ਦੁਨੀਆ ਦੇ ਇਨ੍ਹਾਂ 5 ਦੇਸ਼ਾਂ 'ਚ ਮਿਲ ਰਿਹਾ ਹੈ ਭਾਰਤ ਨਾਲੋਂ ਸਸਤਾ ਸੋਨਾ

Monday, Oct 26, 2020 - 03:38 PM (IST)

ਦੁਨੀਆ ਦੇ ਇਨ੍ਹਾਂ 5 ਦੇਸ਼ਾਂ 'ਚ ਮਿਲ ਰਿਹਾ ਹੈ ਭਾਰਤ ਨਾਲੋਂ ਸਸਤਾ ਸੋਨਾ

ਮੁੰਬਈ — ਦੁਬਈ ਦਾ ਨਾਮ ਆਉਂਦੇ ਹੀ ਸੋਨੇ ਦੇ ਗਹਿਣਿਆਂ ਨਾਲ ਭਰੇ ਬਾਜ਼ਾਰਾਂ ਦੀਆਂ ਗੱਲਾਂ ਸ਼ੁਰੂ ਹੋ ਜਾਂਦੀਆਂ ਹਨ। ਦੁਨੀਆ ਭਰ ਦੇ ਲੋਕ ਇਥੇ ਵੱਡੀ ਮਾਤਰਾ 'ਚ ਸੋਨਾ ਖਰੀਦਣ ਲਈ ਆਉਂਦੇ ਹਨ। ਦੁਬਈ ਵਿਚ ਦੀਅਰਾ ਨਾਮ ਦੀ ਇਕ ਜਗ੍ਹਾ ਹੈ, ਜਿਥੇ ਗੋਲਡ ਸਾਊਕ ਖੇਤਰ ਸੋਨੇ ਦੀ ਖਰੀਦਾਰੀ ਦਾ ਕੇਂਦਰ ਮੰਨਿਆ ਜਾਂਦਾ ਹੈ। ਇਥੋਂ ਦੇ ਬਾਜ਼ਾਰ ਸੋਨੇ ਨਾਲ ਭਰੇ ਹਨ। ਇਸ ਤੋਂ ਇਲਾਵਾ ਦੁਬਈ ਦੇ ਜ਼ੋਯਲੂਕਾਸ, ਗੋਲਡ ਅਤੇ ਡਾਇਮੰਡ ਪਾਰਕ ਅਤੇ ਮਲਾਬਾਰ ਗੋਲਡ ਵਰਗੇ ਕੁਝ ਬਾਜ਼ਾਰ ਹਨ, ਜਿੱਥੋਂ ਤੁਸੀਂ ਆਸਾਨੀ ਨਾਲ ਘੱਟ ਕੀਮਤ 'ਤੇ ਸੋਨਾ ਖਰੀਦ ਸਕਦੇ ਹੋ।

ਥਾਈਲੈਂਡ ਦਾ ਬੈਂਕਾਕ ਵੀ ਲੋਕਾਂ ਨੂੰ ਘੱਟ ਕੀਮਤ 'ਤੇ ਸੋਨਾ ਖਰੀਦਣ ਦਾ ਮੌਕਾ ਦਿੰਦਾ ਹੈ। ਇੱਥੇ ਤੁਸੀਂ ਬਹੁਤ ਘੱਟ ਮਾਰਜਨ ਨਾਲ ਸੋਨਾ ਪ੍ਰਾਪਤ ਕਰਦੇ ਹੋ। ਇਸ ਦੇ ਨਾਲ ਇਥੇ ਤੁਹਾਨੂੰ ਕਈ ਕਿਸਮ ਦੀ ਵਰਾਇਟੀ ਵੀ ਮਿਲ ਜਾਵੇਗੀ। ਇੱਥੇ ਚਾਈਨਾ ਟਾਊਨ ਵਿਚ ਯਾਵੋਰਾਤ ਰੋਡ ਸੋਨਾ ਖਰੀਦਣ ਲਈ ਸਭ ਤੋਂ ਮਨਪਸੰਦ ਜਗ੍ਹਾ ਹੈ। ਇੱਥੇ ਤੁਹਾਨੂੰ ਵੱਡੀ ਗਿਣਤੀ ਵਿਚ ਸੋਨੇ ਦੀਆਂ ਦੁਕਾਨਾਂ ਮਿਲਣਗੀਆਂ।

ਇਹ ਵੀ ਦੇਖੋ : ਦਿੱਲੀ ਸਰਕਾਰ ਦੀ ਇਸ ਵੈੱਬਸਾਈਟ ਤੋਂ ਖ਼ਰੀਦੋ ਵਾਹਨ, ਨਹੀਂ ਲੱਗੇਗੀ ਰਜਿਸਟ੍ਰੇਸ਼ਨ ਫ਼ੀਸ ਅਤੇ ਰੋਡ ਟੈਕਸ

