿੱਖ 'ਤੇ ਵਿਸ਼ੇਸ਼ ਧਿਆਨ ਦੇਣ ਦੀ ਸਲਾਹ ਦਿੱਤੀ ਗਈ ਹੈ। ਕੈਬਿਨ ਕਰੂ ਦੇ ਮਰਦਾਂ ਲਈ ਵੀ ਦਿਸ਼ਾ-ਨਿਰਦੇਸ਼ ਹਨ ਜਿਨ੍ਹਾਂ ਦੇ ਵਾਲ ਘਟ ਹਨ ਜਾਂ ਗੰਜੇਪਨ ਵਾਲੇ ਹਨ। ਇਸ ਦੇ ਨਾਲ ਹੀ ਏਅਰ ਹੋਸਟੇਸ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣ ਹੈ ਇਸ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ।

ਮਹਿਲਾ ਮੈਂਬਰਾਂ ਲਈ ਦਿਸ਼ਾ-ਨਿਰਦੇਸ਼

ਮਹਿਲਾ ਕੈਬਿਨ ਕਰੂ ਮੈਂਬਰਾਂ ਲਈ ਸੂਚੀ ਥੋੜ੍ਹੀ ਲੰਬੀ ਹੈ। ਇਸ ਸੂਚੀ ਵਿਚ ਮਹਿਲਾ ਕਰੂ ਮੈਂਬਰ ਹੁਣ ਕੰਨਾਂ ਵਿਚ ਲੰਮੀਆਂ ਵਾਲੀਆਂ ਨਹੀਂ ਪਹਿਨ ਸਕਣਗੀਆਂ। ਜੇਕਰ ਬਿੰਦੀ ਵੀ ਲਗਾਉਣੀ ਹੋਵੇ ਤਾਂ ਇਸ ਦਾ ਆਕਾਰ 0.5 ਸੈਂਟੀਮੀਟਰ ਤੋਂ ਵੱਡਾ ਨਹੀਂ ਹੋਣਾ ਚਾਹੀਦਾ। ਚੂੜੀ ਵੀ ਬਿਨਾਂ ਡਿਜ਼ਾਈਨ ਦੇ ਹੋਣੀ ਚਾਹੀਦੀ ਹੈ। ਇਸ ਨਾਲ ਵਾਲਾਂ ਨੂੰ ਬੰਨ੍ਹਣ ਲਈ ਹਾਈ ਟਾਪ ਗੰਢ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਸਾਰੀਆਂ ਮਹਿਲਾ ਕਰੂ ਮੈਂਬਰਾਂ ਨੂੰ ਇਨ੍ਹਾਂ ਨਿਯਮਾਂ ਦਾ ਪਾਲਣ ਕਰਨਾ ਹੋਵੇਗਾ। ਇਸ ਦੇ ਨਾਲ ਹੀ ਮਹਿਲਾ ਕੈਬਿਨ ਕਰੂ ਮੈਂਬਰਾਂ ਲਈ ਗਹਿਣਿਆਂ ਨੂੰ ਲੈ ਕੇ ਵੀ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ। ਇਸ 'ਚ ਮਹਿਲਾ ਕਰੂ ਆਪਣੇ ਹੱਥਾਂ 'ਚ ਜ਼ਿਆਦਾ ਚੂੜੀਆਂ ਨਹੀਂ ਪਾ ਸਕਦੇ ਹਨ। ਆਈਸ਼ੈਡੋ, ਲਿਪਸਟਿਕ, ਨੇਲ ਪੇਂਟ ਅਤੇ ਹੇਅਰ ਸ਼ੇਡ ਕਾਰਡਾਂ ਦੀ ਵੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਿਹਾ ਗਿਆ ਹੈ। ਮੋਤੀ ਦੀਆਂ ਮੁੰਦਰੀਆਂ ਅਤੇ ਵਾਲੀਆਂ ਦੀ ਇਜਾਜ਼ਤ ਨਹੀਂ ਹੈ। ਫਲਾਈਟ ਅਟੈਂਡੈਂਟ ਬਿਨਾਂ ਡਿਜ਼ਾਈਨ ਦੇ ਸੋਨੇ ਜਾਂ ਹੀਰੇ ਦੇ ਆਕਾਰ ਦੀਆਂ ਮੁੰਦਰਾ ਪਹਿਨ ਸਕਦੇ ਹਨ।

ਇਹ ਵੀ ਪੜ੍ਹੋ : Air India ਨੇ ਸੇਵਾਵਾਂ 'ਚ ਕੀਤੇ ਬਦਲਾਅ, ਹੁਣ ਨਵੀਆਂ ਵਿਦੇਸ਼ੀ ਉਡਾਣਾਂ ਸਮੇਤ ਮਿਲਣਗੀਆਂ ਕਈ ਹੋਰ ਸਹੂਲਤਾਂ

ਏਅਰ ਹੋਸਟੇਸ ਲਈ ਸਾੜ੍ਹੀ ਅਤੇ ਇੰਡੋ-ਵੈਸਟਰਨ ਵੇਅਰ ਆਦਿ ਦੋਵਾਂ ਨਾਲ ਫਲਾਈਟ ਡਿਊਟੀ ਲਈ ਚਮੜੀ ਦੇ ਰੰਗ ਨਾਲ ਮੇਲ ਖਾਂਦੇ ਲੰਬਾਈ ਵਾਲੇ ਸਟੋਕਿੰਗਜ਼ ਲਾਜ਼ਮੀ ਹਨ। ਮਹਿੰਦੀ ਲਗਾਉਣ ਦੀ ਇਜਾਜ਼ਤ ਨਹੀਂ ਹੈ। 

