Punjab : ਪ੍ਰਾਰਥਨਾ ਸਭਾ ਦੌਰਾਨ ਚਰਚ ਵਿਚ ਵੱਡਾ ਹਾਦਸਾ, ਪੈ ਗਿਆ ਚੀਕ-ਚਿਹਾੜਾ

Monday, Jul 14, 2025 - 11:18 AM (IST)

Punjab : ਪ੍ਰਾਰਥਨਾ ਸਭਾ ਦੌਰਾਨ ਚਰਚ ਵਿਚ ਵੱਡਾ ਹਾਦਸਾ, ਪੈ ਗਿਆ ਚੀਕ-ਚਿਹਾੜਾ

ਪਟਿਆਲਾ : ਪਟਿਆਲਾ ਦੇ ਪਿੰਡ ਸਿੱਧੂਵਾਲ ਵਿਚ ਸਥਿਤ ਚਰਚ ਅੰਦਰ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਜਦੋਂ ਚਰਚ ਵਿਚ ਸਭਾ ਦਾ ਪ੍ਰੋਗਰਾਮ ਚੱਲ ਰਿਹਾ ਸੀ ਅਤੇ ਚਰਚ 'ਚ ਲੱਗਾ ਵਾਈਫਾਈ ਦਾ ਟਾਵਰ ਅਚਾਨਕ ਡਿੱਗ ਗਿਆ, ਇਸ ਹਾਦਸੇ ਵਿਚ 16 ਸਾਲਾ ਮੁੰਡੇ ਦੀ ਮੌਤ ਹੋ ਗਈ। ਇਹ ਘਟਨਾ ਐਤਵਾਰ ਉਸ ਸਮੇਂ ਵਾਪਰੀ ਜਦੋਂ ਚਰਚ ਅੰਦਰ ਪ੍ਰਾਰਥਨਾ ਸਭਾ ਚੱਲ ਰਹੀ ਸੀ। ਜਾਣਕਾਰੀ ਮੁਤਾਬਕ ਇਸ ਲੜਕੇ ਦਾ ਨਾਮ ਰਜਿੰਦਰ ਸਿੰਘ ਸੀ ਅਤੇ ਇਹ ਪਿੰਡ ਖੁਸਰੋਪੁਰ ਦਾ ਰਹਿਣ ਵਾਲਾ ਸੀ ਅਤੇ ਪਿੰਡ ਸਿੱਧੂਵਾਲ ਵਿਖੇ ਮੇਨ ਰੋਡ ਦੇ ਉੱਪਰ ਬਣੀ ਚਰਚ ਵਿਚ ਅੱਜ ਇਹ ਸਭਾ ਲਈ ਆਇਆ ਹੋਇਆ ਸੀ। ਫਿਲਹਾਲ ਇਸ ਲੜਕੇ ਦੀ ਲਾਸ਼ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੀ ਮੋਰਚਰੀ ਵਿਚ ਰੱਖ ਦਿੱਤਾ ਗਿਆ।

