ਘਟੀਆ ਕੁਆਲਿਟੀ ਦੀ ਗੈਰ-ਕਾਨੂੰਨੀ ਸਿਗਰਟ ਅਤੇ ਤੰਬਾਕੂ ਸਿਹਤ ਲਈ ਜ਼ਿਆਦਾ ਖਤਰਨਾਕ
Friday, Feb 13, 2026 - 12:23 PM (IST)
ਬਿਜ਼ਨੈੱਸ ਡੈਸਕ - ਵਿੱਤ ਮੰਤਰਾਲਾ ਵੱਲੋਂ ਸਿਗਰਟ ਅਤੇ ਤੰਬਾਕੂ ਉਤਪਾਦਾਂ ’ਤੇ ਲਾਈ ਗਈ ਵਾਧੂ ਡਿਊਟੀ ਤੋਂ ਬਾਅਦ ਜਿੱਥੇ ਇਕ ਪਾਸੇ ਤੰਬਾਕੂ ਕੰਪਨੀਆਂ ਦੇ ਸ਼ੇਅਰਾਂ ’ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ, ਉੱਥੇ ਹੀ, ਹੁਣ ਦੇਸ਼ ’ਚ ਗੈਰ-ਕਾਨੂੰਨੀ ਤੌਰ ’ਤੇ ਵਿਕਣ ਵਾਲੇ ਤੰਬਾਕੂ ਉਤਪਾਦਾਂ ਦਾ ਬਾਜ਼ਾਰ ਵਧਣ ਦਾ ਖਤਰਾ ਪੈਦਾ ਹੋ ਗਿਆ ਹੈ। ਗੈਰ-ਕਾਨੂੰਨੀ ਤੌਰ ’ਤੇ ਵਿਕਣ ਵਾਲੇ ਤੰਬਾਕੂ ਉਤਪਾਦਾਂ ’ਚ ਮਾਪਦੰਡਾਂ ਦਾ ਧਿਆਨ ਨਹੀਂ ਰੱਖਿਆ ਜਾਂਦਾ ਅਤੇ ਘਟੀਆ ਕੁਆਲਿਟੀ ਦੇ ਤੰਬਾਕੂ ਤੋਂ ਇਲਾਵਾ ਘਟੀਆ ਪੈਕਿੰਗ ਦੀ ਵਰਤੋਂ ਹੁੰਦੀ ਹੈ, ਲਿਹਾਜ਼ਾ ਅਜਿਹਾ ਬਾਜ਼ਾਰ ਵਧਣ ਨਾਲ ਲੋਕਾਂ ਦੀ ਸਿਹਤ ਨਾਲ ਖਿਲਵਾੜ ਵਧਣ ਦਾ ਵੀ ਖਤਰਾ ਹੈ ਜੋ ਸਰਕਾਰ ਅਤੇ ਉਦਯੋਗ ਦੋਵਾਂ ਲਈ ਚਿੰਤਾ ਦਾ ਵਿਸ਼ਾ ਹੈ।
ਇਹ ਵੀ ਪੜ੍ਹੋ : ਹੁਣ ਵਿਦੇਸ਼ ਤੋਂ Gold ਸਮੇਤ ਜ਼ਿਆਦਾ ਸਾਮਾਨ ਲਿਆ ਸਕਣਗੇ ਯਾਤਰੀ, ਨਿਯਮਾਂ 'ਚ ਹੋ ਗਿਆ ਵੱਡਾ ਬਦਲਾਅ
ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ 31 ਜਨਵਰੀ ਨੂੰ ਤੰਬਾਕੂ ਉਤਪਾਦਾਂ ’ਤੇ ਐਕਸਾਈਜ਼ ਡਿਊਟੀ ਵਧਾਉਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਨੋਟੀਫਿਕੇਸ਼ਨ ਮੁਤਾਬਕ ਸਿਗਰਟ ਅਤੇ ਤੰਬਾਕੂ ਉਤਪਾਦਾਂ ’ਤੇ ਲੱਗਣ ਵਾਲੇ 40 