ਅੱਜ ਬੰਬਈ ਸਟਾਕ ਐਕਸਚੇਂਜ ਅਤੇ ਨੈਸ਼ਨਲ ਸਟਾਕ ਐਕਸਚੇਂਜ ਬੰਦ ਰਹਿਣਗੇ
Monday, Apr 06, 2020 - 10:14 AM (IST)
ਬੰਬਈ - ਬੰਬਈ ਸਟਾਕ ਐਕਸਚੇਂਜ (ਬੀਐਸਈ) ਅਤੇ ਨੈਸ਼ਨਲ ਸਟਾਕ ਐਕਸਚੇਂਜ ਆਫ਼ ਇੰਡੀਆ (ਐਨਐਸਈ) ਅੱਜ ਯਾਨੀ ਕਿ 6 ਅਪ੍ਰੈਲ ਨੂੰ ਮਹਾਂਵੀਰ ਜੈਅੰਤੀ ਦੇ ਮੌਕੇ ਤੇ ਬੰਦ ਰਹਿਣਗੇ। ਇਸ ਦੇ ਨਾਲ ਹੀ ਅੱਜ ਮੈਟਲ ਅਤੇ ਸਰਾਫਾ ਸਮੇਤ ਹੋਲਸੇਲ ਕਮੋਡਿਟੀ ਦਾ ਬਾਜ਼ਾਰ ਵੀ ਬੰਦ ਰਹੇਗਾ। ਇਸ ਤੋਂ ਇਲਾਵਾ ਮੁਦਰਾ ਬਾਜ਼ਾਰ ਅਤੇ ਕਮੋਡਿਟੀ ਫਿਊਚਰਜ਼ ਵਿਚ ਵੀ ਕੋਈ ਕਾਰੋਬਾਰ ਖ ਨਹੀਂ ਹੋਵੇਗਾ।
ਜ਼ਿਕਰਯੋਗ ਹੈ ਕਿ ਹੈ ਕਿ 3 ਅਪ੍ਰੈਲ ਨੂੰ ਸੈਂਸੈਕਸ 674.36 ਅੰਕ ਯਾਨੀ 2.39 ਫੀਸਦੀ ਦੀ ਗਿਰਾਵਟ ਨਾਲ 27590.95 ਦੇ ਪੱਧਰ 'ਤੇ ਬੰਦ ਹੋਇਆ ਸੀ। ਇਸ ਦੇ ਨਾਲ ਹੀ ਨਿਫਟੀ 170 ਅੰਕ ਯਾਨੀ 2.06 ਫੀਸਦੀ ਡਿੱਗ ਕੇ 8083.80 ਦੇ ਪੱਧਰ 'ਤੇ ਬੰਦ ਹੋਇਆ ਸੀ।
ਸ਼ੁੱਕਰਵਾਰ ਦੇ ਕਾਰੋਬਾਰ ਵਿਚ ਨਿਫਟੀ ਦੀਆਂ ਗੇਲ ਇੰਡੀਆ, ਆਈਟੀਸੀ, ਸਿਪਲਾ, ਸਨ ਫਾਰਮਾ ਕੰਪਨੀਆਂ ਨੇ ਸਭ ਤੋਂ ਵਧ ਲਾਭ ਕਮਾਇਆ ਹੈ। ਦੂਜੇ ਪਾਸੇ ਨਿਫਟੀ ਦੀਆਂ ਟਾਈਟਨ ਕੰਪਨੀ, ਇੰਡਸਇੰਡ ਬੈਂਕ, ਆਈ.ਸੀ.ਆਈ.ਸੀ.ਆਈ. ਬੈਂਕ ,ਐਕਸਿਸ ਬੈਂਕ ਨੂੂੰ ਸਭ ਤੋਂ ਵਧ ਨੁਕਸਾਨ ਹੋਇਆ ਹੈ।
ਸ਼ੁੱਕਰਵਾਰ ਦੇ ਕਾਰੋਬਾਰ ਵਿਚ, ਊਰਜਾ, ਐਫ.ਐਮ.ਸੀ.ਜੀ., ਫਾਰਮਾ ਸੈਕਟਰ ਵਿਚ ਖਰੀਦਦਾਰੀ ਦੇਖਣ ਨੂੰ ਮਿਲੀ। ਇਸ ਦੇ ਨਾਲ ਹੀ ਆਟੋ, ਬੈਂਕ, ਆਈ.ਟੀ. ਅਤੇ ਮੈਟਲ ਸੈਕਟਰ 'ਤੇ ਦਬਾਅ ਰਿਹਾ।
ਭਾਰਤ ਵਿਚ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਕਾਰਣ ਬੈਂਚਮਾਰਕ ਦੇ ਸੂਚਕਾਂਕ ਵਿਚ ਨਿਰੰਤਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਇਸਦੇ ਨਾਲ ਹੀ ਮੂਡੀਜ਼ ਵਲੋਂ ਭਾਰਤੀ ਬੈਂਕਿੰਗ ਸੈਕਟਰ ਦੀ ਆਊਟਲੁੱਕ ਨੈਗਟਿਵ ਕਰਨ ਨਾਲ ਵੀ ਬਾਜ਼ਾਰ ਸੈਂਟੀਮੈਂਟ ਨੂੰ ਝਟਕਾ ਲੱਗਾ ਹੈ।