ਪੰਜਾਬ 'ਚ ਬਰਸਾਤ ਦੇ ਮੌਸਮ ਦੌਰਾਨ ਨਵੇਂ ਹੁਕਮ ਜਾਰੀ! ਸੂਬਾ ਵਾਸੀ ਹੋ ਜਾਣ ALERT

Saturday, Jul 05, 2025 - 09:32 AM (IST)

ਪੰਜਾਬ 'ਚ ਬਰਸਾਤ ਦੇ ਮੌਸਮ ਦੌਰਾਨ ਨਵੇਂ ਹੁਕਮ ਜਾਰੀ! ਸੂਬਾ ਵਾਸੀ ਹੋ ਜਾਣ ALERT

ਮੋਹਾਲੀ (ਰਣਬੀਰ) : ਪੰਜਾਬ ਦੇ ਬਰਸਾਤ ਦੇ ਮੌਸਮ ਨੂੰ ਧਿਆਨ 'ਚ ਰੱਖਦਿਆਂ ਸੂਬੇ ਦੇ ਕਈ ਜ਼ਿਲ੍ਹਿਆਂ 'ਚ ਵੱਖ-ਵੱਖ ਪਾਬੰਦੀਆਂ ਲਾਈਆਂ ਗਈਆਂ ਹਨ। ਉੱਥੇ ਹੀ ਜ਼ਿਲ੍ਹਾ ਮੈਜਿਸਟ੍ਰੇਟ ਕੋਮਲ ਮਿੱਤਲ ਨੇ ਨਹਿਰਾਂ, ਚੋਇਆਂ, ਦਰਿਆਵਾਂ, ਛੱਪੜਾਂ ਅਤੇ ਟੋਭਿਆਂ ਨੇੜੇ ਜਾਣ, ਨਹਾਉਣ ਅਤੇ ਪਸ਼ੂਆਂ ਨੂੰ ਪਾਣੀ ਪਿਆਉਣ ਜਾਂ ਨਹਾਉਣ ’ਤੇ ਪਾਬੰਦੀ ਲਾਈ ਹੈ।

ਇਹ ਵੀ ਪੜ੍ਹੋ : Punjab : ਮੀਂਹ ਦੇ ਖੜ੍ਹੇ ਪਾਣੀ 'ਚ ਡੁੱਬਣ ਨਾਲ 2 ਬੱਚਿਆਂ ਦੀ ਮੌਤ, ਨਹਾਉਂਦੇ ਸਮੇਂ ਡੁੱਬੇ ਸੀ ਬੱਚੇ

ਡੀ. ਸੀ. ਨੇ ਦੱਸਿਆ ਕਿ ਜ਼ਿਲ੍ਹੇ ’ਚ ਭਾਰੀ ਬਾਰਸ਼ ਹੋਣ ਕਾਰਨ ਨਹਿਰਾਂ, ਚੋਇਆਂ, ਦਰਿਆਵਾਂ ’ਚ ਪਾਣੀ ਪੂਰੀ ਰਫ਼ਤਾਰ ਨਾਲ ਵਹਿ ਰਿਹਾ ਹੈ ਅਤੇ ਛੱਪੜ, ਟੋਭਿਆਂ ਤੇ ਨਹਿਰਾਂ, ਚੋਆਂ, ਦਰਿਆਵਾਂ ’ਚ ਪਾਣੀ ਦਾ ਪੱਧਰ ਵੱਧ ਗਿਆ ਹੈ। ਗਰਮੀ ਦਾ ਮੌਸਮ ਹੋਣ ਕਾਰਨ ਕਈ ਵਿਅਕਤੀ ਅਤੇ ਬੱਚੇ ਨਹਿਰਾਂ, ਚੋਇਆਂ, ਦਰਿਆਵਾਂ, ਛੱਪੜਾਂ ਅਤੇ ਟੋਭਿਆਂ ’ਚ ਨਹਾਉਂਦੇ ਹਨ ਜਾਂ ਪਸ਼ੂਆਂ ਨੂੰ ਪਾਣੀ ਪਿਆਉਣ ਲਈ ਲੈ ਕੇ ਜਾਂਦੇ ਹਨ। ਇਸ ਨਾਲ ਕੋਈ ਅਣਸੁਖਾਵੀਂ ਘਟਨਾ ਦਾ ਖ਼ਦਸ਼ਾ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਕੈਬਨਿਟ 'ਚੋਂ ਕੁਲਦੀਪ ਸਿੰਘ ਧਾਲੀਵਾਲ ਨੇ ਦਿੱਤਾ ਅਸਤੀਫ਼ਾ

ਇਸ ਤੋਂ ਇਲਾਵਾ ਨਹਿਰਾਂ, ਚੋਇਆਂ, ਦਰਿਆਵਾਂ, ਛੱਪੜਾਂ ਅਤੇ ਟੋਭਿਆਂ ਨੇੜੇ ਜਾਣ ਜਾਂ ਨਹਾਉਣ, ਪਸ਼ੂਆਂ ਨੂੰ ਪਾਣੀ ਪਿਆਉਣ ਜਾਂ ਨਹਾਉਣ ਤੋਂ ਰੋਕਣ ਲਈ ਸਰਪੰਚਾਂ ਵੱਲੋਂ ਚੌਂਕੀਦਾਰਾਂ ਰਾਹੀਂ ਮੁਨਾਦੀ ਕਰਵਾ ਕੇ ਠੀਕਰੀ ਪਹਿਰੇ ਲਾਏ ਜਾਣ ਲਈ ਕਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News