ਟਾਟਾ ਮੋਟਰਸ ਦੀ ਦੂਜੀ ਤਿਮਾਹੀ ''ਚ ਵਿਕਰੀ 24 ਫੀਸਦੀ ਵਧੀ

Tuesday, Oct 12, 2021 - 01:05 PM (IST)

ਟਾਟਾ ਮੋਟਰਸ ਦੀ ਦੂਜੀ ਤਿਮਾਹੀ ''ਚ ਵਿਕਰੀ 24 ਫੀਸਦੀ ਵਧੀ

ਨਵੀਂ ਦਿੱਲੀ- ਵਾਹਨ ਨਿਰਮਾਤਾ ਟਾਟਾ ਮੋਟਰਸ ਦੀ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ 'ਚ ਜਗੁਆਰ ਲੈਂਡ ਰੋਵਰ ਸਮੇਤ ਕੁਲ ਸੰਸਾਰਿਕ ਵਿਕਰੀ ਇਸ ਦੇ ਪਿਛਲੇ ਵਿੱਤੀ ਸਾਲ ਦੇ ਸਮਾਨ ਮਿਆਦ ਦੇ ਮੁਕਾਬਲੇ 24 ਫੀਸਦੀ ਵੱਧ ਕੇ 2,51,689 ਇਕਾਈ ਹੋ ਗਈ ਹੈ। 
ਕੰਪਨੀ ਵਲੋਂ ਇਹ ਸੋਮਵਾਰ ਨੂੰ ਜਾਰੀ ਤਿਮਾਹੀ ਅੰਕੜਿਆਂ 'ਚ ਦੱਸਿਆ ਗਿਆ ਹੈ ਕਿ ਇਸ ਦੌਰਾਨ ਕੰਪਨੀ ਦੇ ਟਾਟਾ ਦੈਵੂ ਸਮੇਤ ਵਪਾਰਕ ਵਾਹਨਾਂ ਦੀ ਕੁੱਲ ਵਿਕਰੀ 57 ਫੀਸਦੀ ਦਾ ਵਾਧਾ ਲੈ ਕੇ 89,055 ਇਕਾਈ 'ਤੇ ਪਹੁੰਚ ਗਈ। ਇਸ ਤਰ੍ਹਾਂ ਯਾਤਰੀ ਵਾਹਨਾਂ ਦੀ ਵਿਕਰੀ 11 ਫੀਸਦੀ ਵੱਧ ਕੇ 1,62,634 ਇਕਾਈ ਹੋ ਗਈ ਹੈ। ਪਿਛਲੇ ਸਮੇਂ 'ਚ ਕੰਪਨੀ ਨੇ ਜਗੁਆਰ ਲੈਂਡ ਰੋਵਰ ਬ੍ਰਾਂਡ ਦੇ ਕੁੱਲ 78,251 ਵਾਹਨ ਵੇਚੇ ਹਨ। ਇਸ 'ਚ ਜਗੁਆਰ ਦੀ 13,944 ਅਤੇ ਲੈਂਡ ਰੋਵਰ ਦੇ 64,307 ਵਾਹਨ ਸ਼ਾਮਲ ਹਨ।


author

Aarti dhillon

Content Editor

Related News