ਕਿਸ਼ਤ ਜਮ੍ਹਾ ਕਰਵਾਉਣ ਦੇ ਬਾਵਜੂਦ ਜ਼ਬਤ ਕੀਤੀ ਕਾਰ, ਹੁਣ ਕੰਪਨੀ ਦੇਵੇਗੀ ਜੁਰਮਾਨਾ

Sunday, Jan 14, 2018 - 10:45 PM (IST)

ਰਾਊਰਕੇਲਾ  (ਇੰਟ.)-ਸੁੰਦਰਗੜ੍ਹ ਜ਼ਿਲਾ ਖਪਤਕਾਰ ਫੋਰਮ ਨੇ ਕਾਰ ਦੀ ਕਿਸ਼ਤ ਜਮ੍ਹਾ ਕਰਵਾਉਣ ਦੇ ਬਾਵਜੂਦ ਉਸ ਨੂੰ ਜ਼ਬਤ ਕਰਨ 'ਤੇ ਸੁੰਦਰਮ ਫਾਈਨਾਂਸ ਕੰਪਨੀ ਨੂੰ ਪੂਰੀ ਜਮ੍ਹਾ ਰਾਸ਼ੀ, 1 ਲੱਖ 
ਰੁਪਏ ਜੁਰਮਾਨੇ ਅਤੇ ਹਰਜਾਨੇ ਦੇ ਰੂਪ 'ਚ 5000 ਰੁਪਏ ਭੁਗਤਾਨ ਕਰਨ ਦਾ 
ਨਿਰਦੇਸ਼ ਦਿੱਤਾ ਹੈ। 
ਕੀ ਹੈ ਮਾਮਲਾ
ਛੇਂਡ ਕਾਲੋਨੀ ਦੇ ਐੱਮ. ਆਈ. ਆਈ. ਆਰ.-26 ਨਿਵਾਸੀ ਪ੍ਰਮੋਦ ਕੁਮਾਰ ਨੇ ਮਾਰੂਤੀ ਵੇਗਨ ਆਰ. ਦੀ ਇਵਜ 'ਚ ਸੁੰਦਰਮ ਫਾਈਨਾਂਸ ਲਿਮਟਿਡ ਤੋਂ 3 ਲੱਖ ਰੁਪਏ ਫਾਈਨਾਂਸ ਕਰਵਾਇਆ ਸੀ। ਖਪਤਕਾਰ ਨੇ 47 ਕਿਸ਼ਤਾਂ 'ਚ ਰਾਸ਼ੀ ਜਮ੍ਹਾ ਕਰਵਾਉਣੀ ਸੀ। ਇਸ ਦੇ ਲਈ ਐਡਵਾਂਸ ਚੈੱਕ ਵੀ ਜਮ੍ਹਾ ਸੀ। ਨੋ-ਡਿਊਜ਼ ਸਰਟੀਫਿਕੇਟ ਮੰਗਣ 'ਤੇ ਕੰਪਨੀ ਇਸ 'ਚ ਦੇਰੀ ਕਰ ਰਹੀ ਸੀ। 28 ਮਾਰਚ 2016 ਨੂੰ ਵਕੀਲ ਦਾ ਨੋਟਿਸ ਜਾਣ ਤੋਂ ਬਾਅਦ 3 ਮਈ 2016 ਨੂੰ ਬਿਨਾਂ ਕਿਸੇ ਸੀਜ਼ਰ ਨੋਟਿਸ ਦੇ ਉਸ ਦੀ ਕਾਰ ਜ਼ਬਤ ਕਰ ਲਈ ਗਈ। ਉਸ ਨੂੰ 11 ਮਈ 2016 ਨੂੰ ਸੰਬਲਪੁਰ ਦਫ਼ਤਰ ਬੁਲਾ ਕੇ 70,000 ਰੁਪਏ ਜਮ੍ਹਾ ਕਰਨ ਲਈ ਕਿਹਾ ਗਿਆ। ਚੈੱਕ ਅਤੇ ਨਕਦੀ ਦੇ ਰੂਪ 'ਚ 3,07,029 ਰੁਪਏ ਜਮ੍ਹਾ ਕਰਵਾਉਣ ਦੇ ਬਾਵਜੂਦ ਉਸ ਨੂੰ ਕਾਰ ਨਹੀਂ ਮਿਲੀ। ਇਸ ਤੋਂ ਬਾਅਦ ਖਪਤਕਾਰ ਫੋਰਮ 'ਚ ਸ਼ਿਕਾਇਤ ਕੀਤੀ ਗਈ।
ਇਹ ਕਿਹਾ ਫੋਰਮ ਨੇ 
ਫੋਰਮ ਦੇ ਪ੍ਰਧਾਨ ਬੀ. ਕੇ. ਪੰਡਾ, ਮੈਂਬਰ ਬੀ. ਸਾਹੂ., ਐੱਸ. ਨਾਇਕ ਨੇ ਪ੍ਰਮੋਦ ਕੁਮਾਰ ਤੋਂ ਵਸੂਲੀ ਗਈ ਰਕਮ 3,99,103 ਰੁਪਏ, ਜੁਰਮਾਨੇ ਦੇ ਰੂਪ 'ਚ 1 ਲੱਖ ਰੁਪਏ ਅਤੇ ਹਰਜਾਨੇ ਦੇ ਰੂਪ 'ਚ 5000 ਰੁਪਏ ਭੁਗਤਾਨ ਕਰਨ ਦਾ ਹੁਕਮ ਫਾਈਨਾਂਸ ਕੰਪਨੀ ਨੂੰ ਦਿੱਤਾ ਹੈ।


Related News