ਸ਼ੇਅਰ ਬਾਜ਼ਾਰ : ਨਵੇਂ ਵਿੱਤੀ ਸਾਲ ਦੇ ਪਹਿਲੇ ਦਿਨ ਸੈਂਸੈਕਸ ਵਾਧੇ ਨਾਲ ਖੁੱਲ੍ਹਿਆ, ਨਿਫਟੀ ਵੀ ਉਛਾਲਿਆ

Thursday, Apr 01, 2021 - 10:20 AM (IST)

ਮੁੰਬਈ - ਨਵੇਂ ਵਿੱਤੀ ਸਾਲ ਦੇ ਪਹਿਲੇ ਕਾਰੋਬਾਰੀ ਦਿਨ ਦਾ ਆਗਾਜ਼ ਹਰੇ ਨਿਸ਼ਾਨ ਭਾਵ ਵਾਧੇ ਨਾਲ ਹੋਇਆ ਹੈ। ਬੰਬਈ ਸਟਾਕ ਐਕਸਚੇਂਜ ਦਾ ਇੰਡੈਕਸ ਸੈਂਸੈਕਸ 358.57 ਅੰਕ  ਭਾਵ 0.72 ਫੀਸਦੀ ਦੇ ਵਾਧੇ ਨਾਲ 49867.72 'ਤੇ ਖੁੱਲ੍ਹਿਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 102.60 ਅੰਕ ਭਾਵ 0.70 ਫੀਸਦੀ ਦੀ ਤੇਜ਼ੀ ਨਾਲ 14793.30 'ਤੇ ਖੁੱਲ੍ਹਿਆ। 

ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਪਿਛਲੇ ਹਫਤੇ ਦੌਰਾਨ 849.74 ਅੰਕ ਯਾਨੀ 1.70 ਪ੍ਰਤੀਸ਼ਤ ਦੀ ਗਿਰਾਵਟ ਨਾਲ ਬੰਦ ਹੋਇਆ। 29 ਮਾਰਚ, 2021 ਨੂੰ ਹੋਲੀ ਦੇ ਮੌਕੇ ਤੇ ਘਰੇਲੂ ਸਟਾਕ ਮਾਰਕੀਟ ਵਿਚ ਛੁੱਟੀ ਕਾਰਨ ਕੰਮਕਾਜ ਬੰਦ ਸੀ। ਸ਼ੁੱਕਰਵਾਰ ਨੂੰ ਗੁੱਡ ਫਰਾਈਡੇ ਦੇ ਮੌਕੇ 'ਤੇ ਮਾਰਕੀਟ ਬੰਦ ਰਹੇਗੀ। ਅੱਜ 1021 ਸ਼ੇਅਰਾਂ ਵਿਚ ਵਾਧਾ ਦੇਖਣ ਨੂੰ ਮਿਲਿਆ ਹੈ ਅਤੇ 235 ਸ਼ੇਅਰ ਗਿਰਾਵਟ ਵਿਚ ਆਏ, ਜਦੋਂ ਕਿ 42 ਸਟਾਕਾਂ ਵਿਚ ਕੋਈ ਬਦਲਾਅ ਨਹੀਂ ਹੋਇਆ। ਸੂਚੀਬੱਧ ਕੰਪਨੀਆਂ ਦੀ ਕੁਲ ਮਾਰਕੀਟ ਕੈਪ 206.06 ਲੱਖ ਕਰੋੜ ਰੁਪਏ ਹੋ ਗਈ ਹੈ ਜੋ ਕੱਲ੍ਹ 204.30 ਲੱਖ ਕਰੋੜ ਰੁਪਏ ਸੀ।

ਟਾਪ ਗੇਨਰਜ਼

ਐਨ.ਟੀ.ਪੀ.ਸੀ., ਇੰਡਸਇੰਡ ਬੈਂਕ, ਮਾਰੂਤੀ, ਬਜਾਜ ਆਟੋ, ਐਚ.ਡੀ.ਐਫ.ਸੀ., ਇਨਫੋਸਿਸ, ਟੇਕ ਮਹਿੰਦਰਾ, ਰਿਲਾਇੰਸ, ਟੀ.ਸੀ.ਐਸ., ਟਾਈਟਨ

ਟਾਪ ਲੂਜ਼ਰਜ਼

ਨੇਸਲ ਇੰਡੀਆ

ਇਹ ਵੀ ਪੜ੍ਹੋ : ਸੋਨੇ 'ਤੇ 90% ਤੱਕ ਲੋਨ ਲੈਣ ਲਈ ਬਚਿਆ ਹੈ ਸਿਰਫ਼ ਇਕ ਦਿਨ, ਜਾਣੋ ਵਿਆਜ ਦਰ ਬਾਰੇ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News