SBI ''ਤੇ ਸੁਪਰੀਮ ਕੋਰਟ ਦੀ ਸਖ਼ਤ ਕਾਰਵਾਈ, ਅੱਜ ਸ਼ਾਮ ਤੱਕ ਦਿੱਤੇ ਜਾਣ ਇਲੈਕਟੋਰਲ ਬਾਂਡ ਦੇ ਵੇਰਵੇ

03/12/2024 11:21:33 AM

ਨਵੀਂ ਦਿੱਲੀ : ਇਲੈਕਟੋਰਲ ਬਾਂਡ ਮਾਮਲੇ 'ਚ ਸੁਪਰੀਮ ਕੋਰਟ ਨੇ SBI ਦੀ ਪਟੀਸ਼ਨ ਨੂੰ ਖਾਰਜ ਕਰਦੇ ਹੋਏ 12 ਮਾਰਚ ਦੀ ਸ਼ਾਮ ਤੱਕ ਵੇਰਵੇ ਦੇਣ ਦਾ ਨਿਰਦੇਸ਼ ਦਿੱਤਾ ਹੈ। ਨਾਲ ਹੀ ਚੋਣ ਕਮਿਸ਼ਨ ਨੂੰ ਇਹ ਵੇਰਵੇ 15 ਮਾਰਚ ਤੱਕ ਪ੍ਰਕਾਸ਼ਿਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਅਦਾਲਤ ਨੇ SBI ਦੇ ਸੀਐੱਮਡੀ ਨੂੰ ਵੇਰਵੇ ਜਾਰੀ ਕਰ ਹਲਫ਼ਨਾਮਾ ਦਾਖ਼ਲ ਕਰਨ ਲਈ ਕਿਹਾ ਹੈ। ਅਦਾਲਤ ਨੇ SBI ਖ਼ਿਲਾਫ਼ ਮਾਣਹਾਨੀ ਦੀ ਕਾਰਵਾਈ ਸ਼ੁਰੂ ਕਰਨ ਤੋਂ ਇਨਕਾਰ ਕਰ ਦਿੱਤਾ। SC ਨੇ ਚੇਤਾਵਨੀ ਦਿੱਤੀ ਕਿ ਅਸੀਂ SBI ਨੂੰ ਨੋਟਿਸ ਦਿੰਦੇ ਹਾਂ ਕਿ ਜੇਕਰ SBI ਇਸ ਆਦੇਸ਼ ਵਿੱਚ ਦੱਸੀ ਗਈ ਸਮਾਂ ਸੀਮਾ ਦੇ ਅੰਦਰ ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰਦਾ, ਤਾਂ ਇਹ ਅਦਾਲਤ ਜਾਣਬੁੱਝ ਕੇ ਅਣਆਗਿਆਕਾਰੀ ਲਈ ਉਸ ਵਿਰੁੱਧ ਕਾਰਵਾਈ ਕਰ ਸਕਦਾ ਹੈ। 

ਇਹ ਵੀ ਪੜ੍ਹੋ - Airtel ਦੇ ਕਰੋੜਾਂ ਗਾਹਕਾਂ ਨੂੰ ਝਟਕਾ, ਰੀਚਾਰਜ ਪਲਾਨ ਹੋਇਆ ਮਹਿੰਗਾ, ਦੇਣੇ ਪੈਣਗੇ ਵਾਧੂ ਪੈਸੇ

