ਸ਼ੇਅਰ ਬਾਜ਼ਾਰ : ਸੈਂਸੈਕਸ 478 ਅੰਕ ਮਜ਼ਬੂਤ, ਨਿਫਟੀ 18,068 ''ਤੇ ਹੋਇਆ ਬੰਦ

Monday, Nov 08, 2021 - 04:09 PM (IST)

ਸ਼ੇਅਰ ਬਾਜ਼ਾਰ : ਸੈਂਸੈਕਸ 478 ਅੰਕ ਮਜ਼ਬੂਤ, ਨਿਫਟੀ 18,068 ''ਤੇ ਹੋਇਆ ਬੰਦ

ਨਵੀਂ ਦਿੱਲੀ — ਹਫਤੇ ਦੇ ਪਹਿਲੇ ਦਿਨ ਸ਼ੇਅਰ ਬਾਜ਼ਾਰ ਵਾਧੇ ਦੇ ਨਾਲ ਬੰਦ ਹੋਇਆ ਹੈ। ਬੰਬਈ ਸਟਾਕ ਐਕਸਚੇਂਜ (ਬੀਐਸਈ) ਦਾ ਸੈਂਸੈਕਸ 478 ਅੰਕ (0.80%) ਦੇ ਵਾਧੇ ਨਾਲ 60,545 'ਤੇ ਬੰਦ ਹੋਇਆ। ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 151 ਅੰਕ (0.85%) ਦੇ ਵਾਧੇ ਨਾਲ 18,068 'ਤੇ ਬੰਦ ਹੋਇਆ। ਇੰਡਸਇੰਡ ਬੈਂਕ ਦੇ ਸ਼ੇਅਰ ਅੱਜ 10.52% ਦੀ ਗਿਰਾਵਟ ਨਾਲ 1,063 ਰੁਪਏ 'ਤੇ ਬੰਦ ਹੋਏ।

ਅੱਜ ਸਵੇਰੇ ਸੈਂਸੈਕਸ 318 ਅੰਕਾਂ ਦੇ ਵਾਧੇ ਨਾਲ 60,385 'ਤੇ ਖੁੱਲ੍ਹਿਆ। ਹਾਲਾਂਕਿ ਬਾਅਦ 'ਚ ਇਸ 'ਚ ਵੀ 200 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ। ਦੁਪਹਿਰ ਤੱਕ ਸੈਂਸੈਕਸ 60 ਹਜ਼ਾਰ ਤੋਂ ਹੇਠਾਂ ਕਾਰੋਬਾਰ ਕਰ ਰਿਹਾ ਸੀ। ਦੁਪਹਿਰ ਬਾਅਦ ਬਾਜ਼ਾਰ 'ਚ ਇਕ ਵਾਰ ਫਿਰ ਤੇਜ਼ੀ ਦੇਖਣ ਨੂੰ ਮਿਲੀ। ਅੱਜ ਬੈਂਕਿੰਗ ਸ਼ੇਅਰਾਂ 'ਚ ਮਿਲਿਆ-ਜੁਲਿਆ ਰੁਝਾਨ ਰਿਹਾ। ਕੇਨਰਾ ਬੈਂਕ ਦਾ ਸ਼ੇਅਰ ਅੱਜ 5 ਫੀਸਦੀ ਵਧ ਕੇ 242 ਰੁਪਏ 'ਤੇ ਪਹੁੰਚ ਗਿਆ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News