ਟਾਟਾ ਸਟੀਲ ਦਾ ਘੱਟ ਕਾਰਬਨ ਨਿਕਾਸੀ ਦੀ ਤਕਨਾਲੋਜੀ ’ਤੇ ਜ਼ੋਰ, ਜਰਮਨੀ ਦੇ SMS ਗਰੁੱਪ ਨਾਲ ਮਿਲਾਇਆ ਹੱਥ

Friday, Jun 16, 2023 - 10:31 AM (IST)

ਟਾਟਾ ਸਟੀਲ ਦਾ ਘੱਟ ਕਾਰਬਨ ਨਿਕਾਸੀ ਦੀ ਤਕਨਾਲੋਜੀ ’ਤੇ ਜ਼ੋਰ, ਜਰਮਨੀ ਦੇ SMS ਗਰੁੱਪ ਨਾਲ ਮਿਲਾਇਆ ਹੱਥ

ਨਵੀਂ ਦਿੱਲੀ–ਟਾਟਾ ਸਟੀਲ ਨੇ ਘੱਟ ਕਾਰਬਨ ਨਿਕਾਸੀ ਦੀ ਇਸਪਾਤ ਨਿਰਮਾਣ ਪ੍ਰਕਿਰਿਆ ਦੇ ਵਿਕਾਸ ਲਈ ਜਰਮਨੀ ਦੇ ਐੱਸ. ਐੱਮ. ਐੱਸ. ਗਰੁੱਪ ਨਾਲ ਭਾਈਵਾਲੀ ਕੀਤੀ ਹੈ। ਟਾਟਾ ਸਟੀਲ ਨੇ ਵੀਰਵਾਰ ਨੂੰ ਬਿਆਨ ’ਚ ਕਿਹਾ ਕਿ ਇਸ ਐੱਮ. ਓ. ਯੂ. ਦੇ ਤਹਿਤ ਦੋਵੇਂ ਕੰਪਨੀਆਂ ਅੱਗੇ ਤਕਨੀਕੀ ਚਰਚਾ ਕਰਨਗੀਆਂ ਅਤੇ ਐੱਸ. ਐੱਮ. ਐੱਸ. ਗਰੁੱਪ ਵਲੋਂ ਵਿਕਸਿਤ ਈਜ਼ੀਮੈਲਟ (ਇਲੈਕਟ੍ਰਿਕ-ਅਸਿਸਟੇਡ ਸਿਨਗੈਸ ਸਮੈਲਟਰ) ਤਕਨਾਲੋਜੀ ਦਾ ਸਾਂਝੇ ਤੌਰ ’ਤੇ ਉਦਯੋਗਿਕ ਪ੍ਰਦਰਸ਼ਨ ਕਰਨਗੀਆਂ।

ਇਹ ਵੀ ਪੜ੍ਹੋ: ਘਰ ਖਰੀਦਣਾ ਹੋਇਆ ਮਹਿੰਗਾ: ਦਿੱਲੀ- NCR 'ਚ 16 ਫ਼ੀਸਦੀ ਵਧੀਆਂ ਘਰਾਂ ਦੀਆਂ ਕੀਮਤਾਂ : ਰਿਪੋਰਟ
ਬਿਆਨ ’ਚ ਕਿਹਾ ਗਿਆ ਹੈ ਕਿ ਇਹ ਪ੍ਰਦਰਸ਼ਨ ਟਾਟਾ ਸਟੀਲ ਦੇ ਜਮਸ਼ੇਦਪੁਰ ਪਲਾਂਟ ਦੇ ਈ-ਬਲਾਸਟ ਫਰਨੇਸ ’ਚ ਕੀਤਾ ਜਾਏਗਾ। ਇਸ ਦਾ ਟੀਚਾ ਕਾਰਬਨ ਨਿਕਾਸੀ ’ਚ 50 ਫ਼ੀਸਦੀ ਤੋਂ ਵੱਧ ਦੀ ਕਮੀ ਲਿਆਉਣਾ ਹੈ। ਈਜ਼ੀਮੈਲਟ ਤਕਨੀਕ ਇਕ ਲੋਹਾ ਬਣਾਉਣ ਵਾਲਾ ਸਲਿਊਸ਼ਨ ਹੈ, ਜਿਸ ਨੂੰ ਮੌਜੂਦਾ ਇਸਪਾਤ ਪਲਾਂਟਾਂ ਨੂੰ ਕਾਰਬਨ ਮੁਕਤ ਕਰਨ ਲਈ ਲਾਗੂ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ:  ਖ਼ਤਰਨਾਕ ਤੂਫ਼ਾਨ 'ਬਿਪਰਜੋਏ' ਦੀ ਭਾਰਤ 'ਚ ਦਸਤਕ, ਲੱਗੀ ਧਾਰਾ-144, ਚਿਤਾਵਨੀ ਜਾਰੀ

ਟਾਟਾ ਸਟੀਲ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਅਤੇ ਮੈਨੇਜਿੰਗ ਡਾਇਰੈਕਟਰ ਟੀ. ਵੀ. ਨਰੇਂਦਰਨ ਨੇ ਕਿਹਾ ਕਿ ਅਸੀਂ ਸਰਗਰਮ ਤੌਰ ’ਤੇ ਗ੍ਰੀਨ ਇਸਪਾਤ ਉਤਪਾਦਨ ਵੱਲ ਬਦਲਾਅ ਲਈ ਹੱਲ ਲੱਭ ਰਹੇ ਹਾਂ, ਜਿਸ ਨਾਲ ਗ੍ਰੀਨ ਭਵਿੱਖ ’ਚ ਯੋਗਦਾਨ ਦੇ ਸਕੀਏ। ਇਸ ਤੋਂ ਇਲਾਵਾ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਇਸਪਾਤ ਉਤਪਾਦਕ ਹੈ। ਅਜਿਹੇ ’ਚ ਟਾਟਾ ਸਟੀਲ ਵਰਗੀਆਂ ਵੱਡੀਆਂ ਕੰਪਨੀਆਂ ’ਤੇ ਕਾਰਬਨ ਨਿਕਾਸੀ ਘੱਟ ਕਰਨ ਦੀ ਦੇਸ਼ ਦੀ ਯਾਤਰਾ ’ਚ ਯੋਗਦਾਨ ਕਰਨ ਦੀ ਵੱਡੀ ਜ਼ਿੰਮੇਵਾਰੀ ਹੈ।

ਇਹ ਵੀ ਪੜ੍ਹੋ: ਕੇਂਦਰੀ ਮੰਤਰੀ ਆਰ.ਕੇ. ਰੰਜਨ ਦੇ ਘਰ ਹਿੰਸਕ ਭੀੜ ਨੇ ਲਗਾਈ ਅੱਗ, ਪੈਟਰੋਲ ਬੰਬ ਨਾਲ ਕੀਤਾ ਹਮਲਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Aarti dhillon

Content Editor

Related News