ਇਹ ਵੀ ਪੜ੍ਹੋ : ਪੰਜਾਬ ਦੇ ਸੇਵਾ ਕੇਂਦਰਾਂ ਨੂੰ ਲੈ ਕੇ ਹੋਇਆ ਵੱਡਾ ਐਲਾਨ

ਦੂਜੇ ਪਾਸੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਚਰਚ ਉਪਰ ਸਵਾਲ ਚੁੱਕਦੇ ਹੋਏ ਕਿਹਾ ਕਿ ਅਸੀਂ ਗੁਰਸਿੱਖ ਪਰਿਵਾਰ ਵਿਚੋਂ ਹਾਂ ਅਤੇ ਸਾਡੇ ਭਰਾ ਨੂੰ ਧੱਕੇ ਨਾਲ ਇਸਾਈ ਧਰਮ ਵਿਚ ਲਿਆਂਦਾ ਗਿਆ ਅਤੇ ਸਾਨੂੰ ਵੀ ਕਈ ਵਾਰ ਇਸਾਈ ਬਣਨ ਲਈ ਕਿਹਾ ਗਿਆ ਸੀ ਪਰ ਅਸੀਂ ਨਹੀਂ ਬਣੇ। ਸਾਡੇ ਭਰਾ ਅਤੇ ਉਸਦੇ ਬੱਚੇ ਹਰ ਐਤਵਾਰ ਚਰਚ ਵਿਚ ਜਾਂਦੇ ਸਨ ਅਤੇ ਅੱਜ ਇਹ ਹਾਦਸਾ ਵਾਪਰ ਗਿਆ। ਹਾਦਸੇ ਤੋਂ 3 ਘੰਟੇ ਬਾਅਦ ਚਰਚ ਵਾਲਿਆਂ ਨੇ ਸਾਨੂੰ ਇਤਲਾਹ ਦਿੱਤੀ। ਪਰਿਵਾਰ ਮੁਤਾਬਕ ਸਾਨੂੰ ਚਰਚ ਵਿਚੋਂ ਫੋਨ ਆਇਆ ਅਤੇ ਕਿਹਾ ਕਿ ਤੁਹਾਡਾ ਬੱਚਾ ਮਰ ਚੁੱਕਾ ਹੈ। 

 

ਇਹ ਵੀ ਪੜ੍ਹੋ : ਪੰਜਾਬ ਪੁਲਸ ਵਿਚ ਵੱਡਾ ਫੇਰਬਦਲ, ਦੇਖੋ ਪੂਰੀ ਸੂਚੀ

 

ਫਿਲਹਾਲ ਪਰਿਵਾਰ ਨੇ ਚਰਚ ਦੇ ਪਾਸਟਰ ਉੱਪਰ ਵੀ ਸਵਾਲ ਚੁੱਕੇ ਹਨ ਅਤੇ ਕਿਹਾ ਕਿ ਚਰਚ ਦੀ ਅਣਗਹਿਲੀ ਕਾਰਨ ਇਹ ਹਾਦਸਾ ਵਾਪਰਿਆ ਹੈ ਕਿਉਂਕਿ ਜਿੱਥੇ ਸੈਂਕੜਿਆਂ ਦੀ ਗਿਣਤੀ ਵਿਚ ਇਕੱਠ ਹੋਵੇ ਤਾਂ ਚਰਚ ਵਾਲਿਆਂ ਦੀ ਇਹ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉੱਥੇ ਵਾਈਫਾਈ ਦੇ ਟਾਵਰ ਦੀ ਸਮੇਂ ਸਮੇਂ 'ਤੇ ਜਾਂਚ ਕੀਤੀ ਜਾਂਦੀ ਰਹੇ। ਪਰਿਵਾਰ ਨੇ ਕਿਹਾ ਕਿ ਉਹ ਉਦੋਂ ਤਕ ਬੱਚੇ ਦਾ ਸਸਕਾਰ ਨਹੀਂ ਕਰਨਗੇ ਜਦੋਂ ਤੱਕ ਚਰਚ ਉੱਪਰ ਕਾਰਵਾਈ ਨਹੀਂ ਹੁੰਦੀ। 

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਨੂੰ ਲੈ ਕੇ ਜਾਰੀ ਹੋਏ ਨਵੇਂ ਹੁਕਮ, ਹੁਣ ਰੋਜ਼ਾਨਾ ਛੁੱਟੀ ਤੋਂ ਬਾਅਦ...

