ਅਡਾਨੀ ਸਮੂਹ ਨੇ ਜੀ. ਵੀ.ਕੇ. ਗਰੁੱਪ ਤੋਂ ਮੁੰਬਈ ਅੰਤਰਰਾਸ਼ਟਰੀ ਏਅਰਪੋਰਟ ਦਾ ਪ੍ਰਬੰਧ ਸੰਭਾਲਿਆ
Tuesday, Jul 13, 2021 - 11:58 PM (IST)
ਬਿਜ਼ਨੈੱਸ ਡੈਸਕ-ਅਡਾਨੀ ਸਮੂਹ ਨੇ ਗੁਣੂਪਤੀ ਵੈਂਕਟਾ ਕ੍ਰਿਸ਼ਨਾ ਰੈੱਡੀ (ਜੀ. ਵੀ. ਕੇ.) ਸਮੂਹ ਤੋਂ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਪ੍ਰਬੰਧ ਸੰਭਾਲ ਲਿਆ ਹੈ। ਸਮੂਹ ਨੇ ਮੰਗਲਵਾਰ ਇਹ ਜਾਣਕਾਰੀ ਦਿੱਤੀ। ਅਡਾਨੀ ਸਮੂਹ ਨੇ ਪਿਛਲੇ ਸਾਲ ਅਗਸਤ ’ਚ ਐਲਾਨ ਕੀਤਾ ਸੀ ਕਿ ਉਹ ਮੁੰਬਈ ਏਅਰਪੋਰਟ ’ਚ ਜੀ. ਵੀ. ਕੇ. ਸਮੂਹ ਦੀ ਹਿੱਸੇਦਾਰੀ ਹਾਸਲ ਕਰੇਗੀ। ਇਸ ਸੌਦੇ ਤੋਂ ਬਾਅਦ ਅਡਾਨੀ ਸਮੂਹ ਦੀ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਕੌਮਾਂਤਰੀ ਹਵਾਈ ਅੱਡੇ ’ਚ 74 ਫੀਸਦੀ ਦੀ ਹਿੱਸੇਦਾਰੀ ਹੋਵੇਗੀ। ਇਸ ’ਚੋਂ 50.5 ਫੀਸਦੀ ਜੀ. ਵੀ. ਕੇ. ਗਰੁੱਪ ਤੋਂ ਅਤੇ ਬਾਕੀ 23.5 ਫੀਸਦੀ ਘੱਟਗਿਣਤੀ ਭਾਈਵਾਲ ਏਅਰਪੋਰਟਸ ਕੰਪਨੀ ਸਾਊਥ ਅਫਰੀਕਾ (ਏ.ਸੀ.ਐੱਸ.ਏ.) ਅਤੇ ਬਿਡਵੈਸਟ ਸਮੂਹ ਤੋਂ ਹਾਸਲ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਅਮਰੀਕੀ ਸਿਹਤ ਸੰਸਥਾ ਨੇ ‘ਜਾਨਸਨ ਐਂਡ ਜਾਨਸਨ’ ਵੈਕਸੀਨ ਨੂੰ ਲੈ ਕੇ ਦਿੱਤੀ ਵੱਡੀ ਚੇਤਾਵਨੀ
ਅਡਾਨੀ ਸਮੂਹ ਦੇ ਚੇਅਰਮੈਨ ਗੌਤਮ ਅਡਾਨੀ ਨੇ ਟਵੀਟ ਕੀਤਾ, “ਵਿਸ਼ਵ ਪੱਧਰੀ ਮੁੰਬਈ ਕੌਮਾਂਤਰੀ ਹਵਾਈ ਅੱਡੇ ਦਾ ਪ੍ਰਬੰਧਨ ਕਰਦਿਆਂ ਅਸੀਂ ਬਹੁਤ ਖੁਸ਼ ਹਾਂ। ਮੁੰਬਈ ਸਾਡੇ ’ਤੇ ਮਾਣ ਕਰੇਗੀ।” ਬਾਅਦ ’ਚ ਅਡਾਨੀ ਐਂਟਰਪ੍ਰਾਈਜ਼ਿਜ਼ ਦੀ ਪੂਰੀ ਮਲਕੀਅਤ ਵਾਲੀ ਇਕ ਸਹਾਇਕ ਕੰਪਨੀ ਨੇ ਇਕ ਬਿਆਨ ’ਚ ਕਿਹਾ ਕਿ ਇਸ ਨੇ ਜੀ. ਵੀ. ਕੇ. ਸਮੂਹ ਤੋਂ ਮੁੰਬਈ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ ਮਾਇਲ ਦਾ ਪ੍ਰਬੰਧ ਆਪਣੇ ਹੱਥਾਂ ’ਚ ਲੈ ਲਿਆ ਹੈ। ਇਸ ਤੋਂ ਪਹਿਲਾਂ ਮਾਇਲ ਦੇ ਬੋਰਡ ਦੀ ਬੈਠਕ ਹੋਈ ਸੀ।