IPL ਪ੍ਰਸ਼ੰਸਕਾਂ ਨੂੰ TATA Power ਦਾ ਸ਼ਾਨਦਾਰ ਤੋਹਫਾ, ਕ੍ਰਿਕਟ ਸਟੇਡੀਅਮ ਦੇ ਕੋਲ ਲਗਾਏ EV ਚਾਰਜਿੰਗ ਸਟੇਸ਼ਨ
Monday, Mar 25, 2024 - 05:05 PM (IST)
ਨਵੀਂ ਦਿੱਲੀ - IPL ਸੀਜ਼ਨ 2024 ਸ਼ੁਰੂ ਹੋ ਗਿਆ ਹੈ। ਅਜਿਹੇ 'ਚ ਟਾਟਾ ਪਾਵਰ ਕ੍ਰਿਕਟ ਪ੍ਰਸ਼ੰਸਕਾਂ ਨੂੰ ਵੱਡਾ ਤੋਹਫਾ ਦੇਣ ਜਾ ਰਹੀ ਹੈ। ਦਰਅਸਲ, ਕੰਪਨੀ IPL 2024 ਮੈਚਾਂ ਲਈ ਦੇਸ਼ ਭਰ ਦੇ ਕ੍ਰਿਕਟ ਸਟੇਡੀਅਮਾਂ ਦੇ ਆਲੇ-ਦੁਆਲੇ ਈਵੀ ਚਾਰਜਿੰਗ ਸਟੇਸ਼ਨ ਲਗਾਉਣ ਜਾ ਰਹੀ ਹੈ। ਦੇਸ਼ 'ਚ ਇਲੈਕਟ੍ਰਿਕ ਵਾਹਨਾਂ ਦੀ ਵਧਦੀ ਗਿਣਤੀ ਨੂੰ ਦੇਖਦੇ ਹੋਏ ਟਾਟਾ ਪਾਵਰ ਨੇ ਇਹ ਫੈਸਲਾ ਲਿਆ ਹੈ। ਟਾਟਾ ਪਾਵਰ ਦੇ ਇਸ ਉਪਰਾਲੇ ਨਾਲ ਮੈਚ ਦੇਖਣ ਆਉਣ ਵਾਲੇ ਪ੍ਰਸ਼ੰਸਕਾਂ ਨੂੰ ਆਪਣੇ ਵਾਹਨ ਚਾਰਜ ਕਰਨ ਦੀ ਸਹੂਲਤ ਮਿਲੇਗੀ।
ਇਹ ਵੀ ਪੜ੍ਹੋ : ਮਾਰੂਤੀ ਨੇ ਵਾਪਸ ਮੰਗਵਾਏ 16,000 ਵਾਹਨ , ਇਨ੍ਹਾਂ ਮਾਡਲਾਂ ਚ ਖ਼ਰਾਬੀ ਕਾਰਨ ਕੰਪਨੀ ਨੇ ਲਿਆ ਫ਼ੈਸਲਾ
ਤੁਹਾਨੂੰ ਦੱਸ ਦੇਈਏ ਕਿ ਟਾਟਾ ਪਾਵਰ ਨੇ ਉਨ੍ਹਾਂ ਸਟੇਡੀਅਮਾਂ ਦੇ ਨੇੜੇ ਈਵੀ ਚਾਰਜਿੰਗ ਸਟੇਸ਼ਨ ਲਗਾਏ ਹਨ ਜਿੱਥੇ IPL ਮੈਚ ਹੋਣ ਜਾ ਰਹੇ ਹਨ। ਇਹ ਪਬਲਿਕ ਚਾਰਜਰ ਦੇਸ਼ ਦੇ ਵੱਡੇ ਸ਼ਹਿਰਾਂ ਜਿਵੇਂ ਦਿੱਲੀ, ਮੁੰਬਈ, ਹੈਦਰਾਬਾਦ, ਚੇਨਈ, ਕੋਲਕਾਤਾ, ਅਹਿਮਦਾਬਾਦ ਆਦਿ ਦੇ ਵੱਡੇ ਸਟੇਡੀਅਮਾਂ ਦੇ ਨੇੜੇ ਲਗਾਏ ਗਏ ਹਨ। ਵਾਹਨ ਮਾਲਕ ਇਨ੍ਹਾਂ ਚਾਰਜਿੰਗ ਸਟੇਸ਼ਨਾਂ ਰਾਹੀਂ ਆਸਾਨੀ ਨਾਲ ਆਪਣੀ ਈਵੀ ਨੂੰ ਚਾਰਜ ਕਰ ਸਕਦੇ ਹਨ। EV ਉਪਭੋਗਤਾ ਟਾਟਾ ਪਾਵਰ EZ ਚਾਰਜ ਦੀ ਵਰਤੋਂ ਕਰਕੇ ਨੇੜਲੇ ਚਾਰਜਿੰਗ ਪੁਆਇੰਟ ਲੱਭ ਸਕਦੇ ਹਨ, ਜਿਸ ਤੋਂ ਬਾਅਦ ਤੁਸੀਂ ਇੱਕ ਸਲਾਟ ਬੁੱਕ ਕਰ ਸਕਦੇ ਹੋ ਅਤੇ EZ ਚਾਰਜ ਦਾ ਭੁਗਤਾਨ RFID card ਜ਼ਰੀਏ ਕਰ ਸਕਦੇ ਹੋ।
ਇਹ ਵੀ ਪੜ੍ਹੋ : ਈ-ਕਾਮਰਸ ਪਲੇਟਫਾਰਮ ’ਤੇ ਚੜ੍ਹਿਆ ਆਮ ਚੋਣਾਂ ਦਾ ਬੁਖ਼ਾਰ, ਖੂਬ ਵਿਕ ਰਹੇ ਸਿਆਸੀ ਪਾਰਟੀਆਂ ਨਾਲ ਜੁੜੇ ਉਤਪਾਦ
ਟਾਟਾ ਪਾਵਰ ਨੇ ਕਿਹਾ- ਇਹ ਚਾਰਜਿੰਗ ਸਟੇਸ਼ਨ ਭਰੋਸੇਯੋਗ ਅਤੇ ਕੁਸ਼ਲ ਸੇਵਾ ਪ੍ਰਦਾਨ ਕਰਨਗੇ। ਇਹ EV ਮਾਲਕਾਂ ਨੂੰ ਬੈਟਰੀ ਦੀ ਚਿੰਤਾ ਕੀਤੇ ਬਿਨਾਂ ਕ੍ਰਿਕਟ ਦਾ ਆਨੰਦ ਲੈਣ ਦੀ ਇਜਾਜ਼ਤ ਦਿੰਦਾ ਹੈ। ਇਸ ਸਹੂਲਤ ਨਾਲ ਪ੍ਰਸ਼ੰਸਕਾਂ ਨੂੰ ਆਰਾਮ ਮਿਲੇਗਾ।
ਇਹ ਵੀ ਪੜ੍ਹੋ : ਅਮਰੀਕਾ ’ਚ ਕਿਸੇ ਭਾਰਤੀ ਡੇਅਰੀ ਬ੍ਰਾਂਡ ਦੀ ਪਹਿਲੀ ਐਂਟਰੀ, ਲਾਂਚ ਹੋਣਗੇ Amul ਦੁੱਧ ਦੇ ਇਹ ਉਤਪਾਦ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8