ਗਰਮੀਆਂ ਦੀਆਂ ਛੁੱਟੀਆਂ ਸਿਰ ''ਤੇ, ਵਿਦਿਆਰਥੀਆਂ ਦੀ ਵਧੀ TENSION, ਕਿਵੇਂ ਹੋਵੇਗਾ Holiday ਹੋਮਵਰਕ

Tuesday, May 05, 2026 - 12:44 PM (IST)

ਗਰਮੀਆਂ ਦੀਆਂ ਛੁੱਟੀਆਂ ਸਿਰ ''ਤੇ, ਵਿਦਿਆਰਥੀਆਂ ਦੀ ਵਧੀ TENSION, ਕਿਵੇਂ ਹੋਵੇਗਾ Holiday ਹੋਮਵਰਕ

ਚੰਡੀਗੜ੍ਹ (ਆਸ਼ੀਸ਼) : ਚੰਡੀਗੜ੍ਹ ਦੇ ਸਰਕਾਰੀ ਸਕੂਲਾਂ 'ਚ ਨਵਾਂ ਅਕਾਦਮਿਕ ਸੈਸ਼ਨ ਸ਼ੁਰੂ ਹੋਏ ਇੱਕ ਮਹੀਨੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਪਰ ਨੌਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਅਜੇ ਵੀ ਐੱਨ. ਸੀ. ਈ. ਆਰ. ਟੀ. (NCERT) ਦੀਆਂ ਨਵੀਆਂ ਕਿਤਾਬਾਂ ਦਾ ਇੰਤਜ਼ਾਰ ਹੈ। ਸਭ ਤੋਂ ਵੱਧ ਪਰੇਸ਼ਾਨੀ ਨੌਵੀਂ ਜਮਾਤ ਦੇ ਬਦਲੇ ਹੋਏ ਸਿਲੇਬਸ ਕਾਰਨ ਆ ਰਹੀ ਹੈ, ਜਿਸ ਕਾਰਨ ਸਕੂਲਾਂ 'ਚ ਪੜ੍ਹਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਕਿਤਾਬਾਂ ਦੀ ਘਾਟ ਕਾਰਨ ਅਧਿਆਪਕ ਪੁਰਾਣੇ ਨੋਟਸ ਅਤੇ ਹਵਾਲਾ ਸਮੱਗਰੀ ਦੇ ਸਹਾਰੇ ਬੱਚਿਆਂ ਨੂੰ ਪੜ੍ਹਾਉਣ ਲਈ ਮਜਬੂਰ ਹਨ। 

ਛੁੱਟੀਆਂ ਦੌਰਾਨ ਹੋਮਵਰਕ ਦੀ ਚਿੰਤਾ 

ਸ਼ਹਿਰ ਦੇ ਸਕੂਲਾਂ 'ਚ 23 ਮਈ ਤੋਂ 30 ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ ਹੋਣੀਆਂ ਹਨ। ਮਾਪਿਆਂ ਅਤੇ ਵਿਦਿਆਰਥੀਆਂ 'ਚ ਇਸ ਗੱਲ ਦਾ ਡਰ ਹੈ ਕਿ ਜੇਕਰ ਛੁੱਟੀਆਂ ਸ਼ੁਰੂ ਹੋਣ ਤੱਕ ਕਿਤਾਬਾਂ ਨਾ ਮਿਲੀਆਂ, ਤਾਂ 'ਹੋਲੀਡੇ ਹੋਮਵਰਕ' ਕਿਵੇਂ ਪੂਰਾ ਹੋਵੇਗਾ।

ਇਹ ਵੀ ਪੜ੍ਹੋ : ਪੰਜਾਬ : ਡਰਾਈਵਿੰਗ ਲਾਇਸੈਂਸਾਂ ਨੂੰ ਲੈ ਕੇ ਖੜ੍ਹੀ ਹੋਈ ਨਵੀਂ ਮੁਸੀਬਤ, ਲੋਕਾਂ ਲਈ ਪੈ ਗਿਆ ਵੱਡਾ ਪੰਗਾ

