ਸ਼ੇਅਰ ਬਾਜ਼ਾਰ : ਸੈਂਸੈਕਸ 100 ਅੰਕ ਡਿੱਗਿਆ ਤੇ ਨਿਫਟੀ ਵੀ ਟੁੱਟ ਕੇ ਖੁੱਲ੍ਹਿਆ
Monday, Oct 11, 2021 - 10:08 AM (IST)
ਮੁੰਬਈ - ਗਲੋਬਲ ਗਲੋਬਲ ਸੰਕੇਤਾਂ ਦੇ ਕਾਰਨ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ ਸ਼ੇਅਰ ਬਾਜ਼ਾਰ ਲਾਲ ਨਿਸ਼ਾਨ 'ਤੇ ਖੁੱਲ੍ਹਿਆ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਸੂਚਕਾਂਕ ਸੈਂਸੈਕਸ 100.25 ਅੰਕ ਭਾਵ 0.17 ਫੀਸਦੀ ਦੀ ਗਿਰਾਵਟ ਨਾਲ 59958.81 'ਤੇ ਖੁੱਲ੍ਹਿਆ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 23.20 ਅੰਕਾਂ ਭਾਵ 0.13 ਫੀਸਦੀ ਦੀ ਗਿਰਾਵਟ ਨਾਲ 17872 ਦੇ ਪੱਧਰ 'ਤੇ ਖੁੱਲ੍ਹਿਆ। ਅੱਜ 1617 ਸ਼ੇਅਰ ਵਧੇ 499 ਸ਼ੇਅਰਾਂ ਵਿੱਚ ਗਿਰਾਵਟ ਆਈ ਅਤੇ 120 ਸ਼ੇਅਰਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ।
ਟਾਪ ਗੇਨਰਜ਼
ਪਾਵਰ ਗਰਿੱਡ, ਮਾਰੂਤੀ, ਐਨਟੀਪੀਸੀ, ਐਮ ਐਂਡ ਐਮ, ਕੋਟਕ ਬੈਂਕ, ਰਿਲਾਇੰਸ, ਇੰਡਸਇੰਡ ਬੈਂਕ, ਐਲ ਐਂਡ ਟੀ, ਐਚਡੀਐਫਸੀ, ਟਾਈਟਨ, ਬਜਾਜ ਫਾਈਨਾਂਸ, ਐਚਡੀਐਫਸੀ ਬੈਂਕ, ਬਜਾਜ ਫਿਨਸਰਵ, ਬਜਾਜ ਆਟੋ, ਟਾਟਾ ਸਟੀਲ, ਸਨ ਫਾਰਮਾ, ਐਸਬੀਆਈ, ਏਸ਼ੀਅਨ ਪੇਂਟਸ, ਅਲਟਰਾਟੈਕ ਸੀਮੈਂਟ ਦੇ ਸ਼ੇਅਰ , ਨੇਸਲੇ ਇੰਡੀਆ, ਆਈਟੀਸੀ, ਹਿੰਦੁਸਤਾਨ ਯੂਨੀਲੀਵਰ,ਆਈਸੀਆਈਸੀਆਈ ਬੈਂਕ
ਟਾਪ ਲੂਜ਼ਰਜ਼
ਡਾ.ਰੈੱਡੀ, ਇਨਫੋਸਿਸ, ਭਾਰਤੀ ਏਅਰਟੈੱਲ, ਐਕਸਿਸ ਬੈਂਕ, ਟੀਸੀਐਸ, ਟੈਕ ਮਹਿੰਦਰਾ ,ਐਚਸੀਐਲ ਟੈਕ