GSTN ਪੋਰਟਲ ''ਤੇ ਰਿਟਰਨ ਦੀ ਸਥਿਤੀ ਦੇਖ ਸਕਣਗੇ ਟੈਕਸਦਾਤਾ

12/28/2017 12:20:16 PM

ਨਵੀਂ ਦਿੱਲੀ—ਜੀ.ਐੱਸ.ਟੀ. ਰਿਟਰਨ ਦਾਖਿਲ ਕਰਨ ਵਾਲੇ ਟੈਕਸਦਾਤਾ ਆਪਣੇ ਰਿਟਰਨ ਦੀ ਸਥਿਤੀ ਦੀ ਜਾਣਕਾਰੀ ਜੀ.ਐੱਸ.ਟੀ. ਨੈੱਟਵਰਕ (ਜੀ.ਐੱਸ.ਟੀ.ਐੱਨ.) ਪੋਰਟਲ 'ਤੇ ਦੇਖ ਸਕਣਗੇ। ਜੀ.ਐੱਸ.ਟੀ.ਐੱਨ ਦੇ ਸੀ.ਈ.ਓ. ਪ੍ਰਕਾਸ਼ ਕੁਮਾਰ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜੀ.ਐੱਸ.ਟੀ. ਪੋਰਟਲ 'ਤੇ ਲਾਗਿਨ ਕਰਨ ਵਾਲਿਆਂ ਸਾਰੇ ਉਪਭੋਗਤਾ ਹੁਣ ਦਾਖਿਲ ਕੀਤੇ ਗਏ ਰਿਟਰਨ ਦੀ ਵਸਤੂਸਥਿਤੀ ਦੇਖ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਜੀ.ਐੱਸ.ਟੀ.ਆਰ-1 ਤੋਂ ਲੈ ਕੇ ਜੀ.ਐੱਸ.ਟੀ.ਆਰ-3ਬੀ ਤੱਕ ਸਾਰੇ ਤਰ੍ਹਾਂ ਦੀ ਰਿਟਰਨ ਦੀ ਸਥਿਤੀ ਇਕ ਹੀ ਥਾਂ ਪੋਰਟਲ 'ਤੇ ਦੇਖੀ ਜਾ ਸਕਦੀ ਹੈ। ਜੀ.ਐੱਸ.ਟੀ.ਆਰ-3ਬੀ ਸ਼ੁਰੂਆਤੀ ਵਿਕਰੀ ਰਿਟਰਨ ਹੈ ਜਿਸ ਨੂੰ ਹਰ ਅਗਲੇ ਮਹੀਨੇ ਦੀ 20 ਤਾਰੀਖ ਤੱਕ ਦਾਖਲ ਕਰਨਾ ਹੁੰਦਾ ਹੈ। ਜੀ.ਐੱਸ.ਟੀ.ਆਰ-1 ਅੰਤਿਮ ਵਿਕਰੀ ਰਿਟਰਨ ਹੁੰਦੀ ਹੈ। 
ਸਾਲਾਨਾ ਡੇਢ ਕਰੋੜ ਰੁਪਏ ਤੱਕ ਦਾ ਕਾਰੋਬਾਰ ਕਰਨ ਵਾਲੇ ਵਪਾਰੀਆਂ ਨੂੰ ਜੀ.ਐੱਸ.ਟੀ.ਆਰ-3ਬੀ ਦੀ ਤਿਮਾਹੀ ਰਿਟਰਨ ਭਰਨ ਦੀ ਆਗਿਆ ਦਿੱਤੀ ਗਈ। ਉਨ੍ਹਾਂ ਨੇ ਜੁਲਾਈ ਸਤੰਬਰ ਤਿਮਾਹੀ ਲਈ ਇਹ ਰਿਟਰਨ 31 ਦਸੰਬਕਰ ਤੱਕ ਭਰਨੀ ਹੈ। ਡੇਢ ਕਰੋੜ ਰੁਪਏ ਤੋਂ ਜ਼ਿਆਦਾ ਕਾਰੋਬਾਰ ਵਾਲਿਆਂ ਨੂੰ ਜੁਲਾਈ ਤੋਂ ਅਕਤੂਬਰ ਤਿਮਾਹੀ ਦੀ ਜੀ.ਐੱਸ.ਟੀ.ਆਰ-1 31 ਦਸੰਬਰ ਤੱਕ ਭਰਨੀ ਹੈ।


Related News