ਸ਼ੇਅਰ ਬਾਜ਼ਾਰ 'ਚ ਰਾਹਤ : ਸੈਂਸੈਕਸ 642 ਅੰਕ ਚੜ੍ਹ ਕੇ ਅਤੇ ਨਿਫਟੀ 14700 ਦੇ ਪਾਰ ਬੰਦ

Friday, Mar 19, 2021 - 04:10 PM (IST)

ਸ਼ੇਅਰ ਬਾਜ਼ਾਰ 'ਚ ਰਾਹਤ : ਸੈਂਸੈਕਸ 642 ਅੰਕ ਚੜ੍ਹ ਕੇ ਅਤੇ ਨਿਫਟੀ 14700 ਦੇ ਪਾਰ ਬੰਦ

ਮੁੰਬਈ : ਦਿਨ ਦੇ ਉਤਾਰਅ- ਚੜ੍ਹਾਅ ਤੋਂ ਬਾਅਦ ਅੱਜ ਸਟਾਕ ਮਾਰਕੀਟ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਯਾਨੀ ਸ਼ੁੱਕਰਵਾਰ ਨੂੰ ਹਰੇ ਨਿਸ਼ਾਨ 'ਤੇ ਬੰਦ ਹੋਇਆ ਹੈ। ਇਸ ਤੋਂ ਪਹਿਲਾਂ ਸ਼ੇਅਰ ਬਾਜ਼ਾਰ ਲਗਾਤਾਰ ਪੰਜ ਕਾਰੋਬਾਰੀ ਦਿਨਾਂ ਦਰਮਿਆਨ ਲਾਲ ਨਿਸ਼ਾਨ 'ਤੇ ਬੰਦ ਹੁੰਦਾ ਆ ਰਿਹਾ ਹੈ। ਬੰਬਈ ਸਟਾਕ ਐਕਸਚੇਂਜ ਦਾ ਇੰਡੈਕਸ ਸੈਂਸੈਕਸ 641.72 ਅੰਕ ਭਾਵ 1.30 ਪ੍ਰਤੀਸ਼ਤ ਦੇ ਵਾਧੇ ਨਾਲ 49858.24 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 186.15 ਅੰਕਾਂ ਭਾਵ 1.28 ਫੀਸਦੀ ਦੀ ਤੇਜ਼ੀ ਦੇ ਨਾਲ 14744 ਦੇ ਪੱਧਰ 'ਤੇ ਬੰਦ ਹੋਇਆ ਹੈ। ਬੀ.ਐਸ.ਈ. ਦੇ 30 ਸ਼ੇਅਰਾਂ ਵਾਲਾ ਸੈਂਸੈਕਸ ਪਿਛਲੇ ਹਫਤੇ 386.76 ਅੰਕ ਭਾਵ 0.78% ਦੀ ਤੇਜ਼ੀ ਨਾਲ ਬੰਦ ਹੋਇਆ ਸੀ।

ਇਹ ਵੀ ਪੜ੍ਹੋ : ਪੇਂਡੂ ਖ਼ੇਤਰਾਂ 'ਚ ਵਧੀ ਸੋਨੇ ਦੀ ਮੰਗ, ਇਸ ਕਾਰਨ ਵਧ ਰਿਹੈ ਖ਼ਰੀਦਦਾਰੀ ਦਾ ਰੁਝਾਨ

ਐਫਐਮਜੀਸੀ, ਮੈਟਲ ਅਤੇ ਫਾਰਮਾ ਸੈਕਟਰ ਦੇ ਸਟਾਕਾਂ ਵਿਚ ਖਰੀਦ

ਨਿਵੇਸ਼ਕ ਐਫ.ਐਮ.ਜੀ.ਸੀ. ਅਤੇ ਮੈਟਲ ਇੰਡੈਕਸ ਐਨ.ਐਸ.ਈ. ਤੇ 2-2% ਦੀ ਤੇਜ਼ੀ ਦੇ ਨਾਲ ਸਭ ਤੋਂ ਵੱਧ ਵਪਾਰ ਕਰ ਰਹੇ ਹਨ। ਇਸ ਦੇ ਨਾਲ ਹੀ ਬੀ ਐਸ ਸੀ 3,096 ਸ਼ੇਅਰਾਂ 'ਤੇ ਕਾਰੋਬਾਰ ਕਰ ਰਿਹਾ ਹੈ। 1,435 ਸ਼ੇਅਰਾਂ ਵਾਧੇ ਨਾਲ ਅਤੇ 1,464 ਗਿਰਾਵਟ ਲੈ ਕੇ ਕਾਰੋਬਾਰ ਕਰ ਰਹੇ ਹਨ। ਸੂਚੀਬੱਧ ਕੰਪਨੀਆਂ ਦੀ ਮਾਰਕੀਟ ਕੈਪ 203.45 ਲੱਖ ਕਰੋੜ ਰੁਪਏ ਹੋ ਗਈ, ਜੋ ਕੱਲ੍ਹ 201.12 ਲੱਖ ਕਰੋੜ ਰੁਪਏ ਸੀ।

ਇਹ ਵੀ ਪੜ੍ਹੋ : LIC ਦੇ ਪਾਲਸੀਧਾਰਕਾਂ ਲਈ ਵੱਡੀ ਰਾਹਤ, ਮੈਚਿਉਰਿਟੀ ਡਾਕਯੁਮੈਂਟ ਨੂੰ ਲੈ ਕੇ ਕੀਤਾ ਇਹ ਐਲਾਨ

ਨੋਟ- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News