ਟਾਟਾ ਮੋਟਰਜ਼ ਦਾ ਇਲੈਕਟ੍ਰਿਕ ਕਮਰਸ਼ੀਅਲ ਵਾਹਨਾਂ ਦੇ ਚਾਰਜਿੰਗ ਢਾਂਚੇ ਲਈ 2 ਕੰਪਨੀਆਂ ਨਾਲ ਕਰਾਰ

Thursday, Aug 22, 2024 - 04:03 PM (IST)

ਨਵੀਂ ਦਿੱਲੀ (ਭਾਸ਼ਾ) - ਟਾਟਾ ਮੋਟਰਜ਼ ਨੇ ਆਪਣੇ ਇਲੈਕਟ੍ਰਿਕ ਕਮਰਸ਼ੀਅਲ ਵਾਹਨਾਂ (ਸੀ. ਵੀ.) ਲਈ ਚਾਰਜਿੰਗ ਬੁਨਿਆਦੀ ਢਾਂਚਾ ਸਥਾਪਿਤ ਕਰਨ ਲਈ ਡੈਲਟਾ ਇਲੈਕਟ੍ਰਾਨਿਕਸ ਇੰਡੀਆ ਅਤੇ ਥੰਡਰ ਪਲੱਸ ਸਾਲਿਊਸ਼ਨਜ਼ ਨਾਲ ਸਾਂਝੇਦਾਰੀ ਦਾ ਐਲਾਨ ਕੀਤਾ। ਦੋਵਾਂ ਧਿਰਾਂ ਵਿਚਾਲੇ ਇਸ ਬਾਰੇ ਸਮਝੌਤਾ ਪੱਤਰ ’ਤੇ ਹਸਤਾਖਰ ਕੀਤੇ ਗਏ ਹਨ।

ਇਹ ਵੀ ਪੜ੍ਹੋ :     ਹੁਣ ਸਪੈਮ ਕਾਲ ਅਤੇ ਮੈਸੇਜ ਨਹੀਂ ਕਰਨਗੇ ਪਰੇਸ਼ਾਨ, TRAI ਨੇ ਟੈਲੀਕਾਮ ਕੰਪਨੀਆਂ ਨੂੰ ਜਾਰੀ ਕੀਤੇ ਦਿਸ਼ਾ-ਨਿਰਦੇਸ਼

ਇਸ ਦੇ ਤਹਿਤ ਪੂਰੇ ਦੇਸ਼ ’ਚ ਇਲੈਕਟ੍ਰਿਕ ਕਮਰਸ਼ੀਅਲ ਵਾਹਨਾਂ ਲਈ 250 ਨਵੇਂ ਫਾਸਟ ਚਾਰਜਿੰਗ ਸਟੇਸ਼ਨ ਸਥਾਪਿਤ ਕੀਤੇ ਜਾਣਗੇ। ਟਾਟਾ ਮੋਟਰਜ਼ ਵੱਲੋਂ ਜਾਰੀ ਬਿਆਨ ਅਨੁਸਾਰ ਦਿੱਲੀ, ਮੁੰਬਈ, ਚੇਨਈ, ਬੈਂਗਲੁਰੂ, ਪੁਣੇ ਅਤੇ ਕੋਚੀ ਸਮੇਤ 50 ਤੋਂ ਵੱਧ ਸ਼ਹਿਰਾਂ ’ਚ ਰਣਨੀਤਕ ਤੌਰ ’ਤੇ ਸਥਿਤ ਇਹ ਨਵੇਂ ਚਾਰਜਿੰਗ ਸਟੇਸ਼ਨ 540 ਕਮਰਸ਼ੀਅਲ ਵਾਹਨ ਚਾਰਜਿੰਗ ਪੁਆਇੰਟ ਦੇ ਮੌਜੂਦਾ ਨੈੱਟਵਰਕ ਨੂੰ ਵਧਾਉਣਗੇ।

ਇਹ ਵੀ ਪੜ੍ਹੋ :     Gold ਦੀ ਬੰਪਰ ਖ਼ਰੀਦਦਾਰੀ, ਤਿਉਹਾਰ ਮੌਕੇ ਭਾਰਤੀਆਂ ਨੇ ਖ਼ਰੀਦੇ ਕਰੋੜਾਂ ਦੇ ਸੋਨਾ-ਚਾਂਦੀ

ਟਾਟਾ ਮੋਟਰਜ਼ ਕਮਰਸ਼ੀਅਲ ਵ੍ਹੀਕਲਜ਼ ਦੇ ਉੱਪ ਪ੍ਰਧਾਨ ਅਤੇ ਕਾਰੋਬਾਰ ਮੁਖੀ (ਐੱਸ. ਸੀ. ਵੀ. ਐਂਡ ਪੀ. ਯੂ.) ਵਿਨੇ ਪਾਠਕ ਨੇ ਕਿਹਾ,‘ਉਹ ਸੜਕਾਂ ਜਿਨ੍ਹਾਂ ਦੀ ਵੱਧ ਵਰਤੋਂ ਕੀਤੀ ਜਾਂਦੀ ਹੈ, ਉਨ੍ਹਾਂ ’ਤੇ ਉਪਲਬਧ ਚਾਰਜਿੰਗ ਢਾਂਚੇ ਦਾ ਵਿਸਤਾਰ ਕਰਨ ਤੋਂ ਵੱਧ ਗਾਹਕ ਇਲੈਕਟ੍ਰਿਕ ਕਮਰਸ਼ੀਅਲ ਵਾਹਨਾਂ ਨੂੰ ਅਪਨਾਉਣ ਲਈ ਉਤਸ਼ਾਹਿਤ ਹੋਣਗੇ।’

ਇਹ ਵੀ ਪੜ੍ਹੋ :    ਰੱਖੜੀ ਤੋਂ ਬਾਅਦ ਸੋਨਾ ਹੋਇਆ ਸਸਤਾ, ਚਾਂਦੀ ਹੋਈ ਮਹਿੰਗੀ, ਚੈੱਕ ਕਰੋ ਤਾਜ਼ਾ ਰੇਟ
     
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News