ਬਜ਼ੁਰਗਾਂ ਨੂੰ 5 ਲੱਖ ਤੱਕ ਟੈਕਸੇਬਲ ਆਮਦਨ ''ਤੇ TDS ਛੋਟ
Saturday, May 25, 2019 - 12:50 PM (IST)

ਨਵੀਂ ਦਿੱਲੀ—ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀ.ਬੀ.ਡੀ.ਟੀ.) ਨੇ ਕਿਹਾ ਕਿ ਪੰਜ ਲੱਖ ਰੁਪਏ ਤੱਕ ਦੀ ਟੈਕਸ ਯੋਗ ਆਮਦਨ ਵਾਲੇ ਸੀਨੀਅਰ ਨਾਗਰਿਕ ਹੁਣ ਬੈਂਕਾਂ ਅਤੇ ਡਾਕ ਘਰਾਂ 'ਚ ਜਮ੍ਹਾ ਰਾਸ਼ੀ 'ਤੇ ਮਿਲਣ ਵਾਲੀ ਵਿਆਜ ਆਮਦਨ 'ਤੇ ਟੀ.ਡੀ.ਐੱਸ. ਕਟੌਤੀ ਨਾਲ ਛੋਟ ਦੇ ਲਈ ਫਾਰਮ 15 ਐੱਚ ਨੂੰ ਜਮ੍ਹਾ ਕਰਵਾ ਸਕਦੇ ਹਨ। ਇਸ ਤੋਂ ਪਹਿਲਾਂ ਸਰੋਤ 'ਤੇ ਟੈਕਸ ਕਟੌਤੀ (ਟੀ.ਡੀ.ਐੱਸ) ਦੀ ਇਹ ਸੀਮਾ ਢਾਈ ਲੱਖ ਰੁਪਏ ਤੱਕ ਸੀ।
ਕੇਂਦਰੀ ਪ੍ਰਤੱਖ ਟੈਕਸ ਬੋਰਡ ਨੇ ਹੁਣ ਫਾਰਮ 15 ਐੱਚ 'ਚ ਸੰਸ਼ੋਧਨ ਨੂੰ ਲੈ ਕੇ ਸੂਚਨਾ ਜਾਰੀ ਕਰ ਦਿੱਤੀ ਹੈ। ਇਹ ਸੰਸ਼ੋਧਨ ਬਜਟ 'ਚ ਕੀਤੀ ਗਈ ਘੋਸ਼ਣਾ ਨੂੰ ਅਮਲ 'ਚ ਲਿਆਉਣ ਦੇ ਲਈ ਹੈ। ਸਾਲ 2019-20 ਦੇ ਬਜਟ 'ਚ ਪੰਜ ਲੱੱਖ ਰੁਪਏ ਤੱਕ ਦੀ ਟੈਕਸ ਯੋਗ ਆਮਦਨ ਵਾਲੇ ਵਿਅਕਤੀਗਤ ਟੈਕਸਦਾਤਾਵਾਂ ਨੂੰ ਟੈਕਸ ਤੋਂ ਪੂਰੀ ਤਰ੍ਹਾਂ ਛੋਟ ਦਿੱਤੀ ਗਈ ਹੈ। ਇਸ ਦਾ ਲਾਭ ਤਿੰਨ ਕਰੋੜ ਮੱਧ ਵਰਗ ਦੇ ਟੈਕਸਦਾਤਾਵਾਂ ਨੂੰ ਮਿਲੇਗਾ।
ਸੀ.ਬੀ.ਡੀ.ਟੀ. ਦੇ ਸੰਸ਼ੋਧਨ 'ਚ ਕਿਹਾ ਗਿਆ ਹੈ ਕਿ ਆਮਦਨ ਕਾਨੂੰਨ 1961 ਦੀ ਧਾਰਾ 87 ਏ ਦੇ ਤਹਿਤ ਦਿੱਤੀ ਗਈ ਛੋਟ ਨੂੰ ਧਿਆਨ 'ਚ ਰੱਖਦੇ ਹੋਏ ਜਿਨ੍ਹਾਂ ਟੈਕਸਦਾਤਾਵਾਂ ਦੀ ਟੈਕਸ ਦੇਣਕਾਰੀ ਜ਼ੀਰੋ ਹੈ, ਬੈਂਕ ਅਤੇ ਵਿੱਤੀ ਸੰਸਥਾਨ ਹੁਣ ਅਜਿਹੇ ਟੈਕਸਦਾਤਾਵਾਂ ਤੋਂ ਫਾਰਮ 15 ਐੱਚ ਸਵੀਕਾਰ ਕਰ ਸਕਦੇ ਹਨ। ਸੱਠ ਸਾਲ ਦੇ ਉੱਪ ਆਮਦਨ ਦੇ ਸੀਨੀਅਰ ਨਾਗਰਿਕਾਂ ਨੂੰ ਵਿੱਤੀ ਸਾਲ ਦੀ ਸ਼ੁਰੂਆਤ 'ਚ ਫਾਰਮ 15 ਐੱਚ ਭਰ ਕੇ ਦੇਣਾ ਹੁੰਦਾ ਹੈ, ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਉਨ੍ਹਾਂ ਦੀ ਵਿਆਜ ਆਮਦਨ 'ਤੇ ਕੋਈ ਟੈਕਸ ਕਟੌਤੀ ਨਹੀਂ ਕੀਤੀ ਜਾ ਸਕੇ।