ਜਾਣੋ ਕਿਵੇਂ ਲੈ ਸਕਦੇ ਹੋ ਟੈਕਸ 'ਤੇ ਬੈਨੀਫਿਟ

Sunday, Dec 23, 2018 - 04:40 PM (IST)

ਜਾਣੋ ਕਿਵੇਂ ਲੈ ਸਕਦੇ ਹੋ ਟੈਕਸ 'ਤੇ ਬੈਨੀਫਿਟ

ਨਵੀਂ ਦਿੱਲੀ—ਟੈਕਸ ਬੈਨੀਫਿਟ ਟਰਮ ਦੀ ਵਰਤੋਂ ਉਨ੍ਹਾਂ ਕਾਨੂੰਨੀ ਰਿਆਇਤਾਂ ਲਈ ਕੀਤੀ ਜਾਂਦੀ ਹੈ ਜਿਨ੍ਹਾਂ ਦੀ ਮਦਦ ਲੈ ਕੇ ਕੋਈ ਵੀ ਆਪਣੀ ਟੈਕਸ ਦੇਣਦਾਰੀ ਘਟ ਕਰ ਸਕਦਾ ਹੈ। ਟੈਕਸ ਬੈਨੀਫਿਟ ਤੁਹਾਨੂੰ ਵੱਖ-ਵੱਖ ਤਰੀਕਿਆਂ ਨਾਲ ਮਿਲਦਾ ਹੈ। ਇਹ ਡਿਡਕਸ਼ਨ (ਕਟੌਤੀ), ਐਕਸਕਲੂਜ਼ਨ ਜਾਂ ਫਿਰ ਕ੍ਰੈਡਿਟ ਦੇ ਰੂਪ 'ਚ ਹੋ ਸਕਦੀ ਹੈ। ਟੈਕਸ ਬੈਨੀਫਿਟ ਇਸ ਗੱਲ 'ਤੇ ਵੀ ਡਿਪੈਂਡ ਕਰਦਾ ਹੈ ਕਿ ਤੁਸੀਂ ਉਸ ਦੇ ਲਈ ਕਿਹੜਾ ਫਾਰਮ ਭਰਿਆ ਹੈ। 
ਕਿੰਨੇ ਤਰੀਕੇ ਦੇ ਹਨ ਫਾਰਮ
ਟੈਕਸ ਬੈਨੀਫਿਟ ਪਾਉਣ ਲਈ ਵੱਖ-ਵੱਖ ਫਾਰਮ ਉਪਲੱਬਧ ਹਨ ਜਿਨ੍ਹਾਂ ਦੀ ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ। ਇਨਕਮ ਟੈਕਸ ਐਕਟ ਦੇ ਸੈਕਸ਼ਨ 80ਸੀ, 80ਸੀਸੀਸੀ ਅਤੇ 80ਸੀਸੀਡੀ, 80ਟੀਟੀਏ, 80ਸੀਸੀਜੀ, 80ਡੀ, 80ਡੀਡੀ, 80ਡੀਡੀਬੀ, 80ਈ, 80ਜੀਜੀਏ, 80ਜੀਜੀਬੀ, 80ਜੀਜੀਸੀ, 80ਜੀਜੀ, ਸੈਕਸ਼ਨ 24 ਆਦਿ ਨੂੰ ਭਰ ਕੇ ਟੈਕਸ ਬਚਾਇਆ ਜਾ ਸਕਦਾ ਹੈ। ਇਥੇ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਤੁਸੀਂ ਆਪਣੀ ਇਨਕਮ 'ਤੇ ਸਿਰਫ 1.50 ਲੱਖ ਤੱਕ ਦੀ ਹੀ ਡੀਡੈਕਸ਼ਨ (ਕਟੌਤੀ) ਲੈ ਸਕਦੇ ਹਨ। 
ਕਿੰਝ ਬਚਾਈਏ ਟੈਕਸ
ਟੈਕਸ ਬਚਾਉਣ ਲਈ ਪੀ.ਪੀ.ਐੱਫ., ਮਿਊਚੁਅਲ ਫੰਡ, ਨੈਸ਼ਨਲ ਸੇਵਿੰਗ ਸਰਟੀਫਿਕੇਟ, ਹਾਊਸਿੰਗ ਲੋਨ ਦੇ ਪ੍ਰਿੰਸੀਪਲ ਅਮਾਊਂਟ ਦੀ ਰੀਪੇਮੈਂਟ, ਲਾਈਫ ਇੰਸ਼ੋਰੈਂਸ ਪਾਲਿਸੀ ਦਾ ਪ੍ਰੀਮੀਅਮ, ਈ.ਪੀ.ਐੱਫ. ਆਦਿ 'ਚ ਨਿਵੇਸ਼ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਪੈਨਸ਼ਨ ਸਕੀਮ 'ਚ ਨਿਵੇਸ਼, ਡੋਨੇਸ਼ਨ, ਐਜੂਕੇਸ਼ਨ ਲੋਨ 'ਤੇ ਵੀ ਟੈਕਸ 'ਚ ਛੂਟ ਮਿਲਦੀ ਹੈ। ਬੀਮਾਰੀ ਦਾ ਇਲਾਜ ਕਰਵਾਉਣ ਤੇ ਖਰਚ ਹੋਇਆ ਪੈਸਾ ਵੀ ਤੁਹਾਨੂੰ ਟੈਕਸ ਬੈਨੀਫਿਟ ਦਿਵਾਏਗਾ।
ਕਿਸ 'ਤੇ ਕਿੰਨਾ ਟੈਕਸ
ਸਾਲਾਨਾ 2.50 ਲੱਖ ਕਮਾਉਣ ਵਾਲੇ ਨੂੰ ਕੋਈ ਟੈਕਸ ਨਹੀਂ ਦੇਣਾ ਪੈਂਦਾ। ਢਾਈ ਲੱਖ ਤੋਂ 5 ਲੱਖ ਰੁਪਏ ਤੱਕ ਤੇ 5 ਫੀਸਦੀ ਟੈਕਸ ਹੈ। 5 ਤੋਂ 10 ਤੱਕ ਤੇ 20 ਫੀਸਦੀ ਅਤੇ 10 ਤੋਂ ਉੱਪਰ ਤੇ 30 ਫੀਸਦੀ ਇਨਕਮ ਤੇ ਟੈਕਸ ਹੈ।


author

Aarti dhillon

Content Editor

Related News