ਖ਼ਤਮ ਹੋ ਸਕਦੀ ਹੈ ਫ੍ਰੀ ਕਾਲਿੰਗ ਅਤੇ ਸਸਤੇ ਡਾਟਾ ਦੀ ਸਹੂਲਤ, ਅਗਲੇ ਸਾਲ ਤੋਂ ਮਹਿੰਗੇ ਹੋਣਗੇ ਪਲਾਨਸ
Saturday, Dec 12, 2020 - 05:17 PM (IST)
ਨਵੀਂ ਦਿੱਲੀ : ਅਗਲੇ ਸਾਲ ਤੋਂ ਤੁਹਾਡਾ ਮੋਬਾਈਲ ਬਿੱਲ ਵਧਣ ਜਾ ਰਿਹਾ ਹੈ। ਰਿਪੋਰਟ ਦੀ ਮੰਨੀਏ ਤਾਂ ਤਿੰਨੇ ਦਿੱਗਜ਼ ਟੈਲੀਕਾਮ ਕੰਪਨੀਆਂ ਪ੍ਰੀਪੇਡ ਪਲਾਨਸ ਦੀ ਕੀਮਤ ਵਧਾ ਸਕਦੀਆਂ ਹਨ। ਯਾਨੀ ਪਲਾਨਸ ਮਹਿੰਗੇ ਹੋਣ ਜਾ ਰਹੇ ਹਨ। ਅਜਿਹਾ ਕਿਹਾ ਜਾ ਰਿਹਾ ਹੈ ਕਿ ਇਸ ਦੀ ਸ਼ੁਰੂਆਤ ਵੋਡਾਫੋਨ-ਆਈਡੀਆ (ਵੀ. ਆਈ.) ਕਰੇਗਾ ਅਤੇ ਫਿਰ ਰਿਲਾਇੰਸ ਜੀਓ ਅਤੇ ਏਅਰਟੈੱਲ ਵੀ ਕੀਮਤ 'ਚ ਵਾਧੇ ਦਾ ਐਲਾਨ ਕਰ ਦੇਣਗੀਆਂ।
ਇਹ ਵੀ ਪੜ੍ਹੋ: ਸਾਵਧਾਨ, ਇਸ ਤਾਰੀਖ਼ ਤੋਂ ਪਹਿਲਾਂ ਕਰ ਲਓ PAN ਨੂੰ Aadhaar ਨਾਲ ਲਿੰਕ, ਨਹੀਂ ਤਾਂ ਲੱਗੇਗਾ ਭਾਰੀ ਜੁਰਮਾਨਾ
ਦੱਸ ਦਈਏ ਕਿ ਇਹ ਤਿੰਨੇ ਹੀ ਕੰਪਨੀਆਂ ਟੈਲੀਕਾਮ ਰੈਗੁਲੇਟਰੀ ਅਥਾਰਿਟੀ ਆਫ ਇੰਡੀਆ (ਟ੍ਰਾਈ) ਨੂੰ ਘੱਟੋ-ਘੱਟ ਕੀਮਤ ਦਾ ਐਲਾਨ ਕਰਨ ਦੀ ਬੇਨਤੀ ਕਰਦੀਆਂ ਆ ਰਹੀਆਂ ਹਨ। ਘੱਟੋ-ਘੱਟ ਕੀਮਤ ਕਿਸੇ ਸਰਵਿਸ ਦੀ ਉਹ ਕੀਮਤ ਹੁੰਦੀ ਹੈ, ਜਿਸ ਤੋਂ ਘੱਟ 'ਤੇ ਉਸ ਨੂੰ ਨਹੀਂ ਦਿੱਤਾ ਜਾ ਸਕਦਾ। ਫਿਲਹਾਲ ਟੈਲੀਕਾਮ ਕੰਪਨੀਆਂ ਨੇ ਹੀ ਕਾਲਿੰਗ ਅਤੇ ਡਾਟਾ ਦੀ ਕੀਮਤ ਨਿਰਧਾਰਤ ਕੀਤੀ ਹੋਈ ਹੈ।
ਇਹ ਵੀ ਪੜ੍ਹੋ: ਕ੍ਰਿਕਟਰ ਯੁਵਰਾਜ ਸਿੰਘ ਨਹੀਂ ਮਨਾਉਣਗੇ ਆਪਣਾ ਜਨਮਦਿਨ, ਕਿਸਾਨਾਂ ਦੇ ਸਮਰਥਨ 'ਚ ਆਖ਼ੀ ਇਹ ਗੱਲ
ਘੱਟੋ-ਘੱਟ ਕੀਮਤ ਨਿਰਧਾਰਨ ਕਰਨ ਦਾ ਸਿੱਧਾ ਮਤਲਬ ਹੈ ਕਿ ਹੋ ਸਕਦਾ ਹੈ ਕਿ ਅਗਲੇ ਸਾਲ ਤੋਂ ਤੁਹਾਨੂੰ ਫ੍ਰੀ ਕਾਲਿੰਗ ਅਤੇ ਸਸਤਾ ਡਾਟਾ ਨਾ ਮਿਲੇ। ਕੰਪਨੀਆਂ ਚਾਹੁੰਦੀਆਂ ਹਨ ਕਿ ਉਨ੍ਹਾਂ ਦਾ ਐਵਰੇਜ਼ ਰੈਵੇਨਿਊ 'ਤੇ ਯੂਜ਼ਰ (ਏ. ਆਰ. ਪੀ. ਯੂ.) ਵਧ ਕੇ 300 ਪ੍ਰਤੀ ਮਹੀਨਾ ਹੋ ਜਾਏ। ਵੋਡਾਫੋਨ-ਆਈਡੀਆ ਮਾਰਚ 'ਚ ਕੀਮਤ ਵਾਧੇ ਦਾ ਐਲਾਨ ਕਰ ਸਕਦੀਆਂ ਹਨ। ਆਈ. ਸੀ. ਆਈ.ਸੀ. ਆਈ. ਸਿਕਿਓਰਿਟੀਜ਼ ਦੀ ਰਿਪੋਰਟ ਮੁਤਾਬਕ ਟੈਰਿਫ ਹਾਈਕ ਨਾਲ ਭਾਰਤੀ ਏਅਰਟੈੱਲ ਅਤੇ ਵੋਡਾਫੋਨ ਆਈਡੀਆ ਦੇ ਏ. ਆਰ. ਪੀ. ਯੂ. 'ਚ ਵਿੱਤੀ ਸਾਲ 2022 'ਚ 20 ਫ਼ੀਸਦੀ ਦਾ ਵਾਧਾ ਹੋ ਸਕਦਾ ਹੈ।
ਇਹ ਵੀ ਪੜ੍ਹੋ: WHO ਨੇ ਨਰਿੰਦਰ ਮੋਦੀ ਦੇ 'ਫਿਟਨੈੱਸ ਦਾ ਡੋਜ਼, ਅੱਧਾ ਘੰਟਾ ਰੋਜ਼' ਅਭਿਆਨ ਦੀ ਕੀਤੀ ਸ਼ਲਾਘਾ