ਸਿੱਖਿਆ ਵਿਭਾਗ ਅਤੇ NCERT ਦਾ ਪੱਖ 

ਡਾਇਰੈਕਟਰ ਸਕੂਲ ਐਜੂਕੇਸ਼ਨ ਨਿਤਿਸ਼ ਸਿੰਗਲਾ ਅਨੁਸਾਰ ਜਿਵੇਂ-ਜਿਵੇਂ ਐੱਨ. ਸੀ. ਈ. ਆਰ. ਟੀ. ਤੋਂ ਕਿਤਾਬਾਂ ਪ੍ਰਾਪਤ ਹੋ ਰਹੀਆਂ ਹਨ, ਉਹ ਸਕੂਲਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਉਮੀਦ ਜਤਾਈ ਕਿ ਜਲਦ ਹੀ ਸਾਰੇ ਵਿਸ਼ਿਆਂ ਦੀ ਸਪਲਾਈ ਆਮ ਵਾਂਗ ਹੋ ਜਾਵੇਗੀ। ਦੂਜੇ ਪਾਸੇ ਐੱਨ. ਸੀ. ਈ. ਆਰ. ਟੀ. ਦਾ ਕਹਿਣਾ ਹੈ ਕਿ ਰਾਸ਼ਟਰੀ ਸਿੱਖਿਆ ਨੀਤੀ 2020 'ਤੇ ਆਧਾਰਿਤ ਨਵੀਆਂ ਪਾਠ-ਪੁਸਤਕਾਂ ਦੀ ਭਾਰੀ ਮੰਗ ਕਾਰਨ ਸਪਲਾਈ ਅਤੇ ਮੰਗ 'ਚ ਅਸਥਾਈ ਪਾੜਾ ਆ ਗਿਆ ਹੈ। ਹਾਲਾਂਕਿ ਕਿਤਾਬਾਂ ਦੀ ਛਪਾਈ ਜੰਗੀ ਪੱਧਰ 'ਤੇ ਕੀਤੀ ਜਾ ਰਹੀ ਹੈ ਅਤੇ ਸਥਿਤੀ 'ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ।

ਇਹ ਵੀ ਪੜ੍ਹੋ : ਮੌਸਮ ਵਿਭਾਗ ਵਲੋਂ ਪੰਜਾਬ 'ਚ ਅੱਜ ਹਨ੍ਹੇਰੀ-ਤੂਫ਼ਾਨ ਤੇ ਮੀਂਹ ਦਾ ਅਲਰਟ, ਇਨ੍ਹਾਂ ਜ਼ਿਲ੍ਹਿਆਂ ਦੇ ਲੋਕ ਰਹਿਣ ਸਾਵਧਾਨ

ਡਿਜੀਟਲ ਵਿਕਲਪ ਉਪਲੱਬਧ 

ਵਿਦਿਆਰਥੀਆਂ ਦੀ ਸਹੂਲਤ ਲਈ ਐੱਨ. ਸੀ. ਈ. ਆਰ. ਟੀ. ਨੇ ਦੋ ਹਫ਼ਤੇ ਪਹਿਲਾਂ ਹੀ ਆਪਣੀ ਵੈੱਬਸਾਈਟ 'ਤੇ ਨੌਵੀਂ ਜਮਾਤ ਦੀਆਂ ਨਵੀਆਂ ਕਿਤਾਬਾਂ ਦੇ ਡਿਜੀਟਲ ਸੰਸਕਰਣ ਮੁਫ਼ਤ 'ਚ ਉਪਲੱਬਧ ਕਰਵਾ ਦਿੱਤੇ ਹਨ। ਇਸ ਤੋਂ ਇਲਾਵਾ ਨਵੀਂ ਦਿੱਲੀ ਸਥਿਤ ਐੱਨ. ਸੀ. ਈ. ਆਰ. ਟੀ. ਹੈੱਡਕੁਆਰਟਰ ਦਾ ਵਿਕਰੀ ਕਾਊਂਟਰ ਹਫ਼ਤੇ ਦੇ ਅਖ਼ੀਰ 'ਤੇ ਵੀ ਖੁੱਲ੍ਹਾ ਰੱਖਿਆ ਜਾ ਰਿਹਾ ਹੈ ਤਾਂ ਜੋ ਮਾਪੇ ਅਤੇ ਵਿਦਿਆਰਥੀ ਉੱਥੋਂ ਕਿਤਾਬਾਂ ਪ੍ਰਾਪਤ ਕਰ ਸਕਣ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e

 


author

Babita

Content Editor

Related News