ਸ਼ੇਅਰ ਬਾਜ਼ਾਰ 'ਚ ਗਿਰਾਵਟ, ਸੈਂਸੈਕਸ 35975 ਅਤੇ ਨਿਫਟੀ 10775 'ਤੇ ਖੁੱਲ੍ਹਿਆ

02/14/2019 9:37:32 AM

ਨਵੀਂ ਦਿੱਲੀ—ਅੱਜ ਦੇ ਕਾਰੋਬਾਰ ਦੀ ਸ਼ੁਰੂਆਤੀ 'ਚ ਸੈਂਸਕਸ 58.90 ਅੰਕ ਭਾਵ 0.16 ਫੀਸਦੀ ਡਿੱਗ ਕੇ 35,975.21 'ਤੇ ਅਤੇ ਨਿਫਟੀ 18.30 ਅੰਕ ਭਾਵ 0.17 ਫੀਸਦੀ ਡਿੱਗ ਕੇ 10,775.35 'ਤੇ ਖੁੱਲ੍ਹਿਆ ਹੈ। ਬਾਜ਼ਾਰ 'ਚ ਅੱਜ ਲਗਾਤਾਰ ਪੰਜਵੇਂ ਕਾਰੋਬਾਰੀ ਸੈਸ਼ਨ 'ਚ ਵੀ ਗਿਰਾਵਟ ਜਾਰੀ ਰਹੀ ਅਤੇ ਬੀ.ਐੱਸ.ਈ. ਸੈਂਸੈਕਸ ਬੁੱਧਵਾਰ ਨੂੰ 120 ਅੰਕ ਟੁੱਟ ਕੇ ਬੰਦ ਹੋਇਆ। ਕਾਰੋਬਾਰ ਦੇ ਅੰਤਿਮ ਘੰਟੇ ਬੈਂਕ, ਵਾਹਨ, ਧਾਤੂ ਅਤੇ ਔਸ਼ਦੀ ਕੰਪਨੀਆਂ ਦੇ ਸ਼ੇਅਰਾਂ 'ਚ ਮੁਨਾਫਾਵਸੂਲੀ ਨਾਲ ਬਾਜ਼ਾਰ 'ਚ ਗਿਰਾਵਟ ਦਰਜ ਕੀਤੀ ਗਈ। 
ਕਾਰੋਬਾਰੀਆਂ ਨੇ ਕਿਹਾ ਕਿ ਘਰੇਲੂ ਸੰਸਥਾਗਤ ਨਿਵੇਸ਼ਕਾਂ ਅਤੇ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਦੀ ਲਗਾਤਾਰ ਬਿਕਵਾਲੀ ਨਾਲ ਬਾਜ਼ਾਰ ਦੀ ਧਾਰਨਾ 'ਤੇ ਅਸਰ ਪਿਆ। ਹਾਂ-ਪੱਖੀ ਅੰਕੜਿਆਂ ਨਾਲ ਬੀ.ਐੱਸ.ਈ. ਸੈਂਸੈਕਸ ਸ਼ੁਰੂ 'ਚ ਵਾਧੇ ਨਾਲ 36,279.63 ਅੰਕ 'ਤੇ ਖੁੱਲ੍ਹਿਆ ਅਤੇ ਇਸ ਸਮੇਂ 36,375.80 ਅੰਕ ਤੱਕ ਚੱਲਿਆ ਗਿਆ। ਹਾਲਾਂਕਿ ਬਾਅਦ 'ਚ ਅੰਤਰਿਮ ਸਮੇਂ 'ਚ ਮੁਨਾਫਾਵਸੂਲੀ ਨਾਲ ਇਸ 'ਚ ਗਿਰਾਵਟ ਆਈ ਅਤੇ ਇਹ 35,962.79 ਅੰਕ ਤੱਕ ਆ ਗਿਆ। ਅੰਤ 'ਚ ਇਹ 119.51 ਅੰਕ ਜਾਂ 0.33 ਫੀਸਦੀ ਦੀ ਗਿਰਾਵਟ ਨਾਲ 36,034.11 ਅੰਕ 'ਤੇ ਬੰਦ ਹੋਇਆ। ਕੁੱਲ ਮਿਲਾ ਕੇ ਪਿਛਲੇ ਪੰਜ ਕਾਰੋਬਾਰੀ ਸੈਸ਼ਨਾਂ 'ਚ ਸੈਂਸੈਕਸ ਕਰੀਬ 840 ਅੰਕ ਡਿੱਗ ਚੁੱਕਾ ਹੈ।


Aarti dhillon

Content Editor

Related News