ਸਵੱਛ ਭਾਰਤ ਮਿਸ਼ਨ ਦੇ ਤਹਿਤ ਦੇਸ਼ ਭਰ ''ਚ ਸਾਢੇ ਨੌ ਕਰੋੜ ਪਖਾਨਿਆਂ ਦਾ ਨਿਰਮਾਣ
Thursday, Jul 04, 2019 - 03:59 PM (IST)
ਨਵੀਂ ਦਿੱਲੀ—ਦੇਸ਼ 'ਚ ਸਵੱਛ ਭਾਰਤ ਮਿਸ਼ਨ ਦੇ ਤਹਿਤ ਹੁਣ ਤੱਕ 9.5 ਕਰੋੜ ਰੁਪਏ ਤੋਂ ਜ਼ਿਆਦਾ ਪਖਾਨਿਆਂ ਦਾ ਨਿਰਮਾਣ ਕੀਤਾ ਗਿਆ ਹੈ। ਅਕਤੂਬਰ 2014 'ਚ ਸ਼ੁਰੂ ਇਸ ਪ੍ਰੋਗਰਾਮ ਦੇ ਤਹਿਤ ਪਿਛਲੇ ਚਾਰ ਸਾਲਾਂ 'ਚ 99.2 ਫੀਸਦੀ ਪਿੰਡ ਇਸ ਦੇ ਦਾਇਰੇ 'ਚ ਆ ਚੁੱਕੇ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵਲੋਂ ਸੰਸਦ 'ਚ ਪੇਸ਼ ਆਰਥਿਕ ਸਮੀਖਿਆ 'ਚ ਕਿਹਾ ਗਿਆ ਹੈ ਕਿ ਯੋਜਨਾ ਲਾਗੂ ਕੀਤੇ ਜਾਣ ਦੇ ਬਾਅਦ 5,64,658 ਪਿੰਡ ਖੁੱਲ੍ਹੇ 'ਚ ਪਖਾਨੇ ਤੋਂ ਮੁਕਤ ਐਲਾਨ ਕੀਤੇ ਗਏ ਸਨ। ਉਸ ਦੇ ਮੁਤਾਬਕ 14 ਜੂਨ 2019 ਤੱਕ 30 ਸੂਬੇ/ਕੇਂਦਰ ਸ਼ਾਸਿਤ ਸੂਬਿਆਂ 'ਚੋਂ 100 ਫੀਸਦੀ ਵਿਅਕਤੀਗਤ ਖੇਤਰ 'ਚ ਮਹੱਤਵਪੂਰਨ ਸੁਧਾਰ ਹੋਇਆ ਹੈ। ਸਮੀਖਿਆ 'ਚ ਕਿਹਾ ਗਿਆ ਹੈ ਕਿ ਸਕੂਲਾਂ, ਸੜਕਾਂ ਅਤੇ ਪਾਰਕਾਂ 'ਚ ਔਰਤਾਂ ਅਤੇ ਮਰਦਾਂ ਲਈ ਵੱਖ-ਵੱਖ ਪਖਾਨੇ ਬਣਾਏ ਗਏ ਹਨ। ਇਸ ਤਰ੍ਹਾਂ ਇਹ ਮਿਸ਼ਨ ਔਰਤ-ਮਰਦ ਦੇ ਵਿਚਕਾਰ ਅਸਮਾਨਤਾ ਖਤਮ ਕਰਨ 'ਚ ਉਪਯੋਗੀ ਰਿਹਾ ਹੈ। ਇਸ 'ਚ ਕਿਹਾ ਗਿਆ ਕਿ ਜਨਤਕ ਅਭਿਐਨ ਦਾ ਸਮਾਜ 'ਤੇ ਕਈ ਹਾਂ-ਪੱਖੀ ਅਸਰ ਦੇਖਣ ਨੂੰ ਮਿਲੇ ਹਨ। ਇਨ੍ਹਾਂ 'ਚੋਂ ਸਕੂਲਾਂ 'ਚ ਲੜਕੀਆਂ ਦੇ ਰਜਿਸਟ੍ਰੇਸ਼ਨ ਦਾ ਅਨੁਪਾਤ ਵਧਿਆ ਹੈ ਅਤੇ ਸਿਹਤ ਵਧੀਆ ਹੋਈ ਹੈ।