ਦੇਸ਼ ਦਾ ਐਕਸਪੋਰਟ 6 ਫ਼ੀਸਦੀ ਵਧ ਕੇ 447 ਅਰਬ ਡਾਲਰ ’ਤੇ ਆਇਆ

Friday, Apr 14, 2023 - 10:18 AM (IST)

ਦੇਸ਼ ਦਾ ਐਕਸਪੋਰਟ 6 ਫ਼ੀਸਦੀ ਵਧ ਕੇ 447 ਅਰਬ ਡਾਲਰ ’ਤੇ ਆਇਆ

ਨਵੀਂ ਦਿੱਲੀ–ਵਪਾਰ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਕਿਹਾ ਕਿ ਦੇਸ਼ ਦਾ ਐਕਸਪੋਰਟ ਬੀਤੇ ਵਿੱਤੀ ਸਾਲ 2022-23 ’ਚ 6 ਫ਼ੀਸਦੀ ਵਧ ਕੇ ਰਿਕਾਰਡ 447 ਅਰਬ ਡਾਲਰ ਰਿਹਾ। ਮੁੱਖ ਤੌਰ ’ਤੇ ਪੈਟਰੋਲੀਅਮ, ਦਵਾਈਆਂ, ਰਸਾਇਣ ਅਤੇ ਸਮੁੰਦਰੀ ਉਤਪਾਦਾਂ ਦੇ ਖੇਤਰਾਂ ’ਚ ਬਿਹਤਰ ਪ੍ਰਦਰਸ਼ਨ ਨਾਲ ਐਕਸਪੋਰਟ ਚੰਗਾ ਰਿਹਾ ਹੈ। ਇਸ ਤੋਂ ਪਿਛਲੇ ਵਿੱਤੀ ਸਾਲ 2021-22 ’ਚ ਐਕਸਪੋਰਟ 422 ਅਰਬ ਡਾਲਰ ਸੀ।

ਇਹ ਵੀ ਪੜ੍ਹੋ- ਮਹਿੰਗਾਈ ਦੇ ਮੋਰਚੇ ’ਤੇ ਰਾਹਤ, ਮਾਰਚ ’ਚ 15 ਮਹੀਨਿਆਂ ਦੇ ਹੇਠਲੇ ਪੱਧਰ ’ਤੇ ਆਈ
ਦੇਸ਼ ਦਾ ਐਕਸਪੋਰਟ ਵੀ ਸਮੀਖਿਆ ਅਧੀਨ ਵਿੱਤੀ ਸਾਲ 16.5 ਫ਼ੀਸਦੀ ਵਧ ਕੇ 714 ਅਰਬ ਡਾਲਰ ਰਿਹਾ ਜੋ ਇਕ ਸਾਲ ਪਹਿਲਾਂ 2021-22 ’ਚ 613 ਅਰਬ ਡਾਲਰ ਸੀ। ਗੋਇਲ ਨੇ ਕਿਹਾ ਕਿ ਵਸਤਾਂ ਅਤੇ ਸੇਵਾਵਾਂ ਦਾ ਐਕਸਪੋਰਟ ਨਵੀਂ ਉਚਾਈ ’ਤੇ ਪਹੁੰਚਿਆ ਹੈ ਅਤੇ 2022-23 ’ਚ 14 ਫ਼ੀਸਦੀ ਵਧ ਕੇ 770 ਅਰਬ ਡਾਲਰ ਰਿਹਾ ਜੋ ਇਕ ਸਾਲ ਪਹਿਲਾਂ 676 ਅਰਬ ਡਾਲਰ ਸੀ। ਮੰਤਰੀ ਨੇ ਰੋਮ ’ਚ ਪੱਤਰਕਾਰਾਂ ਨੂੰ ਕਿਹਾ ਕਿ ਭਾਰਤ ਦੇ ਐਕਸਪੋਰਟ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਦੇਸ਼ ਤੋਂ ਕੁੱਲ ਐਕਸਪੋਰਟ 2022-23 ’ਚ 770 ਅਰਬ ਡਾਲਰ ਦੀ ਨਵੀਂ ਉਚਾਈ ’ਤੇ ਪਹੁੰਚ ਗਿਆ ਹੈ। ਪਿਛਲੇ ਵਿੱਤੀ ਸਾਲ ਦੀ ਤੁਲਣਾ ’ਚ ਇਹ 14 ਫ਼ੀਸਦੀ ਵੱਧ ਹੈ। 2020 ’ਚ ਇਹ 500 ਅਰਬ ਡਾਲਰ ਅਤੇ 2021-22 ’ਚ 676 ਅਰਬ ਡਾਲਰ ਸੀ। ਦੇਸ਼ ਦਾ ਸੇਵਾ ਐਕਸਪੋਰਟ ਵੀ 2022-23 ’ਚ 27.16 ਫ਼ੀਸਦੀ ਵਧ ਕੇ 323 ਅਰਬ ਡਾਲਰ ਰਿਹਾ ਜੋ ਇਸ ਤੋਂ ਪਿਛਲੇ ਵਿੱਤੀ ਸਾਲ ’ਚ 254 ਅਰਬ ਡਾਲਰ ਸੀ। ਉਨ੍ਹਾਂ ਨੇ ਕਿਹਾ ਕਿ ਇਹ ਅਸਲ ’ਚ ਭਾਰਤ ਦੇ ਕੌਮਾਂਤਰੀ ਬਾਜ਼ਾਰ ’ਚ ਵਿਸਤਾਰ ਦਾ ਸੰਕੇਤ ਹੈ।
ਚੀਨ ਦਾ ਐਕਸਪੋਰਟ 14.8 ਫ਼ੀਸਦੀ ਵਧ ਕੇ 315.6 ਅਰਬ ਡਾਲਰ ’ਤੇ
ਯੂਰਪੀ ਅਤੇ ਅਮਰੀਕੀ ਮੰਗ ’ਚ ਗਿਰਾਵਟ ਦੇ ਬਾਵਜੂਦ ਮਾਰਚ ’ਚ ਚੀਨ ਦਾ ਐਕਸਪੋਰਟ ਤੇਜ਼ੀ ਨਾਲ ਵਧਿਆ ਹੈ। ਚੀਨ ਦੇ ਕਸਟਮ ਵਿਭਾਗ ਦੇ ਅੰਕੜਿਆਂ ਮੁਤਾਬਕ ਇਕ ਸਾਲ ਪਹਿਲਾਂ ਦੀ ਤੁਲਣਾ ’ਚ ਮਾਰਚ ’ਚ ਚੀਨ ਦਾ ਐਕਸਪੋਰਟ 14.8 ਫ਼ੀਸਦੀ ਵਧ ਕੇ 315.6 ਅਰਬ ਡਾਲਰ ਹੋ ਗਿਆ। ਜਨਵਰੀ ਅਤੇ ਫਰਵਰੀ ’ਚ ਚੀਨ ਦਾ ਐਕਸਪੋਰਟ 6.8 ਫ਼ੀਸਦੀ ਘਟਿਆ ਸੀ। ਉੱਥੇ ਹੀ ਚੀਨ ਦਾ ਇੰਪੋਰਟ ਮਾਰਚ ’ਚ 1.4 ਫ਼ੀਸਦੀ ਘਟ ਕੇ 227.4 ਅਰਬ ਡਾਲਰ ਰਹਿ ਗਿਆ।

