ਵਿਦੇਸ਼ ਜਾ ਕੇ ਵੀ ਨਹੀਂ ਬਦਲਣੀ ਪਵੇਗੀ ਸਿਮ, ਮਿਲ ਰਹੇ ਹਨ ਇਹ ਪਲਾਨ

10/09/2019 10:41:20 AM

ਨਵੀਂ ਦਿੱਲੀ– ਦੇਸ਼ ਦੇ ਟੈਲੀਕਾਮ ਆਪਰੇਟਰ ਤੇ ਅੰਤਰਰਾਸ਼ਟਰੀ ਸਿਮ ਵੇਚਣ ਵਾਲੀਆਂ ਕੰਪਨੀਆਂ ਹਾਇਰ ਐਜੂਕੇਸ਼ਨ ਲਈ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਨੂੰ ਆਕਰਸ਼ਕ ਆਫਰ ਦੇ ਰਹੀਆਂ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਇਸ ਨਾਲ ਵਿਦੇਸ਼ ਜਾਣ ਤੋਂ ਬਾਅਦ ਵੀ ਵਿਦਿਆਰਥੀ ਇਨ੍ਹਾਂ ਸਿਮ ਦਾ ਇਸਤੇਮਾਲ ਕਰਦੇ ਰਹਿਣਗੇ। ਇਸ ਨਾਲ ਕੰਪਨੀਆਂ ਨੂੰ ਆਮਦਨੀ ਵਧਾਉਣ ’ਚ ਮਦਦ ਮਿਲੇਗੀ।

ਭਾਰਤ ਦੀ ਦੂਜੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਭਾਰਤੀ ਏਅਰਟੈੱਲ ਇੰਟਰਨੈਸ਼ਨਲ ਰੋਮਿੰਗ ਪੈਕ 445 ਰੁਪਏ ’ਚ 75 ਮਿੰਟ ਦੀ ਕਾਲ ਅਤੇ ਅਨਲਿਮਟਿਡ ਮੈਸੇਜ ਦੀ ਸੁਵਿਧਾ ਦੇ ਰਹੀ ਹੈ, ਜੋ 90 ਦਿਨਾਂ ਤੱਕ ਲਾਗੂ ਹੁੰਦੀ ਹੈ। ਇਹ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ’ਚ ਕਾਫੀ ਲੋਕਪ੍ਰਿਯ ਹੈ। ਇਹ ਪੈਕ ਵਿਦਿਆਰਥੀਆਂ ਲਈ ਸੁਵਿਧਾਜਨਕ ਹੈ ਅਤੇ ਅਮਰੀਕਾ, ਬ੍ਰਿਟੇਨ, ਸਿੰਗਾਪੁਰ, ਆਸਟ੍ਰੇਲੀਆ, ਕੈਨੇਡਾ ਤੇ ਫਰਾਂਸ ਵਰਗੇ ਟਾਪ ਐਜੂਕੇਸ਼ਨ ਡੈਸਟੀਨੇਸ਼ਨ ’ਚ ਮੌਜੂਦ ਹੈ। ਵਿਦੇਸ਼ ਜਾਣ ਤੋਂ ਬਾਅਦ ਵੀ ਵਿਦਿਆਰਥੀ ਕਿਫਾਇਤੀ ਪਲਾਨ ਦੀ ਮਦਦ ਨਾਲ ਆਪਣਾ ਨੰਬਰ ਚਾਲੂ ਰੱਖ ਸਕਦੇ ਹਨ ਅਤੇ ਦੋਸਤਾਂ, ਪਰਿਵਾਰ ਦੇ ਮੈਂਬਰਾਂ ਨਾਲ ਗੱਲ ਕਰਨ ਦੇ ਨਾਲ ਡਿਜੀਟਲ ਟ੍ਰਾਂਜੈਕਸ਼ਨ ਦੇ OTP ਵੀ ਇਸ ’ਤੇ ਪਾ ਸਕਦੇ ਹਨ। 

ਵੋਡਾਫੋਨ-ਆਈਡੀਆ ਕੋਲ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਲਈ ਅਲੱਗ ਤੋਂ ਕੋਈ ਪਲਾਨ ਨਹੀਂ ਹੈ। ਹਾਲਾਂਕਿ, ਕੰਪਨੀ ਅਮਰੀਕਾ, ਬ੍ਰਿਟੇਨ, ਕੈਨੇਡਾ, ਸਿੰਗਾਪੁਰ, ਜਰਮਨੀ ਅਤੇ ਫਰਾਂਸ ਜਾਣ ਵਾਲਿਆਂ ਨੂੰ ਇੰਟਰਨੈਸ਼ਨਲ ਰੋਮਿੰਗ ਅਤੇ ਅਨਲਿਮਟਿਡ ਡਾਟਾ ਤੇ ਕਾਲ ਦੀ ਸੁਵਿਧਾ ਦਿੰਦੀ ਹੈ। 
ਉਥੇ ਹੀ ਸਿਮ ਕਾਰਡ ਵੇਚਣ ਵਾਲੀ ਮੈਟ੍ਰਿਕਸ ਸੈਲੁਲਰ ਬ੍ਰਿਟੇਨ ਅਤੇ ਅਮਰੀਕਾ ਜਾਣ ਵਾਲੇ ਵਿਦਿਆਰਥੀਆਂ ਨੂੰ 10 ਪੌਂਡ ਅਤੇ 15 ਡਾਲਰ ਤੋਂ ਸ਼ੁਰੂ ਹੋਣ ਵਾਲੇ ਪਲਾਨ ਦੇ ਰਹੀ ਹੈ। ਇਨ੍ਹਾਂ ’ਚ ਸੀਮਿਤ ਡਾਟਾ ਦਿੱਤਾ ਜਾਂਦਾ ਹੈ। ਕੰਪਨੀ ਨੇ ‘ਮੀਟ ਇਟ ਓਰ ਬੀਟ ਇਟ ਗਾਰੰਟੀ’ ਨਾਮ ਦੀ ਯੋਜਨਾ ਵੀ ਬਣਾਈ ਹੈ, ਜਿਸ ਵਿਚ ਵਿਦਿਾਰਥੀਆਂ ਨੂੰ ਬ੍ਰਿਟੇਨ ਜਾਂ ਅਮਰੀਕਾ ’ਚ ਉਸ ਤੋਂ ਸਸਤਾ ਲੋਕਲ ਪਲਾਨ ਮਿਲਣ ’ਤੇ ਹੋਰ ਬਿਹਤਰ ਡੀਲ ਦਿੱਤੀ ਜਾਵੇਗੀ। 


Related News