ਜੇਲ੍ਹ ਤੋਂ ਬਾਹਰ ਆਉਂਦਿਆਂ ਬੋਲੇ ਬਿਕਰਮ ਮਜੀਠੀਆ, ਪੰਜਾਬ ਕੇਸਰੀ ਗਰੁੱਪ ਉਪਰ ਝੂਠਾ ਪਰਚਾ ਕੀਤਾ

Tuesday, Feb 03, 2026 - 02:54 PM (IST)

ਜੇਲ੍ਹ ਤੋਂ ਬਾਹਰ ਆਉਂਦਿਆਂ ਬੋਲੇ ਬਿਕਰਮ ਮਜੀਠੀਆ, ਪੰਜਾਬ ਕੇਸਰੀ ਗਰੁੱਪ ਉਪਰ ਝੂਠਾ ਪਰਚਾ ਕੀਤਾ

ਪਟਿਆਲਾ/ਨਾਭਾ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਅੱਜ ਨਾਭਾ ਜੇਲ੍ਹ ਤੋਂ ਬਾਹਰ ਆ ਗਏ ਹਨ। ਜੇਲ੍ਹ ਵਿਚੋਂ ਬਾਹਰ ਆਉਂਦਿਆਂ ਹੀ ਬਿਕਰਮ ਮਜੀਠੀਆ ਨੇ ਕਿਹਾ ਕਿ ਸਰਕਾਰ ਨੇ ਜਿੰਨਾਂ ਧੱਕਾ ਕਰਨਾ ਸੀ ਕਰ ਲਿਆ। ਲੋਕਾਂ ਦੀਆਂ ਅਰਦਾਸਾਂ ਸਦਕਾ ਹੀ ਮੈਂ ਅੱਜ ਬਾਹਰ ਆਇਆ ਹਾਂ, ਜੇ ਸਰਕਾਰ ਦਾ ਵੱਸ ਚੱਲਦਾ ਤਾਂ ਇਹ ਚਾਹੁੰਦੇ ਸੀ ਕਿ ਮੈਂ ਮਰਿਆ ਹੀ ਬਾਹਰ ਆਵਾਂ। ਮੈਨੂੰ ਇਸ ਗੱਲ ਦੀ ਸਮਝ ਸੀ ਕਿ ਜਦੋਂ ਪੱਤਰਕਾਰਾਂ ਨੂੰ ਨਹੀਂ ਛੱਡਿਆ ਜਾ ਰਿਹਾ, ਫਿਰ ਅਸੀਂ ਕੀ ਚੀਜ਼ ਆ। 

ਇਹ ਵੀ ਪੜ੍ਹੋ : Big Breaking : ਨਾਭਾ ਜੇਲ੍ਹ 'ਚੋਂ ਬਾਹਰ ਆਏ ਬਿਕਰਮ ਮਜੀਠੀਆ

ਮਜੀਠੀਆ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਕੇਸਰੀ ਗਰੁੱਪ ਉਪਰ ਵੀ ਝੂਠਾ ਪਰਚਾ ਦਰਜ ਕੀਤਾ, ਅੱਜ ਜੋ ਵੀ ਸੱਚੀ ਗੱਲ ਕਰਦਾ ਹੈ, ਉਸ ਉਪਰ ਸਰਕਾਰ ਪਰਚਾ ਦਰਜ ਕਰ ਰਹੀ ਹੈ। ਪਰ ਇਹ ਧੱਕੇਸ਼ਾਹੀਆਂ ਜ਼ਿਆਦਾ ਦੇਰ ਨਹੀਂ ਚੱਲਦੀਆਂ। 


author

Gurminder Singh

Content Editor

Related News