ਟੈਸਟਿੰਗ ਦੌਰਾਨ ਭਾਰਤ ''ਚ ਦਿਖੀ ਸੁਜ਼ੂਕੀ ਦੀ SUV Vitara

Friday, Apr 06, 2018 - 09:52 PM (IST)

ਟੈਸਟਿੰਗ ਦੌਰਾਨ ਭਾਰਤ ''ਚ ਦਿਖੀ ਸੁਜ਼ੂਕੀ ਦੀ SUV Vitara

ਜਲੰਧਰ—ਮਾਰੂਤੀ ਸੁਜ਼ੂਕੀ ਨੇ ਯੁਟੀਲਿਟੀ ਵਾਹਨ ਸੈਗਮੈਂਟ 'ਚ ਭਾਰਤੀ ਆਟੋਮੋਬਾਇਲ ਇੰਡਸਟਰੀ ਦਾ ਨਜ਼ਰਿਆ ਬਦਲ ਦਿੱਤਾ ਹੈ। ਇਥੇ ਤਕ ਕੀ ਕੰਪਨੀ ਦੀ ਗ੍ਰੋਥ 'ਚ ਸਬਕਮਪੈਕਟ ਐੱਸ.ਯੂ.ਵੀ. ਵਿਟਾਰਾ ਬ੍ਰੇਜ਼ਾ ਦਾ ਬਹੁਤ ਵੱਡਾ ਹੱਥ ਰਿਹਾ ਹੈ। ਹੁਣ ਤਾਂ ਮਾਰੂਤੀ ਸੁਜ਼ੂਕੀ ਐੱਸ-ਕ੍ਰਾਸ ਵੀ ਬਾਜ਼ਾਰ 'ਚ ਹਲਚਲ ਮਚਾ ਰਹੀ ਹੈ ਜਿਸ ਨਾਲ ਕੰਪਨੀ ਦੇ ਐੱਸ.ਯੂ.ਵੀ. ਲਾਈਨ-ਅਪ ਦੀ ਡਿਮਾਂਡ 'ਚ ਵੱਡਾ ਉਛਾਲ ਦੇਖਣ ਨੂੰ ਮਿਲਿਆ ਹੈ। ਦੱਸਣਯੋਗ ਹੈ ਕਿ ਮਾਰੂਤੀ ਸੁਜ਼ੂਕੀ ਨੇ ਵਿੱਤੀ ਸਾਲ 2017-18 'ਚ ਯੂਟੀਲਿਟੀ ਸੈਗਮੈਂਟ 'ਚ 29.6 ਫੀਸਦੀ ਗ੍ਰੋਥ ਦਰਜ ਕੀਤੀ ਹੈ।

 

ਇਹ ਕਾਰਨ ਹੈ ਕਿ ਕੰਪਨੀ ਭਾਰਤ 'ਚ ਆਪਣਾ ਯੂਟੀਲਿਟੀ ਵ੍ਹੀਲਸ ਪੋਰਟਫੋਲੀਓ 'ਚ ਵਾਧਾ ਕਰਨ ਦਾ ਪਲਾਨ ਬਣਾਇਆ ਹੈ। ਹਾਲ ਹੀ 'ਚ ਟੈਸਟਿੰਗ ਦੌਰਾਨ ਕੈਮਰੇ 'ਚ ਸੁਜ਼ੂਕੀ ਵਿਟਾਰਾ ਕੈਦ ਹੋਈ ਹੈ ਅਤੇ ਅਸੀਂ ਇਸ 'ਤੇ ਨਜ਼ਰ ਰੱਖੀ ਹੋਈ ਹੈ ਕਿ ਕਦੋਂ ਇਹ ਕਾਰ ਭਾਰਤ 'ਚ ਲਾਂਚ ਹੋਵੇਗੀ। ਵਿਟਾਰਾ 4-ਮੀਟਰ ਨਾਲ ਵੱਡੇ ਆਕਾਰ ਦੀ ਗੱਡੀ ਹੋਵੇਗੀ ਅਤੇ ਕੰਸਪੈਕਟ ਐੱਸ.ਯੂ.ਵੀ. ਸਪੇਸ 'ਚ ਹੁੰਡਈ ਕ੍ਰੇਟਾ ਅਤੇ ਰੇਨਾ ਕੈਪਟਰ ਵਰਗੀਆਂ ਕਾਰਾਂ ਨਾਲ ਮੁਕਾਬਲਾ ਕਰੇਗੀ। ਜਿਥੇ ਇਸ ਦੇ ਕਾਰ ਭਾਰਤ 'ਚ ਲਾਂਚ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਮਿਲੀ ਹੈ ਉੱਥੇ ਸਾਨੂੰ ਲਗਦਾ ਹੈ ਕਿ ਇਹ ਕਾਰ ਆਪਣੇ ਵਿਰੋਧੀ ਨੂੰ ਤਗੜਾ ਮੁਕਾਬਲਾ ਦੇਵੇਗੀ।

PunjabKesari

ਦੇਖਣ 'ਚ ਇਹ ਕਾਰ ਕੰਪਨੀ ਦੀ ਵਿਟਾਰਾ ਬ੍ਰੇਜ਼ਾ ਵਰਗੀ ਹੀ ਹੋਵੇਗੀ ਇਸ ਦਾ ਪ੍ਰੋਡਕਸ਼ਨ ਮਾਡਲ ਕਈ ਸਾਰੇ ਕਾਸਮੈਟਿਕ ਬਦਲਾਆਵਾਂ ਨਾਲ ਆਉਣ ਵਾਲਾ ਹੈ। ਟੈਸਟਿੰਗ ਦੌਰਾਨ ਜੋ ਐੱਸ.ਯੂ.ਵੀ. ਦਿਖਾਈ ਦਿੱਤੀ ਹੈ ਉਹ ਟਰਕੀਸ਼ ਮੈਟੇਲਿਕ ਸ਼ੇਡ ਨਾਲ ਟੂ-ਪੀਸ ਹੈੱਡਲੈਂਪਸ, ਹਾਈ-ਮਾਊਂਟੇਡ ਸਟਾਪ ਲਾਈਟ, ਰੂਫ ਰੇਲਸ, 5-ਸਪੋਕ ਅਲਾਏ ਵ੍ਹੀਲਸ ਅਤੇ ਬਾਕੀ ਸਾਰੇ ਐੱਸ.ਯੂ.ਵੀ. ਦੀ ਤਰ੍ਹਾਂ ਪਿਛਲੇ ਵਿੰਡ ਸ਼ੀਲਡ 'ਤੇ ਵਾਈਪਰ ਨਾਲ ਪਾਈ ਗਈ ਹੈ। ਕਾਰ 'ਚ 1.6 ਲੀਟਰ ਦਾ ਚਾਰ-ਸਿਲੰਡਰ ਵਾਲਾ ਡੀਜ਼ਲ ਇੰਜਣ ਦਿੱਤਾ ਗਿਆ ਹੈ ਜੋ 118 ਬੀ.ਐੱਚ.ਪੀ. ਦੀ ਪਾਵਰ ਅਤੇ 320 ਐੱਨ.ਐੱਮ. ਟਾਰਕ ਜਨਰੇਟ ਕਰਨ ਦੀ ਸਮਰੱਥਾ ਰੱਖਦਾ ਹੈ। ਕੰਪਨੀ ਨੇ ਇਸ ਕਾਰ ਦੇ ਇੰਜਣ ਨੂੰ 5 ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਹੈ।


Related News