ਇਹ ਵੀ ਪੜ੍ਹੋ- ਸੇਬੀ ਨੇ AIF ਨੂੰ ਨਿਵੇਸ਼ਕਾਂ ਨੂੰ ‘ਡਾਇਰੈਕਟ ਪਲਾਨ’ ਦਾ ਬਦਲ ਦੇਣ ਲਈ ਕਿਹਾ
ਇਸ ਤੋਂ ਪਿਛਲੇ ਦੋ ਮਹੀਨਿਆਂ ’ਚ ਚੀਨ ਦਾ ਇੰਪੋਰਟ 10.2 ਫ਼ੀਸਦੀ ਘਟਿਆ ਸੀ। ਚੀਨ ਦਾ ਸਿਆਸੀ ਤੌਰ ’ਤੇ ਸੰਵੇਦਨਸ਼ੀਲ ਗਲੋਬਲ ਟ੍ਰੇਡ ਸਰਪਲੱਸ ਮਹੀਨੇ ਦੌਰਾਨ ਇਕ ਸਾਲ ਪਹਿਲਾਂ ਦੀ ਇਸੇ ਮਿਆਦ ਦੀ ਤੁਲਣਾ ’ਚ 82 ਫ਼ੀਸਦੀ ਵਧ ਕੇ 88.2 ਅਰਬ ਡਾਲਰ ਹੋ ਗਿਆ। ਫੈੱਡਰਲ ਰਿਜ਼ਰਵ ਅਤੇ ਹੋਰ ਕੇਂਦਰੀ ਬੈਂਕਾਂ ਵਲੋਂ ਵਿਆਜ ਦਰਾਂ ਵਧਾਉਣ ਨਾਲ ਅਮਰੀਕਾ ਅਤੇ 27 ਦੇਸ਼ਾਂ ਦੇ ਯੂਰਪੀ ਸੰਘ ਨੂੰ ਚੀਨ ਦਾ ਐਕਸਪੋਰਟ ਘਟਿਆ ਹੈ। ਹਾਲਾਂਕਿ ਕੈਨੇਡਾ, ਇੰਡੋਨੇਸ਼ੀਆ, ਰੂਸ ਅਤੇ ਹੋਰ ਬਾਜ਼ਾਰਾਂ ਨੂੰ ਐਕਸਪੋਰਟ ’ਚ ਦੋ ਅੰਕਾਂ ਦੇ ਵਾਧੇ ਨਾਲ ਇਸ ਦੀ ਭਰਪਾਈ ਹੋ ਸਕੀ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


author

Aarti dhillon

Content Editor

Related News