ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਵਾਲੇ ਦਿਨ ਬੰਦ ਰਹੇਗੀ ਸਟਾਕ ਮਾਰਕੀਟ, ਨਹੀਂ ਬਦਲੇ ਜਾਣਗੇ 2000 ਦੇ ਨੋਟ
Sunday, Jan 21, 2024 - 02:09 PM (IST)

ਨਵੀਂ ਦਿੱਲੀ (ਇੰਟ.) – ਲੋਕਾਂ ਦੇ ਭੁਲੇਖੇ ਦੂਰ ਕਰਦੇ ਹੋਏ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਨੇ ਸਪੱਸ਼ਟ ਕਰ ਦਿੱਤਾ ਹੈ ਕਿ 22 ਜਨਵਰੀ ਨੂੰ ਸ਼ੇਅਰ ਬਾਜ਼ਾਰ (ਸਟਾਕ ਮਾਰਕੀਟ) ਬੰਦ ਰਹਿਣਗੇ। ਐੱਨ. ਐੱਸ. ਈ. ਨੇ ਦੇਰ ਰਾਤ ਸਰਕੂਲਰ ਜਾਰੀ ਕਰ ਕੇ ਜਾਣਕਾਰੀ ਦਿੱਤੀ ਹੈ ਕਿ 22 ਜਨਵਰੀ ਨੂੰ ਸਟਾਕ ਮਾਰਕੀਟ ’ਚ ਕੋਈ ਟ੍ਰੇਡਿੰਗ ਨਹੀਂ ਹੋਵੇਗੀ। 22 ਜਨਵਰੀ ਨੂੰ ਅਯੁੱਧਿਆਨ ਵਿਚ ਰਾਮ ਮੰਦਰ ’ਚ ਭਗਵਾਨ ਸ਼੍ਰੀ ਰਾਮ ਦੀ ਪ੍ਰਾਣ ਪ੍ਰਤਿਸ਼ਠਾ ਹੋਣੀ ਹੈ। ਕੇਂਦਰ ਸਰਕਾਰ ਵਲੋਂ ਇਸ ਦਿਨ ਅੱਧੇ ਦਿਨ ਦੀ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਸਿੱਖਿਆ ਬੋਰਡ ਨੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦਾ ਪੈਟਰਨ ਬਦਲਿਆ ; ਵਿਦਿਆਰਥੀ ਤੇ ਅਧਿਆਪਕ ਪ੍ਰੇਸ਼ਾਨ
ਨਹੀਂ ਬਦਲੇ ਜਾਣਗੇ 2000 ਦੇ ਨੋਟ
22 ਜਨਵਰੀ ਨੂੰ ਇਕ ਹੋਰ ਜ਼ਰੂਰੀ ਕੰਮ ਨਹੀਂ ਹੋਵੇਗਾ। ਇਸ ਦਿਨ ਆਰ. ਬੀ. ਆਈ. ਦੇ 19 ਖੇਤਰੀ ਦਫਤਰਾਂ ’ਚ 2000 ਰੁਪਏ ਦੇ ਨੋਟ ਬਦਲਣ ਦੀ ਪ੍ਰਕਿਰਿਆ ਪ੍ਰਭਾਵਿਤ ਰਹੇਗੀ। ਇਹ ਪ੍ਰਕਿਰਿਆ 23 ਜਨਵਰੀ ਤੋਂ ਆਮ ਵਾਂਗ ਚੱਲੇਗੀ। ਆਰ. ਬੀ. ਆਈ. ਨੇ 2000 ਰੁਪਏ ਦੇ ਨੋਟ 19 ਮਈ 2023 ਨੂੰ ਸਰਕੂਲਰ ’ਚੋਂ ਬਾਹਰ ਕਰ ਦਿੱਤੇ ਸਨ, ਹਾਲਾਂਕਿ ਇਨ੍ਹਾਂ ਦਾ ਲੀਗਲ ਟੈਂਡਰ ਬਣਿਆ ਹੋਇਆ ਹੈ। ਕੇਂਦਰੀ ਬੈਂਕ ਨੇ ਲੋਕਾਂ ਨੂੰ ਆਪਣੇ ਨਜ਼ਦੀਕੀ ਬੈਂਕਾਂ ਵਿਚ 2000 ਦੇ ਨੋਟ ਬਦਲਣ ਲਈ 7 ਅਕਤੂਬਰ 2023 ਤੱਕ ਦਾ ਸਮਾਂ ਦਿੱਤਾ ਸੀ। ਹੁਣ ਇਨ੍ਹਾਂ ਨੂੰ ਡਾਕ ਰਾਹੀਂ ਜਾਂ ਆਰ. ਬੀ. ਆਈ. ਦੇ ਦਫਤਰ ਵਿਖੇ ਹੀ ਬਦਲਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਅਡਾਨੀ-ਅੰਬਾਨੀ ਨਹੀਂ ਇਸ 'ਰਾਮ ਭਗਤ' ਨੇ ਦਿੱਤੀ ਮੰਦਿਰ ਲਈ ਹੁਣ ਤੱਕ ਦੀ ਸਭ ਤੋਂ ਵੱਡੀ ਦਾਨ ਭੇਟਾ
ਇਹ ਵੀ ਪੜ੍ਹੋ : ਖਾਲਿਸਤਾਨੀ ਅੱਤਵਾਦੀ ਪੰਨੂ ਦੇ 3 ਸਾਥੀ ਗ੍ਰਿਫਤਾਰ, ਪੰਜਾਬ ਦੇ CM ਨੂੰ ਜਾਨੋਂ ਮਾਰਨ ਦੀ ਦਿੱਤੀ ਸੀ ਧਮਕੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8