ਈ-ਕਾਮਰਸ ਨੀਤੀ ਦੇ ਮਸੌਦੇ ''ਤੇ 10 ਦਿਨਾਂ ''ਚ ਵਿਚਾਰ ਦੇਣ ਕੰਪਨੀਆਂ : ਗੋਇਲ

Tuesday, Jun 18, 2019 - 08:33 PM (IST)

ਈ-ਕਾਮਰਸ ਨੀਤੀ ਦੇ ਮਸੌਦੇ ''ਤੇ 10 ਦਿਨਾਂ ''ਚ ਵਿਚਾਰ ਦੇਣ ਕੰਪਨੀਆਂ : ਗੋਇਲ

ਨਵੀਂ ਦਿੱਲੀ-ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਈ-ਕਾਮਰਸ ਨੀਤੀ ਦੇ ਮਸੌਦੇ 'ਤੇ ਇਸ ਖੇਤਰ ਦੀਆਂ ਕੰਪਨੀਆਂ ਨੂੰ 10 ਦਿਨਾਂ ਅੰਦਰ ਆਪਣੇ ਵਿਚਾਰ ਦੇਣ ਲਈ ਕਿਹਾ ਹੈ। ਗੋਇਲ ਨੇ ਈ-ਵਣਜ ਅਤੇ ਤਕਨੀਕੀ ਉਦਯੋਗ ਦੇ ਪ੍ਰਤੀਨਿਧੀਆਂ ਨਾਲ ਇਸ ਮੁੱਦੇ 'ਤੇ ਵਿਚਾਰ-ਵਟਾਂਦਰਾ ਕੀਤਾ। ਵਣਜ ਅਤੇ ਉਦਯੋਗ ਮੰਤਰਾਲਾ ਨੇ ਕਿਹਾ ਕਿ ਬੈਠਕ ਦੌਰਾਨ ਈ-ਕਾਮਰਸ ਉਦਯੋਗ ਦੇ ਪ੍ਰਤੀਨਿਧੀਆਂ ਨੇ ਨੀਤੀ ਦੇ ਮਸੌਦੇ ਨੂੰ ਲੈ ਕੇ ਆਪਣੀਆਂ ਚਿੰਤਾਵਾਂ ਜਤਾਈਆਂ ਹਨ। ਬਿਆਨ 'ਚ ਕਿਹਾ ਗਿਆ ਹੈ ਕਿ ਵਣਜ ਮੰਤਰੀ ਨੇ ਇਸ ਦੇ ਲਈ ਪ੍ਰਤੀਨਿਧੀਆਂ ਨੂੰ ਆਪਣੀ ਚਿੰਤਾ ਦੇ ਮੁੱਦਿਆਂ ਬਾਰੇ 10 ਦਿਨਾਂ ਅੰਦਰ ਇੰਡਟਰੀ ਪ੍ਰਮੋਸ਼ਨ ਐਂਡ ਇੰਟਰਨਲ ਡਿਪਾਰਟਮੈਂਟ (ਡੀ. ਪੀ. ਆਈ. ਆਈ. ਟੀ.) ਨੂੰ ਦੱਸਣ ਲਈ ਕਿਹਾ ਹੈ। ਕੰਪਨੀਆਂ ਨੇ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਡਾਟਾ ਕੁਲੈਕਸ਼ਨ ਜ਼ਰੂਰਤਾਂ ਅਤੇ ਪ੍ਰਸੈਸਿੰਗ ਨਾਲ ਜੁੜੇ ਦਿਸ਼ਾ-ਨਿਰਦੇਸ਼ਾਂ ਨੂੰ ਲੈ ਕੇ ਵੀ ਚਿੰਤਾ ਜਤਾਈ ਹੈ।


author

Karan Kumar

Content Editor

Related News