ਮਜ਼ਬੂਤ ਵਾਧੇ ਨਾਲ ਬੰਦ ਹੋਇਆ ਸ਼ੇਅਰ ਬਾਜ਼ਾਰ: ਸੈਂਸੈਕਸ 975 ਅੰਕ ਚੜ੍ਹ ਕੇ, ਨਿਫਟੀ 15000 ਦੇ ਪਾਰ ਬੰਦ

Friday, May 21, 2021 - 05:12 PM (IST)

ਮਜ਼ਬੂਤ ਵਾਧੇ ਨਾਲ ਬੰਦ ਹੋਇਆ ਸ਼ੇਅਰ ਬਾਜ਼ਾਰ: ਸੈਂਸੈਕਸ 975 ਅੰਕ ਚੜ੍ਹ ਕੇ, ਨਿਫਟੀ 15000 ਦੇ ਪਾਰ ਬੰਦ

ਮੁੰਬਈ : ਅੱਜ ਹਫਤੇ ਦੇ ਆਖ਼ਰੀ ਕਾਰੋਬਾਰੀ ਦਿਨ ਯਾਨੀ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ 'ਚ ਤੇਜ਼ੀ ਦੇਖਣ ਨੂੰ ਮਿਲੀ ਅਤੇ ਇਹ ਹਰੇ ਨਿਸ਼ਾਨ 'ਤੇ ਬੰਦ ਹੋਇਆ ਹੈ। ਸੈਂਸੈਕਸ 50,000 ਨੂੰ ਪਾਰ ਕਰ ਗਿਆ ਹੈ। ਬੰਬਈ ਸਟਾਕ ਐਕਸਚੇਂਜ ਦਾ  ਇੰਡੈਕਸ ਸੈਂਸੈਕਸ 975.62 ਅੰਕ ਯਾਨੀ 1.97 ਫੀਸਦੀ ਦੀ ਤੇਜ਼ੀ ਨਾਲ 50540.48 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 269.25 ਅੰਕ ਭਾਵ 1.81 ਫੀਸਦੀ ਦੀ ਤੇਜ਼ੀ ਦੇ ਨਾਲ 15175.30 ਦੇ ਪੱਧਰ 'ਤੇ ਬੰਦ ਹੋਇਆ ਹੈ। ਬੀਐਸਈ ਸੈਂਸੈਕਸ ਵਿਚ ਪਿਛਲੇ ਹਫਤੇ 473.92 ਅੰਕ ਭਾਵ 0.96 ਫ਼ੀਸਦੀ ਦੀ ਗਿਰਾਵਟ ਆਈ ਸੀ।

ਟਾਪ ਗੇਨਰਜ਼

ਇੰਡਸੈਂਡ ਬੈਂਕ, ਐਸ.ਬੀ.ਆਈ., ਐਚ.ਡੀ.ਐਫ.ਸੀ ਬੈਂਕ, ਆਈ.ਸੀ.ਆਈ.ਸੀ.ਆਈ. ਬੈਂਕ, ਐਕਸਿਸ ਬੈਂਕ 

ਟਾਪ ਲੂਜ਼ਰਜ਼

ਗ੍ਰਾਸਿਮ, ਪਾਵਰ ਗਰਿੱਡ, ਆਈ.ਓ.ਸੀ., ਡਾ. ਰੈੱਡੀ ,ਆਈਸ਼ਰ ਮੋਟਰਜ਼

ਮਾਰਕੀਟ ਹਰੇ ਨਿਸ਼ਾਨ 'ਤੇ ਖੁੱਲ੍ਹੀ 

ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿਚ 353.22 ਅੰਕ  ਭਾਵ 0.71 ਪ੍ਰਤੀਸ਼ਤ ਦੀ ਤੇਜ਼ੀ ਨਾਲ 49918.08 ਦੇ ਪੱਧਰ 'ਤੇ ਖੁੱਲ੍ਹਿਆ ਸੀ। ਇਸ ਦੇ ਨਾਲ ਹੀ ਨਿਫਟੀ 104.20 ਅੰਕ ਭਾਵ 0.70 ਫੀਸਦੀ ਦੀ ਤੇਜ਼ੀ ਨਾਲ 15010.20 'ਤੇ ਖੁੱਲ੍ਹਿਆ।

ਇਹ ਵੀ ਪੜ੍ਹੋ : ਇਕ ਹੋਰ ਵਿਦੇਸ਼ੀ ਕੰਪਨੀ ਨੇ ਭਾਰਤ ਸਰਕਾਰ ਲਈ ਖੜ੍ਹੀ ਕੀਤੀ ਮੁਸ਼ਕਲ, ਮੰਗਿਆ 2400 ਕਰੋੜ ਦਾ ਟੈਕਸ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News