ਅੱਜ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ SBI 'ਤੇ ਵੱਡੀ ਟਿੱਪਣੀ ਕੀਤੀ ਹੈ। ਸੀਜੇਆਈ ਨੇ ਕਿਹਾ ਕਿ ਅਸੀਂ ਤੁਹਾਨੂੰ ਡਾਟਾ ਮਿਲਾਨ ਲਈ ਨਹੀਂ ਕਿਹਾ, ਤੁਸੀਂ ਹੁਕਮ ਦੀ ਪਾਲਣਾ ਕਰੋ। ਜਸਟਿਸ ਸੰਜੀਵ ਖੰਨਾ ਨੇ ਕਿਹਾ ਕਿ ਤੁਹਾਨੂੰ ਸਿਰਫ਼ ਸੀਲਬੰਦ ਕਵਰ 'ਚੋਂ ਡਾਟਾ ਕੱਢ ਕੇ ਭੇਜਣਾ ਹੋਵੇਗਾ। CJI ਨੇ SBI ਨੂੰ ਇਹ ਵੀ ਪੁੱਛਿਆ ਕਿ ਤੁਸੀਂ ਪਿਛਲੇ 26 ਦਿਨਾਂ 'ਚ ਕੀ ਕੰਮ ਕੀਤਾ, ਕਿੰਨਾ ਡਾਟਾ ਮੇਲ ਹੋਇਆ। ਮਿਲਾਣ ਲਈ ਸਮਾਂ ਮੰਗਣਾ ਠੀਕ ਨਹੀਂ ਹੈ। ਅਸੀਂ ਤੁਹਾਨੂੰ ਅਜਿਹਾ ਕਰਨ ਲਈ ਨਹੀਂ ਕਿਹਾ। ਆਖਰਕਾਰ ਸਾਰੇ ਵੇਰਵੇ ਮੁੰਬਈ ਦੀ ਮੁੱਖ ਸ਼ਾਖਾ ਨੂੰ ਭੇਜ ਦਿੱਤੇ ਗਏ ਹਨ। ਤੁਸੀਂ ਅਰਜ਼ੀ ਵਿੱਚ ਕਿਹਾ ਹੈ ਕਿ ਇੱਕ ਸਿਲੋ ਤੋਂ ਦੂਜੀ ਤੱਕ ਜਾਣਕਾਰੀ ਦਾ ਮੇਲ ਕਰਨਾ ਇੱਕ ਸਮਾਂ ਲੈਣ ਵਾਲੀ ਪ੍ਰਕਿਰਿਆ ਹੈ।

ਇਹ ਵੀ ਪੜ੍ਹੋ - ਲੋਕਾਂ ਲਈ ਚੰਗੀ ਖ਼ਬਰ : ਸਸਤੀਆਂ ਹੋਣਗੀਆਂ ਸਵਿਸ ਘੜੀਆਂ ਤੇ ਚਾਕਲੇਟ, ਜਾਣੋ ਵਜ੍ਹਾ

5 ਜੱਜਾਂ ਦੀ ਸੰਵਿਧਾਨਕ ਬੈਂਚ ਕਰ ਰਹੀ ਇਸ ਮਾਮਲੇ ਦੀ ਸੁਣਵਾਈ 
ਭਾਰਤੀ ਸਟੇਟ ਬੈਂਕ ਵੱਲੋਂ ਇਲੈਕਟੋਰਲ ਬਾਂਡ ਦੀ ਜਾਣਕਾਰੀ ਦੇਣ ਲਈ 30 ਜੂਨ ਤੱਕ ਦਾ ਸਮਾਂ ਵਧਾਉਣ ਦੀ ਮੰਗ ਵਾਲੀ ਅਰਜ਼ੀ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਹੋਈ। SBI ਖ਼ਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕਰਨ ਲਈ ਏਡੀਆਰ ਦੀ ਪਟੀਸ਼ਨ 'ਤੇ ਵੀ ਸੁਣਵਾਈ ਹੋਈ। ਦੱਸ ਦੇਈਏ ਕਿ ਪੰਜ ਜੱਜਾਂ ਸੀਜੇਆਈ ਡੀਵਾਈ ਚੰਦਰਚੂੜ, ਜਸਟਿਸ ਸੰਜੀਵ ਖੰਨਾ, ਜਸਟਿਸ ਬੀਆਰ ਗਵਈ, ਜਸਟਿਸ ਜੇਬੀ ਪਾਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਦੀ ਸੰਵਿਧਾਨਕ ਬੈਂਚ ਵਿੱਚ ਇਸ ਦੀ ਸੁਣਵਾਈ ਹੋਈ।

ਇਹ ਵੀ ਪੜ੍ਹੋ -ਅਹਿਮ ਖ਼ਬਰ : ਇਨ੍ਹਾਂ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਤਨਖ਼ਾਹ 'ਚ ਵਾਧਾ ਕਰ ਰਹੀ ਮੋਦੀ ਸਰਕਾਰ

