5G ਟ੍ਰਾਇਲ ਵਿਚ ਹੁਆਵੇਈ ਦੀ ਸ਼ਮੂਲੀਅਤ ਦਾ 5G ਪੈਨਲ ਦੇ ਪ੍ਰਮੁੱਖ ਨੇ ਕੀਤਾ ਵਿਰੋਧ

07/02/2019 11:33:08 AM

ਨਵੀਂ ਦਿੱਲੀ — ਦੇਸ਼ ਵਿਚ 5ਜੀ 'ਤੇ ਉੱਚ ਪੱਧਰੀ  ਕਮੇਟੀ ਦੀ ਅਗਵਾਈ ਕਰਨ ਵਾਲੇ ਪ੍ਰਿੰਸੀਪਲ ਵਿਗਿਆਨਕ ਸਲਾਹਕਾਰ ਨੇ 5ਜੀ ਟ੍ਰਾਇਲ 'ਚ ਚੀਨ ਦੀ ਕੰਪਨੀ ਹੁਆਵੇਈ ਦੀ ਸ਼ਮੂਲੀਅਤ ਦਾ ਵਿਰੋਧ ਕੀਤਾ ਹੈ। ਅਧਿਕਾਰੀ ਨੇ ਚੀਨ ਦੀ ਕੰਪਨੀ ਨੂੰ ਲੈ ਕੇ ਸੁਰੱਖਿਆ ਸੰਬੰਧੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਵਿਰੋਧ ਜ਼ਾਹਰ ਕੀਤਾ ਹੈ। 

ਜ਼ਿਕਰਯੋਗ ਹੈ ਕਿ ਹੁਆਵੇਈ ਦੇ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ(PLA) ਅਤੇ ਸਰਕਾਰ ਨਾਲ ਬਹੁਤ ਹੀ ਨਜ਼ਦੀਕੀ ਸੰਬੰਧ ਹੋਣ ਦੀ ਗੱਲ ਸਾਹਮਣੇ ਆਈ ਹੈ। 5ਜੀ 'ਤੇ ਉੱਚ ਪੱਧਰੀ ਕਮੇਟੀ ਦੀ ਅਗਵਾਈ ਕਰਨ ਵਾਲੇ ਪ੍ਰਿੰਸੀਪਲ ਵਿਗਿਆਨਕ ਸਲਾਹਕਾਰ ਕੇ. ਵਿਜੇ ਰਾਘਵਨ ਨੇ ਕਿਹਾ, 'ਭਾਰਤ ਨੂੰ ਚੀਨੀ ਵੈਂਡਰਸ ਨੂੰ ਛੱਡ ਕੇ ਹੋਰ ਕੰਪਨੀਆਂ ਨਾਲ 5ਜੀ ਟ੍ਰਾਇਲ ਤੁਰੰਤ ਸ਼ੁਰੂ ਕਰ ਦੇਣਾ ਚਾਹੀਦੈ।' ਇਸ ਤੋਂ ਪਹਿਲਾਂ ਅਮਰੀਕਾ ਨੇ ਵੀ ਇਸੇ ਤਰ੍ਹਾਂ ਦੀ ਚਿੰਤਾ ਜ਼ਾਹਰ ਕਰਕੇ ਹੁਆਵੇਈ 'ਤੇ ਪਾਬੰਦੀ ਲਗਾ ਦਿੱਤੀ ਹੈ। 

ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਸੂਤਰਾਂ ਮੁਤਾਬਕ, 5ਜੀ ਤਕਨਾਲੋਜੀ ਟ੍ਰਾਇਲਸ 'ਤੇ ਉਪ-ਕਮੇਟੀ ਦੀ 13 ਜੂਨ ਨੂੰ ਹੋਈ ਬੈਠਕ ਦੌਰਾਨ ਰਾਘਵਨ ਨੇ ਕਿਹਾ, 'ਜੇਕਰ ਅਸੀਂ 5ਜੀ ਟ੍ਰਾਇਲ ਵਿਚ ਚੀਨ ਦੀ ਕੰਪਨੀ ਨੂੰ ਵੀ ਸ਼ਾਮਲ ਕਰਦੇ ਹਾਂ ਤਾਂ ਸਾਨੂੰ ਇਸ ਦੇ ਫਾਇਦੇ ਅਤੇ ਨੁਕਸਾਨ ਦਾ ਇਕ ਖਾਕਾ ਤਿਆਰ ਕਰ ਲੈਣਾ ਚਾਹੀਦਾ ਹੈ। ਉੱਚ ਪੱਧਰੀ ਕਮੇਟੀ ਵਿਚ ਖੁਫਿਆ ਬਿਓਰੋ(ਆਈ.ਬੀ.), ਵਿਦੇਸ਼ ਮੰਤਰਾਲਾ, ਕੇਂਦਰੀ ਦੂਰਸੰਚਾਰ ਅਤੇ ਸੂਚਨਾ ਤਕਨਾਲੋਜੀ ਮੰਤਰਾਲਾ ਅਤੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਅਧਿਕਾਰੀ ਸ਼ਾਮਲ ਹਨ।


Related News