Tesla ਨੇ ਵਾਪਸ ਮੰਗਵਾਈਆਂ ਲੱਖਾਂ ਕਾਰਾਂ, ਟੇਲ ਲਾਈਟ ''ਚ ਸਮੱਸਿਆ ਤੋਂ ਬਾਅਦ ਲਿਆ ਗਿਆ ਫੈਸਲਾ

Sunday, Nov 20, 2022 - 06:07 PM (IST)

ਮੁੰਬਈ - ਏਲੋਨ ਮਸਕ ਦੀਆਂ ਟੇਸਲਾ ਕਾਰਾਂ ਨੂੰ ਦੁਨੀਆ ਭਰ 'ਚ ਪਸੰਦ ਕੀਤਾ ਜਾਂਦਾ ਹੈ। ਹਾਲ ਹੀ 'ਚ ਕੰਪਨੀ ਨੇ ਅਮਰੀਕਾ 'ਚ ਆਪਣੀਆਂ ਲੱਖਾਂ ਕਾਰਾਂ ਵਾਪਸ ਮੰਗਵਾਈਆਂ ਹਨ। ਰਿਪੋਰਟਾਂ ਅਨੁਸਾਰ ਟੇਸਲਾ ਕਾਰਾਂ ਨੂੰ ਉਨ੍ਹਾਂ ਦੀਆਂ ਟੇਲਲਾਈਟਾਂ ਵਿੱਚ ਸਮੱਸਿਆ ਤੋਂ ਬਾਅਦ ਵਾਪਸ ਬੁਲਾਇਆ ਗਿਆ ਹੈ। ਟੇਸਲਾ ਨੇ ਕਰੀਬ ਤਿੰਨ ਲੱਖ 21 ਹਜ਼ਾਰ ਕਾਰਾਂ ਵਾਪਸ ਮੰਗਵਾਈਆਂ ਹਨ।

ਇਹ ਵੀ ਪੜ੍ਹੋ : ਨਕਲੀ ਦਵਾਈਆਂ ’ਤੇ ਕੱਸੇਗਾ ਸ਼ਿਕੰਜਾ, QR ਕੋਡ ਨਾਲ ਹੋਵੇਗੀ ਅਸਲੀ ਅਤੇ ਨਕਲੀ ਦਵਾਈ ਦੀ ਪਛਾਣ

ਰਿਪੋਰਟਾਂ ਅਨੁਸਾਰ, ਟੇਸਲਾ ਨੂੰ ਲਗਾਤਾਰ ਟੇਲਲਾਈਟ ਮੁੱਦਿਆਂ ਨੂੰ ਲੈ ਕੇ ਸ਼ਿਕਾਇਤਾਂ ਮਿਲ ਰਹੀਆਂ ਸਨ। ਅਕਤੂਬਰ ਦੇ ਅੰਤ ਵਿੱਚ, ਇਹ ਰਿਪੋਰਟ ਆਈ ਸੀ ਕਿ ਵਿਦੇਸ਼ੀ ਬਾਜ਼ਾਰਾਂ ਵਿੱਚ ਵਿਕਣ ਵਾਲੀਆਂ ਬਹੁਤ ਸਾਰੀਆਂ ਕਾਰਾਂ ਦੀਆਂ ਟੇਲ ਲਾਈਟਾਂ ਕੰਮ ਨਹੀਂ ਕਰ ਰਹੀਆਂ ਸਨ। ਜਾਂਚ ਤੋਂ ਬਾਅਦ ਪਤਾ ਲੱਗਾ ਕਿ ਕਈ ਮਾਮਲਿਆਂ ਵਿੱਚ ਟੇਲ ਲਾਈਟ ਵਿੱਚ ਨੁਕਸ ਪੈ ਸਕਦਾ ਹੈ ਜਾਂ ਲਾਈਟ ਕਿਸੇ ਕਾਰਨ ਰੁਕ-ਰੁਕ ਕੇ ਕੰਮ ਕਰ ਰਹੀ ਹੈ। ਇਸ ਬਾਰੇ ਪੂਰੀ ਜਾਣਕਾਰੀ ਕਾਰ ਦੀ ਚੰਗੀ ਤਰ੍ਹਾਂ ਜਾਂਚ ਕਰਨ ਤੋਂ ਬਾਅਦ ਹੀ ਪਤਾ ਲੱਗੇਗੀ।

ਰਿਪੋਰਟਾਂ ਮੁਤਾਬਕ ਕੰਪਨੀ ਨੇ ਕਿਹਾ ਕਿ ਉਹ ਆਨਲਾਈਨ ਸਾਫਟਵੇਅਰ ਅਪਡੇਟ ਜਾਰੀ ਕਰ ਰਹੀ ਹੈ, ਜਿਸ ਨਾਲ ਇਸ ਸਮੱਸਿਆ ਦਾ ਹੱਲ ਹੋ ਜਾਵੇਗਾ। ਵਾਪਸ ਮੰਗਵਾਈਆਂ ਕਾਰਾਂ ਵਿੱਚ 2020 ਮਾਡਲ Y SUV ਅਤੇ 2023 ਮਾਡਲ 3 ਸੇਡਾਨ ਸ਼ਾਮਲ ਹਨ। ਕੰਪਨੀ ਨੇ ਕੁੱਲ 321628 ਵਾਹਨਾਂ ਨੂੰ ਵਾਪਸ ਮੰਗਵਾਇਆ ਹੈ।

ਇਹ ਵੀ ਪੜ੍ਹੋ : ਲੋਹਾ-ਸਟੀਲ ਉਦਯੋਗ ਲਈ ਰਾਹਤ ਦੀ ਖ਼ਬਰ, ਸਰਕਾਰ ਨੇ ਬਰਾਮਦ ਡਿਊਟੀ ਨੂੰ ਲੈ ਕੇ ਲਿਆ ਵੱਡਾ ਫ਼ੈਸਲਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


Harinder Kaur

Content Editor

Related News