ਹਾਂਗ ਕਾਂਗ ਦੁਨੀਆ ਭਰ ਵਿਚ ਇਸ ਦੇ ਸ਼ਾਪਿੰਗ ਹੱਬ ਲਈ ਜਾਣਿਆ ਜਾਂਦਾ ਹੈ, ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗਾ ਕਿ ਸੋਨਾ ਵੀ ਇੱਥੇ ਬਹੁਤ ਘੱਟ ਕੀਮਤ 'ਤੇ ਉਪਲਬਧ ਹੈ। ਹਾਂਗ ਕਾਂਗ ਦੁਨੀਆ ਦੇ ਸਭ ਤੋਂ ਵੱਧ ਸਰਗਰਮ ਸੋਨੇ ਦੇ ਕਾਰੋਬਾਰਾਂ ਵਿੱਚੋਂ ਇੱਕ ਹੈ। ਇਸ ਤੋਂ ਇਲਾਵਾ ਇੱਥੇ ਸੋਨੇ ਦੇ ਡਿਜ਼ਾਈਨ ਪੂਰੀ ਦੁਨੀਆ ਵਿਚ ਮਸ਼ਹੂਰ ਹਨ।

ਸਵਿਟਜ਼ਰਲੈਂਡ ਪੂਰੀ ਦੁਨੀਆਂ ਵਿਚ ਆਪਣੀਆਂ ਡਿਜ਼ਾਈਨਰ ਘੜੀਆਂ ਲਈ ਮਸ਼ਹੂਰ ਹੈ। ਪਰ ਸੋਨੇ ਦਾ ਵੀ ਇੱਥੇ ਬਹੁਤ ਵਪਾਰ ਕੇਂਦਰ ਹੈ। ਸਵਿਟਜ਼ਰਲੈਂਡ ਦਾ ਜ਼ੁਰੀਖ਼ ਸ਼ਹਿਰ ਆਪਣੇ ਸੋਨੇ ਦੀ ਮਾਰਕੀਟ ਲਈ ਵੀ ਜਾਣਿਆ ਜਾਂਦਾ ਹੈ। ਇੱਥੇ ਤੁਸੀਂ ਹੱਥ ਨਾਲ ਬਣੇ ਡਿਜ਼ਾਇਨਰ ਗਹਿਣਿਆਂ ਚਦੇ ਬਹੁਤ ਸਾਰੇ ਵਿਕਲਪ ਦੇਖ ਸਕਦੇ ਹੋ। ਇੱਥੇ ਕੰਮ ਕਰਨ ਵਾਲੇ ਕਾਰੀਗਰ ਪੀੜ੍ਹੀ ਦਰ ਪੀੜ੍ਹੀ ਇਸ ਪੇਸ਼ੇ ਵਿਚ ਲੱਗੇ ਹੋਏ ਹਨ।

ਇਹ ਵੀ ਦੇਖੋ : ਵੱਡਾ ਫੈਸਲਾ: ਸਰਕਾਰ ਨੇ ਮੋਟਰ ਵਾਹਨ ਐਕਟ 'ਚ ਕੀਤਾ ਬਦਲਾਅ, ਤੁਹਾਡੇ 'ਤੇ ਹੋਵੇਗਾ ਇਹ ਅਸਰ

ਇਸ ਤੋਂ ਇਲਾਵਾ ਬਹੁਤ ਸਸਤਾ ਸੋਨਾ ਭਾਰਤ ਦੇ ਕੇਰਲਾ ਸੂਬੇ ਵਿਚ ਮਿਲਦਾ ਹੈ। ਕੇਰਲਾ ਦੇ ਕੋਚਿਨ ਸ਼ਹਿਰ ਵਿਚ ਤੁਹਾਨੂੰ ਕੁਝ ਥਾਵਾਂ ਜਿਵੇਂ ਮਲਾਬਾਰ ਗੋਲਡ, ਭੀਮ ਜਵੇਲਸ, ਜੋਇਲੁਕਾਸ ਵਰਗੇ ਇਲਾਕਿਆਂ ਤੋਂ ਘੱਟ ਕੀਮਤ 'ਤੇ ਸੋਨਾ ਖਰੀਦਣ ਦਾ ਮੌਕਾ ਮਿਲ ਸਕਦਾ ਹੈ। ਦੀਵਾਲੀ ਤੋਂ ਪਹਿਲਾਂ ਧਨਤੇਰਸ ਦੇ ਮੌਕੇ 'ਤੇ ਇੱਥੋਂ ਦੇ ਬਾਜ਼ਾਰਾਂ ਦੀ ਚਮਕ ਵੱਖਰੀ ਹੀ ਹੁੰਦੀ ਹੈ। ਇੱਥੇ ਨਵੇਂ ਗਹਿਣਿਆਂ ਨਾਲੋਂ ਪੁਰਾਣੇ ਸੋਨੇ ਦੇ ਗਹਿਣਿਆਂ ਨੂੰ ਤਬਦੀਲ ਕਰਨ ਦਾ ਕੰਮ ਵਧੇਰੇ ਕੀਤਾ ਜਾਂਦਾ ਹੈ।

ਇਹ ਵੀ ਦੇਖੋ : ਕੇਂਦਰ ਸਰਕਾਰ ਕਰੇਗੀ ਮੋਰੇਟੋਰਿਅਮ ਮਿਆਦ ਦੇ ਵਿਆਜ 'ਤੇ ਵਿਆਜ ਦੀ ਅਦਾਇਗੀ, ਆਮ ਆਦਮੀ ਨੂੰ ਮਿਲੇਗਾ ਲਾਭ


author

Harinder Kaur

Content Editor

Related News