ਕੀ ਕਹਿਣਾ ਹੈ ਪੁਲਸ ਦਾ

ਇਸ ਸਬੰਧੀ ਥਾਣਾ ਬਖਸ਼ੀਵਾਲਾ ਦੇ ਐੱਸ. ਐੱਚ. ਓ. ਸੁਖਦੇਵ ਸਿੰਘ ਨੇ ਦੱਸਿਆ ਕਿ ਐਤਵਾਰ ਦੁਪਹਿਰ ਸਮੇਂ ਇਕ ਦਮ ਸ਼ੁਰੂ ਹੋਏ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਉਪਰੋਕਤ ਚਰਚ ’ਚ ਲੱਗੇ ਵਾਈਫਾਈ ਦੇ ਟਾਵਰ ਡਿੱਗਣ ਕਾਰਨ ਇਹ ਹਾਦਸਾ ਵਾਪਰਿਆ ਹੈ, ਜਿਸ ’ਚ ਰਜਿੰਦਰ ਸਿੰਘ ਨਾਮਕ ਮੁੰਡੇ ਦੀ ਮੌਤ ਹੋ ਗਈ। ਅਗਲੇਰੀ ਕਾਰਵਾਈ ਜਾਰੀ ਹੈ। 

ਇਹ ਵੀ ਪੜ੍ਹੋ : ਪੰਜਾਬ ਦੇ ਇਸ ਇਲਾਕੇ ਵਿਚ ਆ ਗਿਆ ਹੜ੍ਹ, ਡੁੱਬ ਗਿਆ ਸਾਰਾ ਸਮਾਨ, ਘਰਾਂ 'ਚ 4-4 ਫੁੱਟ ਭਰਿਆ ਪਾਣੀ

ਕੀ ਕਹਿਣਾ ਹੈ ਚਰਚ ਦਾ

ਇਸ ਸਬੰਧੀ ਇਸਾਈ ਧਰਮ ਦੇ ਆਗੂਆਂ ਨੇ ਕਿਹਾ ਕਿ ਕੱਲ੍ਹ ਸਾਨੂੰ ਪਤਾ ਲੱਗਾ ਸੀ ਕਿ ਚਰਚ ਦੇ ਨੇੜੇ ਰਹਿਣ ਵਾਲੇ ਵੱਲੋਂ ਜਾਣ ਬੁੱਝ ਕੇ ਵਾਈਫਾਈ ਟਾਵਰ ਦੇ ਰਿਬਟ ਪੱਟੇ ਗਏ ਸਨ ਜਿਸ ਦੀ ਅਸੀਂ ਇਤਲਾਹ ਵੀ ਦਿੱਤੀ ਸੀ ਅਤੇ ਅੱਜ ਇਹ ਹਾਦਸਾ ਵਾਪਰ ਗਿਆ। ਅਸੀਂ ਤੁਰੰਤ ਲੜਕੇ ਨੂੰ ਹਸਪਤਾਲ ਲੈ ਕੇ ਗਏ ਪਰ ਲੜਕੇ ਦੀ ਮੌਤ ਹੋ ਗਈ। ਚਰਚ ਵੱਲੋਂ ਟਾਵਰ ਦੇ ਨੱਟ ਪੱਟਣ ਵਾਲੇ ਖ਼ਿਲਾਫ ਕਾਨੂੰਨੀ ਕਾਰਵਾਈ ਵੀ ਕਰਵਾਈ ਜਾਵੇਗੀ ਪਰ ਇੱਥੇ ਵੱਡੇ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਜੇਕਰ ਚਰਚ ਵਾਲਿਆਂ ਨੂੰ ਕੱਲ ਪਤਾ ਸੀ ਕਿ ਵਾਈਫਾਈ ਟਾਵਰ ਨਾਲ ਛੇੜਖਾਨੀ ਹੋਈ ਹੈ ਤਾਂ ਫਿਰ ਇੰਨਾ ਵੱਡਾ ਇਕੱਠ ਕਿਵੇਂ ਹੋਣ ਦਿੱਤਾ ਗਿਆ।

ਇਹ ਵੀ ਪੜ੍ਹੋ : ਅਬੋਹਰ ਦੇ ਕੱਪੜਾ ਵਪਾਰੀ ਸੰਜੇ ਵਰਮਾ ਕਤਲ ਕਾਂਡ ਵਿਚ ਨਵਾਂ ਮੋੜ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News