ਬਜਟ ਤੋਂ ਨਾਖੁਸ਼ ਸ਼ੇਅਰ ਬਾਜ਼ਾਰ, ਸੈਂਸੈਕਸ 987 ਅਤੇ ਨਿਫਟੀ 300 ਅੰਕ ਗਿਰਾਵਟ ਦੇ ਨਾਲ ਬੰਦ
Saturday, Feb 01, 2020 - 04:33 PM (IST)

ਨਵੀਂ ਦਿੱਲੀ—ਬਾਜ਼ਾਰ ਨੂੰ ਵਿੱਤ ਮੰਤਰੀ ਸੀਤਾਰਮਨ ਦਾ ਬਜਟ ਪਸੰਦ ਨਹੀਂ ਆਇਆ ਹੈ। ਬਜਟ ਤੋਂ ਨਾਖੁਸ਼ ਸ਼ੇਅਰ ਬਾਜ਼ਾਰ ਭਾਰੀ ਗਿਰਾਵਟ ਦੇ ਨਾਲ ਬੰਦ ਹੋਇਆ। ਸੈਂਸੈਕਸ 987.96 ਅੰਕਾਂ ਦੀ ਗਿਰਾਵਟ ਨਾਲ 39735.53 ਅਤੇ ਨਿਫਟੀ 300.25 ਅੰਕ ਡਿੱਗ ਕੇ 11661.85 ਅੰਕ 'ਤੇ ਬੰਦ ਹੋਇਆ ਸੀ।
ਬਾਜ਼ਾਰ 3 ਮਹੀਨੇ ਦੇ ਹੇਠਲੇ ਪੱਧਰ 'ਤੇ ਨਜ਼ਰ ਆ ਰਿਹਾ ਹੈ। ਫਰਵਰੀ 2013 ਦੇ ਬਜਟ 'ਚ 1.8 ਫੀਸਦੀ ਦੀ ਗਿਰਾਵਟ ਦੇਖੀ ਗਈ ਸੀ। ਪਿਛਲੇ 10 ਬਜਟ 'ਚ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ ਹੈ। ਸੈਂਸੈਕਸ ਦੇ 30 'ਚੋਂ 26 ਸ਼ੇਅਰਾਂ 'ਚ ਬਿਕਵਾਲੀ ਨਜ਼ਰ ਆਈ, ਉੱਧਰ ਨਿਫਟੀ ਦੇ 50 'ਚੋਂ 44 ਸ਼ੇਅਰਾਂ 'ਚ ਬਿਕਵਾਲੀ ਦੇਖਣ ਨੂੰ ਮਿਲੀ। ਬੈਂਕ ਨਿਫਟੀ ਦੇ ਸਾਰੇ 12 ਸ਼ੇਅਰਾਂ 'ਚ ਗਿਰਾਵਟ ਨਜ਼ਰ ਆਈ।
ਉੱਧਰ ਬੀ.ਐੱਸ.ਈ. ਦੇ ਮਿਡਕੈਪ ਇੰਡੈਕਸ ਅਤੇ ਸਮਾਲਕੈਪ ਇੰਡੈਕਸ 'ਚ 1 ਫੀਸਦੀ ਤੋਂ ਜ਼ਿਆਦਾ ਗਿਰਾਵਟ ਆ ਰਹੀ ਹੈ। ਦੂਜੇ ਪਾਸੇ ਨਿਫਟੀ ਦੇ ਸਾਰੇ ਇੰਡੈਕਸ 'ਚ ਗਿਰਾਵਟ ਦੇਖੀ ਗਈ ਹੈ ਅਤੇ ਸਾਰੇ ਸੈਕਟਰ ਇੰਡੈਕਸ ਲਾਲ ਨਿਸ਼ਾਨ 'ਚ ਨਜ਼ਰ ਆ ਰਹੇ ਹਨ।
ਐੱਲ.ਆਈ.ਸੀ. ਦੇ ਸ਼ੇਅਰ 'ਚ ਵਾਧਾ
ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਐੱਲ.ਆਈ.ਸੀ. 'ਚ ਆਈ.ਪੀ.ਓ. ਦੇ ਰਾਹੀਂ ਆਪਣੀ ਸ਼ੇਅਰ ਪੂੰਜੀ ਦੀ ਹਿੱਸੇਦਾਰੀ ਨੂੰ ਵੇਚੇਗੀ। ਇਸ ਦੇ ਬਾਅਦ ਐੱਲ.ਆਈ.ਸੀ. ਦਾ ਸ਼ੇਅਰ 1.90 ਅੰਕ ਭਾਵ 0.43 ਫੀਸਦੀ ਦੀ ਗਿਰਾਵਟ ਦੇ ਬਾਅਦ 439.05 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਸ਼ੁਰੂਆਤੀ ਕਾਰੋਬਾਰ 'ਚ ਇਹ 440.95 ਦੇ ਪੱਧਰ 'ਤੇ ਖੁੱਲ੍ਹਿਆ ਸੀ। ਜਦੋਂਕਿ ਪਿਛਲੇ ਕਾਰੋਬਾਰੀ ਦਿਨ ਐੱਲ.ਆਈ.ਸੀ. ਦਾ ਸ਼ੇਅਰ 440.95 ਦੇ ਪੱਧਰ 'ਤੇ ਬੰਦ ਹੋਇਆ ਸੀ।
ਦੁਪਿਹਰ 1.19 ਵਜੇ ਗਿਰਾਵਟ 'ਤੇ ਕਾਰੋਬਾਰ ਕਰ ਰਿਹਾ ਬਾਜ਼ਾਰ
ਦੁਪਿਹਰ 1.19 ਵਜੇ ਸੈਂਸੈਕਸ 290.19 ਅੰਕ ਭਾਵ 0.71 ਫੀਸਦੀ ਦੀ ਗਿਰਾਵਟ ਦੇ ਬਾਅਦ 40,433.30 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਉੱਧਰ ਨਿਫਟੀ 50.25 ਅੰਕ ਭਾਵ 0.42 ਫੀਸਦੀ ਦੀ ਗਿਰਾਵਟ ਦੇ ਬਾਅਦ 11,911.85 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।