ਚੀਨੀ ਉਤਪਾਦਨ ਸਾਲ 2019-20 ''ਚ ਰਹੇਗਾ 2.65 ਕਰੋੜ ਟਨ

Tuesday, Feb 25, 2020 - 04:00 PM (IST)

ਚੀਨੀ ਉਤਪਾਦਨ ਸਾਲ 2019-20 ''ਚ ਰਹੇਗਾ 2.65 ਕਰੋੜ ਟਨ

ਨਵੀਂ ਦਿੱਲੀ—ਨਿੱਜੀ ਚੀਨੀ ਮਿੱਲਾਂ ਦੇ ਸੰਗਠਨ ਇਸਮਾ ਨੇ ਮੰਗਲਵਾਰ ਨੂੰ ਮਾਰਕਟਿੰਗ ਸਾਲ 2019-20 ਲਈ ਚੀਨੀ ਉਤਪਾਦਨ ਦੇ ਆਪਣੇ ਪਿਛਲੇ ਅਨੁਮਾਨ ਨੂੰ ਸੰਸ਼ੋਧਿਤ ਕਰਦੇ ਹੋਏ ਇਸ ਨੂੰ 2 ਫੀਸਦੀ ਵਧ ਕੇ 2.65 ਕਰੋੜ ਟਨ ਕਰ ਦਿੱਤਾ ਹੈ। ਇਹ ਅਨੁਮਾਨਿਤ ਉਤਪਾਦਨ ਪਿਛਲੇ ਸਾਲ ਦੇ ਵਾਸਤਵਿਕ ਉਤਪਾਦਨ ਤੋਂ ਘੱਟ ਹੈ ਪਰ ਸਥਾਨਕ ਮੰਗ ਨੂੰ ਪੂਰਾ ਕਰਨ ਲਈ ਕਾਫੀ ਹੈ।
ਇਸ ਤੋਂ ਪਹਿਲਾਂ ਖਾਧ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ 24 ਫਰਵਰੀ ਨੂੰ ਕਿਹਾ ਸੀ ਕਿ ਇਸ ਵਾਰ ਕੁੱਲ ਚੀਨੀ ਉਤਪਾਦਨ ਕਰੀਬ 2.7 ਕਰੋੜ ਟਨ ਰਹਿ ਸਕਦਾ ਹੈ। ਚੀਨੀ ਮਿੱਲਾਂ ਦੇ ਸੰਗਠਨ ਇੰਡੀਅਨ ਸ਼ੂਗਰ ਮਿੱਲ ਐਸੋਸੀਏਸ਼ਨ (ਇਸਮਾ) ਨੇ ਪਿਛਲੇ ਸਾਲ ਨਵੰਬਰ 'ਚ 2019-20 (ਅਕਤੂਬਰ-ਸਤੰਬਰ) 'ਚ ਚੀਨੀ ਉਤਪਾਦਨ 2.6 ਕਰੋੜ ਟਨ ਰਹਿਣ ਦਾ ਅਨੁਮਾਨ ਲਗਾਇਆ ਸੀ। ਪਿਛਲੇ ਸਾਲ ਦੇ ਮੁਕਾਬਲੇ ਉਤਪਾਦਨ 'ਚ ਕਮੀ ਦਾ ਮੁੱਖ ਕਾਰਨ ਉਤਪਾਦਨ ਸੂਬੇ 'ਚ ਗੰਨਾ ਉਤਪਾਦਨ 'ਚ ਕਮੀ ਹੈ। 2018-19 'ਚ ਉਤਪਾਦਨ 3.32 ਕਰੋੜ ਟਨ ਸੀ। ਚੀਨੀ ਮਿੱਲਾਂ ਨੇ 15 ਫਰਵਰੀ ਤੱਕ ਕਰੀਬ 1.7 ਕਰੋੜ ਚੀਨੀ ਤਿਆਰ ਕੀਤੀ ਸੀ। ਤਾਜ਼ਾ ਅੰਕੜੇ ਜਾਰੀ ਕਰਦੇ ਹੋਏ ਇਸਮਾ ਨੇ ਕਿਹਾ ਕਿ ਚੀਨੀ ਮਾਰਕਟਿੰਗ ਸਾਲ 2019-20 ਦੇ ਦੌਰਾਨ ਚੀਨੀ ਉਤਪਾਦਨ ਨਵੰਬਰ 2019 ਦੇ ਅਨੁਮਾਨ ਦੇ ਮੁਕਾਬਲੇ ਥੋੜ੍ਹਾ ਜ਼ਿਆਦਾ ਰਹੇਗਾ। ਇਸ ਦੇ ਮੁਤਾਬਕ ਇਸਮਾ ਨੇ ਚੀਨੀ ਅਨੁਮਾਨ ਨੂੰ 2.6 ਕਰੋੜ ਟਨ ਨਾਲ ਸੰਸ਼ੋਧਤ ਕਰਕੇ 2.65 ਕਰੋੜ ਟਨ ਕਰ ਦਿੱਤਾ ਗਿਆ ਹੈ। ਸੰਗਠਨ ਨੇ ਬਿਆਨ 'ਚ ਕਿਹਾ ਕਿ ਪਹਿਲਾਂ ਤੋਂ ਜ਼ਿਆਦਾ ਮਾਤਰਾ 'ਚ ਬੀ-ਹੈਵੀ ਮਲੈਸਜ (ਸ਼ੀਰਾ) ਅਤੇ ਗੰਨਾ ਰਸ ਨੂੰ ਈਥੋਨਾਲ ਦੇ ਉਤਪਾਦਨ 'ਚ ਵਰਤੋਂ ਕੀਤੇ ਜਾਣ ਨਾਲ ਵੀ ਚੀਨੀ ਦਾ ਉਤਪਾਦਨ ਸੂਬਾ ਉੱਤਰ ਪ੍ਰਦੇਸ਼ 'ਚ ਉਤਪਾਦਨ 1.18 ਕਰੋੜ ਟਨ ਰਹਿਣ ਦਾ ਅਨੁਮਾਨ ਹੈ ਜੋ 2018-19 ਦੇ ਬਰਾਬਰ ਰਹੇਗਾ।


author

Aarti dhillon

Content Editor

Related News