ਬ੍ਰਾਊਨ ਰਾਈਸ ਦੇ ਨਾਂ ’ਤੇ ਵਿਕ ਰਹੇ ਸੁਪਰ ਪਾਲਿਸ਼ਡ ਚੌਲ : ਰਿਪੋਰਟ

06/27/2019 1:40:37 AM

ਨਵੀਂ ਦਿੱਲੀ— ਪਿਛਲੇ ਕੁੱਝ ਸਾਲਾਂ ਤੋਂ ਬਾਜ਼ਾਰ ’ਚ ਰਵਾਇਤੀ ਖੁਰਾਕੀ ਪਦਾਰਥਾਂ ਦੀ ਜਗ੍ਹਾ ਨਵੇਂ ਬਦਲ ਪੇਸ਼ ਕੀਤੇ ਜਾ ਰਹੇ ਹਨ। ਜਿਵੇਂ ਵ੍ਹਾਈਟ ਰਾਈਸ ਦੀ ਜਗ੍ਹਾ ਬ੍ਰਾਊਨ ਨੂੰ ਜ਼ਿਆਦਾ ਹੈਲਦੀ ਬਦਲ ਕਿਹਾ ਜਾਂਦਾ ਹੈ। ਡਾਇਬਟੀਜ਼ ਦੇ ਮਰੀਜ਼ਾਂ ਲਈ ਵੀ ਵੱਖਰੇ ਤਰ੍ਹਾਂ ਦੇ ਚੌਲ ਬਾਜ਼ਾਰ ’ਚ ਮੌਜੂਦ ਹਨ, ਜਿਨ੍ਹਾਂ ਨੂੰ ‘ਡਾਇਬਟੀਜ਼ ਫ੍ਰੈਂਡਲੀ’ ਕਹਿ ਕੇ ਵੇਚਿਆ ਜਾਂਦਾ ਹੈ ਪਰ ਜ਼ਰੂਰੀ ਨਹੀਂ ਕਿ ਚੰਗੀ ਪੈਕੇਜਿੰਗ ’ਚ ਮਿਲਣ ਵਾਲੇ ਇਹ ਪ੍ਰੋਡਕਟਸ ਸਿਹਤ ਲਈ ਵੀ ਚੰਗੇ ਹੋਣ। ਇਕ ਤਾਜ਼ਾ ਰਿਪੋਰਟ ਇਸ ਗੱਲ ਦੀ ਪੁਸ਼ਟੀ ਕਰਦੀ ਹੈ। ਮਦਰਾਸ ਡਾਇਬਟਿਕ ਰਿਸਰਚ ਫਾਊਂਡੇਸ਼ਨ (ਐੱਮ. ਡੀ. ਆਰ. ਐੱਫ.) ਦੇ ਫੂਡ ਵਿਗਿਆਨੀਆਂ ਵੱਲੋਂ ਤਿਆਰ ਕੀਤੀ ਗਈ ਇਸ ਰਿਪੋਰਟ ’ਚ ਹੈਰਾਨ ਕਰਨ ਵਾਲੇ ਨਤੀਜੇ ਸਾਹਮਣੇ ਆਏ ਹਨ।