ਫੀਸਦੀ ਜੀ. ਐੱਸ. ਟੀ. ਤੋਂ ਇਲਾਵਾ ਸਿਗਰਟ ਦੀ ਲੰਬਾਈ ਦੇ ਹਿਸਾਬ ਨਾਲ 2050 ਤੋਂ ਲੈ ਕੇ 8500 ਰੁਪਏ ਪ੍ਰਤੀ 1000 ਸਿਗਰਟ ਐਕਸਾਈਜ਼ ਡਿਊਟੀ ਲਾਈ ਗਈ ਸੀ, ਇਹ ਡਿਊਟੀ 1 ਫਰਵਰੀ ਤੋਂ ਲਾਗੂ ਹੋ ਗਈ ਹੈ ਅਤੇ ਹੁਣ ਇਸ ਤੋਂ ਬਾਅਦ ਸਿਗਰਟ ਅਤੇ ਤੰਬਾਕੂ ਉਤਪਾਦ ਮਹਿੰਗੇ ਹੋ ਗਏ ਹਨ।
ਇਹ ਵੀ ਪੜ੍ਹੋ : Gold-Silver ਦੀਆਂ ਕੀਮਤਾਂ 'ਚ ਭਾਰੀ ਗਿਰਾਵਟ: ਕੀ ਨਿਵੇਸ਼ ਦਾ ਇਹ ਸਹੀ ਸਮਾਂ ਹੈ ਜਾਂ ਅਜੇ ਹੋਰ ਡਿੱਗਣਗੇ ਭਾਅ?
ਮਹਿੰਗੀ ਹੋਈ ਸਿਗਰਟ, ਐੱਮ. ਆਰ. ਪੀ. ਤੋਂ ਜ਼ਿਆਦਾ ਵਸੂਲੀ ਦੀਆਂ ਸ਼ਿਕਾਇਤਾਂ
ਐਕਸਾਈਜ਼ ਡਿਊਟੀ ’ਚ ਵਾਧੇ ਦੇ ਨਤੀਜੇ ਵਜੋਂ, 10 ਸਿਗਰਟਾਂ ਵਾਲੇ ਇਕ ਪੈਕੇਟ ਦੀ ਕੀਮਤ ’ਚ 22 ਤੋਂ 25 ਰੁਪਏ ਤੱਕ ਦਾ ਵਾਧਾ ਹੋਇਆ ਹੈ। ਟੋਬੈਕੋ ਇੰਸਟੀਚਿਊਟ ਆਫ ਇੰਡੀਆ (ਟੀ. ਆਈ. ਆਈ.) ਨੇ ਚਿੰਤਾ ਪ੍ਰਗਟਾਈ ਹੈ ਕਿ ਕਈ ਪ੍ਰਚੂਨ ਵਿਕਰੇਤਾ ਹੁਣ ਨਿਰਧਾਰਿਤ ਐੱਮ. ਆਰ. ਪੀ. ਤੋਂ ਵੀ ਵੱਧ ਕੀਮਤਾਂ ਵਸੂਲ ਰਹੇ ਹਨ। ਵਧਦੀਆਂ ਕੀਮਤਾਂ ਕਾਰਨ ਗਾਹਕ ਹੁਣ ਪੈਕੇਟ ਖਰੀਦਣ ਦੀ ਬਜਾਏ ‘ਖੁੱਲ੍ਹੀ ਸਿਗਰਟ’ ਵੱਲ ਰੁਖ ਕਰ ਰਹੇ ਹਨ। ਇਤਿਹਾਸਕ ਅੰਕੜਿਆਂ ਨੂੰ ਵੇਖੀਏ ਤਾਂ ਮਾਲੀ ਸਾਲ 2014-18 ਦੌਰਾਨ ਵੀ ਜਦੋਂ ਟੈਕਸ ਵਧਾਏ ਗਏ ਸਨ, ਉਦੋਂ ਸਿਗਰਟ ਦੀ ਵਿਕਰੀ ’ਚ 6-7 ਫੀਸਦੀ ਦੀ ਸਾਲਾਨਾ ਗਿਰਾਵਟ ਦੇਖੀ ਗਈ ਸੀ।
ਇਹ ਵੀ ਪੜ੍ਹੋ : 8th Pay Commission ਦੀ ਸ਼ੁਰੂਆਤ: LIVE ਹੋਈ ਵੈੱਬਸਾਈਟ, ਸਰਕਾਰ ਨੇ ਸੁਝਾਅ ਲਈ ਆਖ਼ਰੀ ਤਾਰੀਖ਼ ਕੀਤੀ ਜਾਰੀ
ਨਿਵੇਸ਼ਕਾਂ ’ਚ ਘਬਰਾਹਟ, ਸ਼ੇਅਰ ਢਹਿ-ਢੇਰੀ