ਪੁਰਸ਼ ਚਾਲਕਾਂ ਲਈ ਨਿਰਦੇਸ਼

ਘੱਟ ਵਾਲ ਜਾਂ ਗੰਜੇਪਨ ਦੇ ਸ਼ਿਕਾਰ ਪੁਰਸ਼ ਚਾਲਕਾਂ ਨੂੰ ਕਲੀਨ-ਸ਼ੇਵ ਸਿਰ ਰੱਖਣਾ ਹੋਵੇਗਾ। ਅਜਿਹੇ ਚਾਲਕ ਦਲ ਦੇ ਮੈਂਬਰਾਂ ਨੂੰ ਰੋਜ਼ਾਨਾ ਆਪਣੇ ਸਿਰ ਮੁੰਡਾਉਣੇ ਪੈਣਗੇ। ਸਿਰ 'ਤੇ ਖਿੱਲਰੇ ਵਾਲ ਜਾਂ ਲੰਬੇ ਉਲਝੇ ਹੋਏ ਵਾਲ ਰੱਖਣ ਦੀ ਇਜਾਜ਼ਤ ਨਹੀਂ ਹੋਵੇਗੀ। ਵਾਲਾਂ ਨੂੰ ਸਿਰਫ਼ ਕਾਲੇ ਰੰਗ ਵਿਚ ਰੰਗਣ ਦੀ ਇਜਾਜ਼ਤ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਲੱਕੜ ਦਾ ਰਸੋਈ ਦਾ ਸਮਾਨ ਬਣਾਉਣ ਲਈ ਮਸ਼ਹੂਰ ਹੈ ਕਸ਼ਮੀਰ ਦਾ ਇਹ ਤਰਖ਼ਾਣ

ਗੁੱਟ, ਗਰਦਨ, ਗਿੱਟੇ 'ਤੇ ਕਾਲੇ ਜਾਂ ਧਾਰਮਿਕ ਧਾਗੇ ਦੀ ਇਜਾਜ਼ਤ ਨਹੀਂ ਹੈ। ਹਾਲਾਂਕਿ ਏਅਰਲਾਈਨ ਦੇ ਸੂਤਰਾਂ ਅਨੁਸਾਰ ਅਜੇ ਤੱਕ ਚਾਲਕ ਦਲ ਦੁਆਰਾ ਦਿਸ਼ਾ ਨਿਰਦੇਸ਼ਾਂ ਨੂੰ ਪੂਰੀ ਤਰ੍ਹਾਂ ਨਹੀਂ ਅਪਣਾਇਆ ਗਿਆ ਹੈ। ਹੁਣ ਤੱਕ ਵਾਲਾਂ ਦਾ ਰੰਗ ਜਾਂ ਕਲੀਨ ਸ਼ੇਵਨ ਸਿਰ ਅਤੇ ਟਾਈ-ਪਿਨ ਪਹਿਨਣ ਆਦਿ ਨੂੰ ਲਾਗੂ ਨਹੀਂ ਕੀਤਾ ਗਿਆ ਹੈ।

ਕੈਬਿਨ ਕਰੂ ਮੈਂਬਰਾਂ ਦੀ ਵਜ਼ਨ ਚੈਕਿੰਗ ਦਾ ਕੀਤਾ ਸਖ਼ਤ ਵਿਰੋਧ 

ਪਿਛਲੇ ਦਿਨੀਂ ਏਅਰ ਇੰਡੀਆ ਦੇ ਕੈਬਿਨ ਕਰੂ ਮੈਂਬਰਾਂ ਦੇ ਭਾਰ ਦੀ ਜਾਂਚ ਨੂੰ ਲੈ ਕੇ ਬਦਲਾਅ ਕੀਤੇ ਗਏ ਸਨ। ਏਅਰ ਇੰਡੀਆ ਵੱਲੋਂ ਹਾਲ ਹੀ ਵਿੱਚ ਇੱਕ ਸਰਕੂਲਰ ਜਾਰੀ ਕੀਤਾ ਗਿਆ ਸੀ। ਇਸ ਅਨੁਸਾਰ, ਇੱਕ ਨਵੀਂ ਕੰਪਨੀ ਨੂੰ ਬਾਡੀ ਮਾਸ ਇੰਡੈਕਸ (BMI) ਅਤੇ ਕਰਮਚਾਰੀਆਂ ਦੇ ਭਾਰ ਦੀ ਜਾਂਚ ਕਰਨ ਲਈ ਜੋੜਿਆ ਗਿਆ ਹੈ। ਹੁਣ ਹਰ ਤਿੰਨ ਮਹੀਨੇ ਬਾਅਦ ਚਾਲਕ ਦਲ ਦੇ ਮੈਂਬਰਾਂ ਦਾ ਵਜ਼ਨ ਚੈੱਕ ਕੀਤਾ ਜਾਵੇਗਾ। ਉਨ੍ਹਾਂ ਦੀ ਵਰਦੀ 'ਤੇ ਵੀ ਤਿੱਖੀ ਨਜ਼ਰ ਰੱਖੀ ਜਾਵੇਗੀ। ਇਸ ਦਾ ਏਅਰ ਇੰਡੀਆ ਦੀ ਕੈਬਿਨ ਕਰੂ ਯੂਨੀਅਨ ਨੇ ਸਖ਼ਤ ਵਿਰੋਧ ਕੀਤਾ ਸੀ।

ਇਹ ਵੀ ਪੜ੍ਹੋ : ਲੱਕੜ ਦਾ ਰਸੋਈ ਦਾ ਸਮਾਨ ਬਣਾਉਣ ਲਈ ਮਸ਼ਹੂਰ ਹੈ ਕਸ਼ਮੀਰ ਦਾ ਇਹ ਤਰਖ਼ਾਣ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News