ਸੂਤਰਾਂ ਮੁਤਾਬਕ ਐੱਮ. ਡੀ. ਆਰ. ਐੱਫ. ਦੇ ਵਿਗਿਆਨੀਆਂ ਨੇ ਸੁਪਰ ਮਾਰਕੀਟ ਦੇ 15 ਤਰ੍ਹਾਂ ਦੇ ‘ਹੈਲਦੀ’ ਚੌਲਾਂ ’ਤੇ ਆਪਣੀ ਰਿਸਰਚ ਕੀਤੀ। ਇਸ ਰਿਸਰਚ ’ਚ ਸਾਹਮਣੇ ਆਇਆ ਕਿ ਪੈਕੇਟ ’ਤੇ ਜੋ ਦਾਅਵੇ ਕੀਤੇ ਗਏ, ਉਨ੍ਹਾਂ ’ਚ ਜ਼ਿਆਦਾਤਰ ਝੂਠੇ ਹਨ। ਦਰਅਸਲ ਇਨ੍ਹਾਂ ਚੌਲਾਂ ਨੂੰ ਅੱਧਾ ਉਬਾਲਿਆ ਜਾਂਦਾ ਹੈ ਅਤੇ ਫਿਰ ਇਸ ’ਤੇ ਪਾਲਿਸ਼ ਕੀਤੀ ਜਾਂਦੀ ਹੈ। ਅੱਧੇ ਉਬਲੇ ਹੋਣ ਦੀ ਵਜ੍ਹਾ ਨਾਲ ਉਨ੍ਹਾਂ ਦਾ ਕਲਰ ਬ੍ਰਾਊਨ ਹੋ ਜਾਂਦਾ ਹੈ।

ਇਹ ਨਤੀਜੇ ਆਏ ਸਾਹਮਣੇ

ਇਸ ਜਾਂਚ ’ਚ ਹੈਰਾਨ ਕਰਨ ਵਾਲੇ ਨਤੀਜੇ ਸਾਹਮਣੇ ਆਏ। ਇਸ ’ਚ ਸਭ ਤੋਂ ਹੈਰਾਨ ਕਰਨ ਵਾਲਾ ਨਤੀਜਾ ਬ੍ਰਾਊਨ ਰਾਈਸ ਦੇ ਇਕ ਬ੍ਰਾਂਡ ਦਾ ਆਇਆ, ਜਿਸ ਦਾ ਦਾਅਵਾ ਸੀ ਕਿ ਉਸ ਦਾ ਗਲਾਈਸੇਮਿਕ ਇੰਡੈਕਸ (ਜੀ. ਆਈ.) ਸਿਰਫ 8.6 ਹੈ। ਵਾਸੂਦੇਵਨ ਮੁਤਾਬਕ ਇੰਟਰਨੈਸ਼ਨਲ ਜੀ. ਆਈ. ਟੇਬਲ ’ਚ ਕਿਸੇ ਚੌਲ ’ਚ ਇੰਨੇ ਘੱਟ ਜੀ. ਆਈ. ਦਾ ਅੱਜ ਤੱਕ ਕਦੇ ਕੋਈ ਜ਼ਿਕਰ ਹੀ ਨਹੀਂ ਕੀਤਾ ਗਿਆ ਹੈ। ਚੌਲ ’ਚ ਘੱਟੋ-ਘਟ ਜੀ. ਆਈ. ਕਰੀਬ 40 ਦੇ ਆਲੇ-ਦੁਆਲੇ ਪਾਇਆ ਗਿਆ ਹੈ। ਜੀ. ਆਈ. ਕਿਸੇ ਖੁਰਾਕੀ ਪਦਾਰਥ ’ਚ ਕਾਰਬੋਹਾਈਡਰੇਟ ਦਾ ਪੱਧਰ ਦੱਸਦਾ ਹੈ। ਕਾਰਬੋਹਾਈਡਰੇਟ ਨਾਲ ਖੂਨ ’ਚ ਗਲੂਕੋਜ਼ ਦਾ ਪੱਧਰ ਪ੍ਰਭਾਵਿਤ ਹੁੰਦਾ ਹੈ। ਘੱਟ ਜੀ. ਆਈ. ਵਾਲੇ ਖੁਰਾਕੀ ਪਦਾਰਥ ਸਿਹਤ ਲਈ ਚੰਗੇ ਮੰਨੇ ਜਾਂਦੇ ਹਨ। 55 ਤੋਂ ਹੇਠਾਂ ਜੀ. ਆਈ. ਨੂੰ ਘੱਟ ਮੰਨਿਆ ਜਾਂਦਾ ਹੈ। 44.69 ਜੀ. ਆਈ. ਨੂੰ ਮੱਧ ਅਤੇ 70 ਤੋਂ ’ਤੇ ਨੂੰ ਉੱਚ ਮੰਨਿਆ ਜਾਂਦਾ ਹੈ। ਅਜਿਹੇ ਖੁਰਾਕੀ ਪਦਾਰਥ ਨਾ ਸਿਰਫ ਬਲੱਡ ਸ਼ੂਗਰ ਘਟਾਉਂਦੇ ਹਨ, ਸਗੋਂ ਹਾਰਟ ਨਾਲ ਜੁਡ਼ੀਆਂ ਬੀਮਾਰੀਆਂ ਅਤੇ ਟਾਈਪ 2 ਡਾਇਬਟੀਜ਼ ਦਾ ਵੀ ਖਤਰਾ ਘੱਟ ਕਰਦੇ ਹਨ। ਦਾਲਾਂ ਅਤੇ ਸਬਜ਼ੀਆਂ ’ਚ ਘੱਟ ਜੀ. ਆਈ. ਪਾਇਆ ਜਾਂਦਾ ਹੈ। ਉਥੇ ਹੀ ਅਨਾਜਾਂ ’ਚ ਜੀ. ਆਈ. ਦਾ ਪੱਧਰ ਮੱਧ ਹੁੰਦਾ ਹੈ।

