ਸ਼ੇਅਰ ਬਾਜ਼ਾਰ:ਸੈਂਸੈਕਸ 34,592 ਅਤੇ ਨਿਫਟੀ 10,667 'ਤੇ ਹੋਇਆ ਬੰਦ

01/12/2018 4:15:10 PM

ਨਵੀਂ ਦਿੱਲੀ—ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 88.90 ਅੰਕ ਭਾਵ 0.26 ਫੀਸਦੀ ਵਧ ਕੇ 34,592.39 ਦੇ ਪੱਧਰ 'ਤੇ ਅਤੇ ਨਿਫਟੀ 16.65 ਅੰਕ ਭਾਵ 0.16 ਫੀਸਦੀ ਵਧ ਕੇ 10,667.85 'ਤੇ ਬੰਦ ਹੋਇਆ ਹੈ। 
ਏਸ਼ੀਆਈ ਅਤੇ ਅਮਰੀਕੀ ਬਾਜ਼ਾਰਾਂ ਤੋਂ ਮਿਲੇ ਜੁਲੇ ਸੰਕੇਤਾਂ ਨਾਲ ਅੱਜ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਰਿਕਾਰਡ ਪੱਧਰ 'ਤੇ ਹੋਈ ਸੀ। ਕਾਰੋਬਾਰ ਦੀ ਸ਼ੁਰੂਆਤ 'ਚ ਸੈਂਸੈਕਸ 75.50 ਅੰਕ ਭਾਵ 0.22 ਫੀਸਦੀ ਵਧ ਕੇ 34,578.99 ਅੰਕ ਭਾਵ ਅਤੇ ਨਿਫਟੀ 31.35 ਅੰਕ ਭਾਵ 0.29 ਫੀਸਦੀ ਵਧ ਕੇ 10,682.55 'ਤੇ ਖੁੱਲ੍ਹਿਆ ਸੀ

ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵੀ Àਤਾਰ-ਚੜ੍ਹਾਅ ਦੇਖਣ ਨੂੰ ਮਿਲਿਆ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 0.2 ਫੀਸਦੀ ਤੱਕ ਡਿੱਗ ਕੇ 18,137 ਦੇ ਪੱਧਰ 'ਤੇ ਬੰਦ ਹੋਇਆ। ਅੱਜ ਦੇ ਕਾਰੋਬਾਰ 'ਚ ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 17,976 ਦੇ ਪੱਧਰ ਤੱਕ ਡਿੱਗਿਆ ਸੀ। ਨਿਫਟੀ ਦਾ ਮਿਡਕੈਪ 100 ਇੰਡੈਕਸ 0.1 ਫੀਸਦੀ ਦੀ ਮਾਮੂਲੀ ਗਿਰਾਵਟ ਦੇ ਨਾਲ 21,694.5 ਦੇ ਪੱਧਰ 'ਤੇ ਬੰਦ ਹੋਇਆ ਹੈ। ਬੀ.ਐੱਸ.ਈ. ਦਾ ਸਮਾਲਕੈਪ ਇੰਡੈਕਸ ਸਪਾਟ ਹੋ ਕੇ ਬੰਦ ਹੋਇਆ ਹੈ। 
ਬੈਂਕਿੰਗ, ਆਟੋ, ਫਾਈਨੈਂਸ਼ੀਅਲ ਸਰਵਿਸੇਜ਼, ਮੀਡੀਆ, ਕੈਪੀਟਲ ਗੁਡਸ ਅਤੇ ਆਇਲ ਐਂਡ ਗੈਸ ਸ਼ੇਅਰਾਂ 'ਚ ਖਰੀਦਾਰੀ ਨਾਲ ਬਾਜ਼ਾਰ ਨੂੰ ਸਹਾਰਾ ਮਿਲਿਆ ਹੈ। ਬੈਂਕ ਨਿਫਟੀ 0.3 ਫੀਸਦੀ ਦੇ ਵਾਧੇ ਨਾਲ 25,749 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ ਦੇ ਆਟੋ ਇੰਡੈਕਸ 'ਚ 0.3 ਫੀਸਦੀ, ਫਾਈਨੈਂਸ਼ੀਅਲ, ਸਰਵਿਸੇਜ਼ ਇੰਡੈਕਸ 'ਚ 0.4 ਫੀਸਦੀ, ਮੀਡੀਆ ਇੰਡੈਕਸ 'ਚ 1.7 ਫੀਸਦੀ ਅਤੇ ਮੈਟਲ ਇੰਡੈਕਸ 'ਚ 0.6 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਬੀ.ਐੱਸ.ਈ. ਦੇ ਕੈਪੀਟਲ ਗੁਡਸ ਇੰਡੈਕਸ 'ਤ 0.5 ਫੀਸਦੀ ਅਤੇ ਆਇਲ ਐਂਡ ਗੈਸ ਇੰਡੈਕਸ 'ਚ 0.7 ਫੀਸਦੀ ਦੀ ਮਜ਼ਬੂਤੀ ਆਈ ਹੈ। ਹਾਲਾਂਕਿ ਐੱਫ.ਐੱਮ.ਸੀ.ਜੀ, ਫਾਰਮਾ, ਰਿਐਲਟੀ, ਪਾਵਰ ਅਤੇ ਕੰਜ਼ਿਊਮਰ ਡਿਊਰੇਬਲਸ ਸ਼ੇਅਰਾਂ 'ਚ ਦਬਾਅ ਨਜ਼ਰ ਆਇਆ ਹੈ।
ਅੱਜ ਦੇ ਟਾਪ ਗੇਨਰ

DEN     
RTNPOWER     
GPPL    
WELCORP    
TV18BRDCST
ਅੱਜ ਦੇ ਟਾਪ ਲੂਸਰ

DISHTV     
BAJAJHIND     
RCOM     
MARKSANS     
SWANENERGY


Related News