ਸ਼ੇਅਰ ਬਾਜ਼ਾਰ : ਸੈਂਸੈਕਸ 60 ਹਜ਼ਾਰ ਦੇ ਪਾਰ ਤੇ ਨਿਫਟੀ ਵੀ 18 ਹਜ਼ਾਰ ਦੇ ਨੇੜੇ ਖੁੱਲ੍ਹਿਆ
Monday, Jan 10, 2022 - 10:16 AM (IST)
ਮੁੰਬਈ - ਅੱਜ ਸੋਮਵਾਰ ਨੂੰ ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਬਾਜ਼ਾਰ ਖੁੱਲ੍ਹਦੇ ਹੀ ਜ਼ਬਰਦਸਤ ਉਛਾਲ ਦੇਖਣ ਨੂੰ ਮਿਲਿਆ ਹੈ। ਅੱਜ ਸ਼ੇਅਰ ਬਾਜ਼ਾਰ 'ਚ ਜ਼ਬਰਦਸਤ ਤੇਜ਼ੀ ਦੇਖਣ ਨੂੰ ਮਿਲੀ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ ਸੈਂਸੈਕਸ 60 ਹਜ਼ਾਰ ਦੇ ਉੱਪਰ ਖੁੱਲ੍ਹਿਆ ਹੈ। ਫਿਲਹਾਲ ਇਹ 460 ਅੰਕ ਵਧ ਕੇ 60,199 'ਤੇ ਕਾਰੋਬਾਰ ਕਰ ਰਿਹਾ ਹੈ।
ਸੈਂਸੈਕਸ ਦਾ ਹਾਲ
ਸੈਂਸੈਕਸ 60,070 'ਤੇ ਖੁੱਲ੍ਹਿਆ। ਦਿਨ ਦੇ ਦੌਰਾਨ ਇਸਨੇ 60,241 ਦੇ ਉੱਪਰਲੇ ਪੱਧਰ ਅਤੇ 60,064 ਦੇ ਹੇਠਲੇ ਪੱਧਰ ਨੂੰ ਬਣਾਇਆ। 15 ਸਕਿੰਟਾਂ 'ਚ ਮਾਰਕਿਟ ਕੈਪ 'ਚ 2 ਲੱਖ ਕਰੋੜ ਰੁਪਏ ਦਾ ਵਾਧਾ ਹੋਇਆ ਹੈ।
ਇਸ ਦੇ 30 ਸ਼ੇਅਰਾਂ 'ਚੋਂ 5 ਸ਼ੇਅਰ ਗਿਰਾਵਟ 'ਚ ਹਨ। ਟਾਟਾ ਕੰਸਲਟੈਂਸੀ ਸਰਵਿਸਿਜ਼ (TCS) ਦਾ ਸ਼ੇਅਰ 2% ਵੱਧ ਰਿਹਾ ਹੈ। ਇਸ ਕੰਪਨੀ ਦਾ ਨਤੀਜਾ ਬੁੱਧਵਾਰ ਨੂੰ ਆਵੇਗਾ। ਇਸ 'ਚ ਇਹ ਸ਼ੇਅਰਾਂ ਦੀ ਬਾਇਬੈਕ ਦਾ ਐਲਾਨ ਕਰ ਸਕਦੀ ਹੈ।
ਟਾਪ ਗੇਨਰਜ਼
ਆਈਸੀਆਈਸੀਆਈ ਬੈਂਕ, ਮਾਰੂਤੀ, ਐਚਡੀਐਫਸੀ ਬੈਂਕ, ਬਜਾਜ ਫਿਨਸਰਵ, ਐਕਸਿਸ ਬੈਂਕ, ਕੋਟਕ ਬੈਂਕ ,ਆਈਟੀਸੀ, ਟਾਈਟਨ, ਬਜਾਜ ਫਾਈਨਾਂਸ, ਪਾਵਰ ਗਰਿੱਡ, ਰਿਲਾਇੰਸ,ਮਹਿੰਦਰਾ ਐਂਡ ਮਹਿੰਦਰਾ
ਟਾਪ ਲੂਜ਼ਰਜ਼
ਸਨ ਫਾਰਮਾ, ਨੇਸਲੇ, ਡਾ. ਰੈੱਡੀ, ਐਚਸੀਐਲ ਟੈਕ
ਨਿਫਟੀ ਦਾ ਹਾਲ
ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 107 ਅੰਕ ਚੜ੍ਹ ਕੇ 17,920 'ਤੇ ਕਾਰੋਬਾਰ ਕਰ ਰਿਹਾ ਹੈ। ਇਹ 17,913 'ਤੇ ਖੁੱਲ੍ਹਿਆ ਅਤੇ 17,955 ਦਾ ਉੱਚ ਅਤੇ 17,893 ਦਾ ਨੀਵਾਂ ਬਣਾਇਆ। ਨਿਫਟੀ ਦੇ ਨੈਕਸਟ 50, ਬੈਂਕਿੰਗ, ਵਿੱਤੀ ਅਤੇ ਮਿਡ ਕੈਪ ਸੂਚਕਾਂਕ ਮੋਹਰੀ ਹਨ। ਇਸ ਦੇ 50 ਸ਼ੇਅਰਾਂ 'ਚੋਂ 42 'ਚ ਤੇਜ਼ੀ ਅਤੇ 7 'ਚ ਗਿਰਾਵਟ ਚੱਲ ਰਹੀ ਹੈ।
ਟਾਪ ਗੇਨਰਜ਼
UPL, ICICI ਬੈਂਕ, ITC, ਮਾਰੂਤੀ, HDFC ਬੈਂਕ
ਟਾਪ ਲੂਜ਼ਰਜ਼
ਵਿਪਰੋ, ਹਿੰਡਾਲਕੋ, ਏਸ਼ੀਅਨ ਪੇਂਟਸ, ਐਚਸੀਐਲ ਟੈਕ, ਡਿਵੀਜ਼ ਲੈਬ