ਇਸ ਟੈਕਸ ਵਾਧੇ ਦੇ ਐਲਾਨ ਤੋਂ ਬਾਅਦ ਦੇਸ਼ ਦੀ ਸਭ ਤੋਂ ਵੱਡੀ ਸਿਗਰਟ ਨਿਰਮਾਤਾ ਕੰਪਨੀ ਆਈ. ਟੀ. ਸੀ. ਲਿਮਟਿਡ ਦੇ ਸ਼ੇਅਰਾਂ ’ਚ ਲੱਗਭਗ 21 ਫੀਸਦੀ ਦੀ ਗਿਰਾਵਟ ਆਈ ਹੈ। ਇਸੇ ਤਰ੍ਹਾਂ, ਗੌਡਫ੍ਰੇ ਫਿਲਿਪਸ ਇੰਡੀਆ ਲਿਮਟਿਡ ਦੇ ਸ਼ੇਅਰ ਵੀ 22 ਫੀਸਦੀ ਤੱਕ ਟੁੱਟ ਚੁੱਕੇ ਹਨ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਸ ਭਾਰੀ ਟੈਕਸ ਵਾਧੇ ਨਾਲ ਕੰਪਨੀਆਂ ਦੇ ਮੁਨਾਫ਼ੇ (ਮਾਰਜਿਨ) ’ਤੇ ਦਬਾਅ ਵਧੇਗਾ ਅਤੇ ਵਿਕਰੀ ’ਚ ਕਮੀ ਆ ਸਕਦੀ ਹੈ। ਮੌਜੂਦਾ ਸਮੇਂ ’ਚ 39 ਬਰੋਕਰੇਜ ਹਾਊਸਾਂ ’ਚੋਂ ਸਿਰਫ 15 ਨੇ ਹੀ ਆਈ. ਟੀ. ਸੀ. ਦੇ ਸ਼ੇਅਰ ਨੂੰ ‘ਖਰੀਦਣ’ ਦੀ ਰੇਟਿੰਗ ਦਿੱਤੀ ਹੈ, ਜੋ ਬਾਜ਼ਾਰ ਦੀ ਬੇਭਰੋਸਗੀ ਨੂੰ ਦਰਸਾਉਂਦਾ ਹੈ। ਨੋਮੁਰਾ ਫਾਈਨੈਂਸ਼ੀਅਲ ਐਡਵਾਈਜ਼ਰੀ ਦੀ ਰਿਪੋਰਟ ਮੁਤਾਬਕ, ਮਾਰਜਿਨ ਬਚਾਉਣ ਲਈ ਕੰਪਨੀਆਂ ਨੂੰ ਕੀਮਤਾਂ ’ਚ 35 ਫੀਸਦੀ ਤੱਕ ਦਾ ਵਾਧਾ ਕਰਨਾ ਪੈ ਸਕਦਾ ਹੈ, ਜਿਸ ਨਾਲ ਮਾਲੀ ਸਾਲ 2027 ਤੱਕ ਵਿਕਰੀ ’ਚ 15 ਫੀਸਦੀ ਦੀ ਗਿਰਾਵਟ ਆਉਣ ਦਾ ਅੰਦਾਜ਼ਾ ਹੈ।
ਇਹ ਵੀ ਪੜ੍ਹੋ : ਨਵੇਂ ਨਿਯਮਾਂ ਦਾ ਡਰਾਫਟ ਜਾਰੀ : ਇਨਕਮ ਟੈਕਸ ਹੁਣ 333 ਨਿਯਮਾਂ ’ਚ ਸਿਮਟਿਆ, 1 ਅਪ੍ਰੈਲ ਤੋਂ ਹੋਵੇਗਾ ਲਾਗੂ
ਇਹ ਵੀ ਪੜ੍ਹੋ : ਰਿਕਾਰਡ ਉੱਚਾਈ ਤੋਂ ਮੂਧੇ ਮੂੰਹ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ; ਜਾਣੋ ਕਿੰਨੇ ਹੋਏ ਭਾਅ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