ਸ਼ੂਗਰ ਫ੍ਰੀ ਨਹੀਂ ਹੋ ਸਕਦੇ ਚੌਲ

ਅੱਧੇ ਉਬਲੇ ਚੌਲ ਬ੍ਰਾਊਨ ਰਾਈਸ ਕਹਿ ਕੇ ਵੇਚੇ ਜਾਂਦੇ ਹਨ। ਪਕਾਉਂਦੇ ਸਮੇਂ ਇਹ ਚੌਲ ਹੋਰ ਜ਼ਿਆਦਾ ਪਾਣੀ ਸੋਖਦੇ ਹਨ, ਜਿਸ ਨਾਲ ਉਨ੍ਹਾਂ ’ਚ ਸਟਾਰਚ ਦਾ ਪੱਧਰ ਵਧਦਾ ਹੈ। ਇਸ ਕਾਰਨ ਇਨ੍ਹਾਂ ’ਚ ਜੀ. ਆਈ. ਦਾ ਪੱਧਰ ਵੀ ਵਧ ਜਾਂਦਾ ਹੈ। ਇਹੀ ਨਹੀਂ ਸ਼ੂਗਰ ਫ੍ਰੀ ਅਤੇ ਜ਼ੀਰੋ-ਕੋਲੈਸਟਰਾਲ ਵਾਲੇ ਰਾਈਸ ਬਾਰੇ ਕੀਤੇ ਜਾਣ ਵਾਲੇ ਦਾਅਵੇ ਵੀ ਇਸ ਜਾਂਚ ’ਚ ਝੂਠੇ ਸਾਬਤ ਹੋਏ। ਇਸ ਜਾਂਚ ’ਚ ਸ਼ਾਮਲ ਸ਼ੋਭਨਾ ਦਾ ਕਹਿਣਾ ਹੈ ਕਿ ਚੌਲਾਂ ’ਚ ਜੋ ਸਟਾਰਚ ਹੁੰਦਾ ਹੈ, ਉਹ ਪਾਚਣ ਦੇ ਸਮੇਂ ਗਲੂਕੋਜ਼ ’ਚ ਬਦਲ ਜਾਂਦਾ ਹੈ। ਇਸ ਤਰ੍ਹਾਂ ਕੋਈ ਵੀ ਚੌਲ ਸ਼ੂਗਰ ਫ੍ਰੀ ਨਹੀਂ ਹੋ ਸਕਦੇ।


Inder Prajapati

Content Editor

Related News