ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਨਾਲ ਨਵੀਆਂ ਉਚਾਈਆਂ ’ਤੇ ਪਹੁੰਚ ਸਕਦੈ ਖੇਤੀਬਾੜੀ ਖੇਤਰ : WEF ਰਿਪੋਰਟ

Saturday, Jul 22, 2023 - 12:55 PM (IST)

ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਨਾਲ ਨਵੀਆਂ ਉਚਾਈਆਂ ’ਤੇ ਪਹੁੰਚ ਸਕਦੈ ਖੇਤੀਬਾੜੀ ਖੇਤਰ : WEF ਰਿਪੋਰਟ

ਨਵੀਂ ਦਿੱਲੀ/ਜਿਨੇਵਾ (ਭਾਸ਼ਾ)– ਭਾਰਤ ਦੇ ਆਰਟੀਫਿਸ਼ੀਅਲ ਇੰਟੈਲੀਜੈਂਸ (ਏ. ਆਈ.) ਅਤੇ ਹੋਰ ਉੱਭਰਦੀਆਂ ਤਕਨਾਲੋਜੀਆਂ ਦੇ ਇਸਤੇਮਾਲ ਨੂੰ ਉਤਸ਼ਾਹਿਤ ਕਰ ਕੇ ਖੇਤੀਬਾੜੀ ਖੇਤਰ ਦੀ ਤਸਵੀਰ ਬਦਲੀ ਜਾ ਸਕਦੀ ਹੈ। ਵਿਸ਼ਵ ਆਰਥਿਕ ਮੰਚ (ਡਬਲਯੂ. ਈ. ਐੱਫ.) ਦੀ ਇਕ ਰਿਪੋਰਟ ਵਿਚ ਇਹ ਸੰਭਾਵਨਾ ਪ੍ਰਗਟਾਈ ਗਈ ਹੈ। ਤੇਲੰਗਾਨਾ ਸਰਕਾਰ ਦੇ ਸਹਿਯੋਗ ਨਾਲ ਲਾਗੂ ਕੀਤੀ ਜਾ ਰਹੀ ‘ਸਾਗੁ ਬਾਗੂ’ (ਤੇਲਗੂ ਭਾਸ਼ਾ ਵਿਚ ਖੇਤੀਬਾੜੀ ਦੀ ਤਰੱਕੀ) ਯੋਜਨਾ ਦੇ ਪਹਿਲੇ ਪੜਾਅ ਦੀ ਰਿਪੋਰਟ ਡਬਲਯੂ. ਈ. ਐੱਫ. ਨੇ ਜਾਰੀ ਕੀਤੀ।

ਇਹ ਵੀ ਪੜ੍ਹੋ : ਮੁੜ ਤੋਂ ਉਡਾਣ ਭਰ ਸਕਦੀ ਹੈ Go First, DGCA ਨੇ ਇਨ੍ਹਾਂ ਸ਼ਰਤਾਂ ਰਾਹੀਂ ਦਿੱਤੀ ਉੱਡਣ ਦੀ ਇਜਾਜ਼ਤ

ਇਸ ਦੇ ਮੁਤਾਬਕ ਉਸ ਦੀ ‘ਖੇਤੀਬਾੜੀ ’ਚ ਇਨੋਵੇਸ਼ਨ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ) (ਏ. ਆਈ.4ਏ. ਆਈ.) ਪਹਿਲ ਨੇ ਪਹਿਲੇ ਪੜਾਅ ਵਿਚ ਮਿਰਚ ਦੀ ਖੇਤੀ ਕਰਨ ਵਾਲੇ 7000 ਤੋਂ ਵੱਧ ਕਿਸਾਨਾਂ ਦੀਆਂ ਖੇਤੀ ਤਕਨਾਲੋਜੀ ਸੇਵਾਵਾਂ ਤੱਕ ਪਹੁੰਚ ਸੰਭਵ ਬਣਾਉਣ ਵਿਚ ਮਦਦ ਕੀਤੀ। ਖੇਤੀਬਾੜੀ ਤਕਨਾਲੋਜੀ ਸੇਵਾਵਾਂ ’ਚ ਏ. ਆਈ. ਆਧਾਰਿਤ ਸਲਾਹ, ਮਿੱਟੀ ਪਰੀਖਣ, ਉਤਪਾਦਨ ਗੁਣਵੱਤਾ ਪਰੀਖਣ ਅਤੇ ਈ-ਕਾਮਰਸ ਸ਼ਾਮਲ ਹੈ। ਇਹ ਸਾਰੀ ਯੋਜਨਾ ਦੇ ਸ਼ੁਰੂਆਤੀ ਪੜਾਅ ’ਚ ਹਨ। 

ਇਹ ਵੀ ਪੜ੍ਹੋ : ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਰਾਹਤ, ਇਨ੍ਹਾਂ ਸ਼ਹਿਰਾਂ 'ਚ ਸਸਤਾ ਹੋਇਆ ਤੇਲ!

ਦੱਸ ਦੇਈਏ ਕਿ ਸੂਬਾ ਸਰਕਾਰ ਦੀ ਇਸ ਯੋਜਨਾ ਦੇ ਦੂਜੇ ਪੜਾਅ ਵਿਚ (2023 ਤੋਂ) ਤਿੰਨ ਜ਼ਿਲ੍ਹਿਆਂ ਵਿਚ 20,000 ਮਿਰਚ ਅਤੇ ਮੂੰਗਫਲੀ ਦੇ ਕਿਸਾਨਾਂ ਤੱਕ ਮੌਜੂਦਾ ਅਤੇ ਵਾਧੂ ਖੇਤੀ ਤਕਨੀਕ ਸੇਵਾਵਾਂ ਨੂੰ ਪਹੁੰਚਾਉਣਾ ਹੈ। ਇਹ ਯੋਜਨਾ 2022 ਵਿਚ ਸ਼ੁਰੂ ਕੀਤੀ ਗਈ ਸੀ ਅਤੇ ਇਸ ਨੂੰ ‘ਬਿੱਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ’ ਦੇ ਸਮਰਥਨ ਨਾਲ ਡਿਜ਼ੀਟਲ ਗ੍ਰੀਨ (ਤਿੰਨ ਖੇਤੀਬਾੜੀ ਤਕਨਾਲੋਜੀ ਸਟਾਰਟਅਪ ਨਾਲ ਮਿਲ ਕੇ) ਲਾਗੂ ਕਰ ਰਿਹਾ ਹੈ।

ਇਹ ਵੀ ਪੜ੍ਹੋ : Johnson & Johnson ਬੇਬੀ ਪਾਊਡਰ ਕਾਰਨ ਹੋਇਆ ਕੈਂਸਰ, ਕੰਪਨੀ ਨੂੰ ਭਰਨੇ ਪੈਣਗੇ 154 ਕਰੋੜ ਰੁਪਏ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News