ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਜ਼ੋਰਦਾਰ ਉਛਾਲ, ਜਾਣੋ ਕਿਸ ਭਾਅ ਮਿਲ ਰਹੀਆਂ ਕੀਮਤੀ ਧਾਤੂ
Monday, Mar 13, 2023 - 03:12 PM (IST)
ਨਵੀਂ ਦਿੱਲੀ — ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਅੱਜ ਮਜ਼ਬੂਤੀ ਰਹੀ। ਸੋਨਾ 56500 ਰੁਪਏ ਦੇ ਉੱਪਰ ਕਾਰੋਬਾਰ ਕਰ ਰਿਹਾ ਹੈ। ਗਲੋਬਲ ਵਧੀ ਮੰਗ ਦਾ ਅਸਰ ਸੋਨੇ ਅਤੇ ਚਾਂਦੀ ਦੋਹਾਂ 'ਤੇ ਦੇਖਣ ਨੂੰ ਮਿਲ ਰਿਹਾ ਹੈ। ਅੱਜ ਮਲਟੀ ਕਮੋਡਿਟੀ ਐਕਸਚੇਂਜ 'ਤੇ ਸੋਨਾ ਚੰਗੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ। MCX 'ਤੇ ਸੋਨਾ 365 ਰੁਪਏ ਜਾਂ 0.65 ਫੀਸਦੀ ਦੇ ਵਾਧੇ ਨਾਲ 56515 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰ ਰਿਹਾ ਸੀ। ਜੇਕਰ ਅਸੀਂ ਸੋਨੇ ਦੇ ਉੱਚੇ ਪੱਧਰ 'ਤੇ ਨਜ਼ਰ ਮਾਰੀਏ ਤਾਂ ਅੱਜ ਇਸ ਦਾ ਰੇਟ 56667 ਰੁਪਏ ਪ੍ਰਤੀ 10 ਗ੍ਰਾਮ ਸੀ। ਉੱਥੇ ਹੀ ਅੱਜ ਦੇ ਸਭ ਤੋਂ ਹੇਠਲੇ ਪੱਧਰ ਦੇਖੋ ਤਾਂ ਸੋਨਾ 56412 ਰੁਪਏ ਤੱਕ ਹੇਠਾਂ ਗਿਆ ਸੀ। ਸੋਨੇ ਦੇ ਭਾਅ ਇਸ ਦੇ ਅਪ੍ਰੈਲ ਵਾਇਦਾ ਲਈ ਹਨ।
ਇਹ ਵੀ ਪੜ੍ਹੋ : ਇਸ ਫਰਮ 'ਚ ਆਪਣੀ ਹਿੱਸੇਦਾਰੀ ਵੇਚਣਗੇ ਗੌਤਮ ਅਡਾਨੀ, ਜਲਦ ਹੋ ਸਕਦੀ ਹੈ ਡੀਲ
ਜਾਣੋ ਚਾਂਦੀ ਦੀਆਂ ਕੀਮਤਾਂ
ਚਾਂਦੀ ਦੀ ਕੀਮਤ 'ਚ ਵੀ ਜ਼ਬਰਦਸਤ ਉਛਾਲ ਦੇਖਣ ਨੂੰ ਮਿਲ ਰਿਹਾ ਹੈ ਅਤੇ ਇਹ 645 ਰੁਪਏ ਜਾਂ 1.03 ਫੀਸਦੀ ਦੇ ਵਾਧੇ ਨਾਲ 63535 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਕਾਰੋਬਾਰ ਕਰ ਰਹੀ ਹੈ। ਚਾਂਦੀ ਦੀ ਕੀਮਤ ਹੇਠਲੇ ਪਾਸੇ 63531 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਉਪਰਲੇ ਪਾਸੇ 63749 ਰੁਪਏ ਪ੍ਰਤੀ ਕਿਲੋਗ੍ਰਾਮ ਦੇਖੀ ਗਈ।
ਗਲੋਬਲ ਬਾਜ਼ਾਰ 'ਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ
ਗਲੋਬਲ ਬਾਜ਼ਾਰ 'ਚ ਸੋਨਾ 1,877 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਿਹਾ ਹੈ ਅਤੇ 10.85 ਡਾਲਰ ਦਾ ਵਾਧਾ ਦਰਜ ਕਰ ਰਿਹਾ ਹੈ, ਜੋ ਕੁੱਲ 0.55 ਫੀਸਦੀ ਦਾ ਵਾਧਾ ਦਰਸਾਉਂਦਾ ਹੈ। ਜਦਕਿ ਚਾਂਦੀ ਦੀ ਕੀਮਤ 20.785 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਹੀ ਹੈ ਅਤੇ ਇਸ ਵਿਚ 0.55 ਫ਼ੀਸਦੀ ਦੇ ਵਾਧੇ ਨਾਲ ਕਾਰੋਬਾਰ ਦੇਖਿਆ ਜਾ ਰਿਹਾ ਹੈ। ਸੋਨਾ ਅਤੇ ਚਾਂਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਵਾਧਾ ਦਿਖਾ ਰਹੇ ਹਨ।
ਇਹ ਵੀ ਪੜ੍ਹੋ : ਸਰਕਾਰੀ ਪੈਨਸ਼ਨ ਸਕੀਮ ਦਾ ਵਧਿਆ ਕ੍ਰੇਜ਼, NPS ਅਤੇ APY ਦੇ ਮੈਂਬਰਾਂ ਦੀ ਗਿਣਤੀ ’ਚ 23 ਫੀਸਦੀ ਦਾ ਵਾਧਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।