ਸਾਨੂੰ ਹੋਰ ਸਮਾਂ ਚਾਹੀਦਾ ਹੈ: SBI
ਸੁਣਵਾਈ ਦੌਰਾਨ ਹਰੀਸ਼ ਸਾਲਵੇ ਨੇ SBI ਦੀ ਤਰਫੋਂ ਦਲੀਲ ਦਿੱਤੀ ਕਿ ਸਾਨੂੰ ਹੋਰ ਸਮਾਂ ਚਾਹੀਦੈ। ਸਾਲਵੇ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਫ਼ੈਸਲੇ ਅਨੁਸਾਰ SBI ਨੂੰ ਅਪ੍ਰੈਲ 2019 ਤੋਂ ਹੁਣ ਤੱਕ ਦਾ ਵੇਰਵਾ ਚੋਣ ਕਮਿਸ਼ਨ ਨੂੰ ਦੇਣਾ ਹੋਵੇਗਾ। ਸਾਡੀ ਸਮੱਸਿਆ ਸਿਰਫ਼ ਇਹ ਹੈ ਕਿ ਅਸੀਂ ਪੂਰੀ ਪ੍ਰਕਿਰਿਆ ਨੂੰ ਉਲਟਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।

ਇਹ ਵੀ ਪੜ੍ਹੋ - 70 ਹਜ਼ਾਰ ਰੁਪਏ ਤੱਕ ਪਹੁੰਚ ਸਕਦੀ ਹੈ 'ਸੋਨੇ ਦੀ ਕੀਮਤ'! ਜਾਣੋ ਕੀ ਹਨ ਕਾਰਣ

ਸਾਡੀ ਐੱਸਓਪੀ ਨੇ ਯਕੀਨੀ ਕੀਤਾ ਕਿ ਸਾਡੀ ਕੋਰ ਬੈਂਕਿੰਗ ਪ੍ਰਣਾਲੀ ਅਤੇ ਬਾਂਡ ਨੰਬਰ ਵਿੱਚ ਖਰੀਦਦਾਰ ਦਾ ਕੋਈ ਨਾਮ ਨਹੀਂ। ਸਾਨੂੰ ਕਿਹਾ ਗਿਆ ਸੀ ਕਿ ਇਸ ਨੂੰ ਗੁਪਤ ਰੱਖਿਆ ਜਾਣਾ ਚਾਹੀਦਾ ਹੈ। ਅਸੀਂ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸੀਜੇਆਈ ਨੇ ਕਿਹਾ ਕਿ ਤੁਸੀਂ ਕਹਿੰਦੇ ਹੋ ਕਿ ਦਾਨ ਦੇਣ ਵਾਲੇ ਦੇ ਵੇਰਵੇ ਇੱਕ ਵਿਸ਼ੇਸ਼ ਸ਼ਾਖਾ ਵਿੱਚ ਸੀਲਬੰਦ ਲਿਫਾਫੇ ਵਿੱਚ ਰੱਖੇ ਗਏ ਸਨ। ਸਾਰੇ ਸੀਲਬੰਦ ਲਿਫਾਫੇ ਮੁੰਬਈ ਦੀ ਮੁੱਖ ਸ਼ਾਖਾ 'ਚ ਜਮ੍ਹਾ ਕਰਾਏ ਗਏ ਸਨ। ਦੂਜੇ ਪਾਸੇ ਸਿਆਸੀ ਪਾਰਟੀਆਂ 29 ਅਧਿਕਾਰਤ ਬੈਂਕਾਂ ਤੋਂ ਪੈਸੇ ਕਢਵਾ ਸਕਦੀਆਂ ਹਨ। SBI ਦੇ ਵਕੀਲ ਹਰੀਸ਼ ਸਾਲਵੇ ਨੇ ਦਲੀਲ ਦਿੱਤੀ ਕਿ ਇਲੈਕਟੋਰਲ ਬਾਂਡ ਖਰੀਦਣ ਦੀ ਮਿਤੀ ਅਤੇ ਖਰੀਦਦਾਰ ਦਾ ਨਾਮ ਇਕੱਠੇ ਉਪਲਬਧ ਨਹੀਂ ਹਨ, ਉਨ੍ਹਾਂ ਨੂੰ ਕੋਡ ਕੀਤਾ ਗਿਆ ਹੈ। ਇਸ ਨੂੰ ਡੀਕੋਡ ਕਰਨ ਵਿੱਚ ਸਮਾਂ ਲੱਗੇਗਾ।

ਇਹ ਵੀ ਪੜ੍ਹੋ - LPG ਸਿਲੰਡਰ ਤੋਂ ਲੈ ਕੇ FASTag KYC ਤੱਕ, ਮਾਰਚ ਮਹੀਨੇ ਹੋਣਗੇ ਇਹ ਵੱਡੇ ਬਦਲਾਅ, ਜੇਬ੍ਹ 'ਤੇ ਪਵੇਗਾ ਅਸਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News