ਸਟੀਲ ਸ਼ੇਅਰਾਂ ’ਚ ਭਾਰੀ ਗਿਰਾਵਟ, ਮੈਟਲ ਇੰਡੈਕਸ ਧੜੱਮ, ਨਿਵੇਸ਼ਕਾਂ ਦੇ ਅਰਬਾਂ ਰੁਪਏ ਡੁੱਬੇ

05/15/2021 10:12:06 AM

ਮੁੰਬਈ (ਵਿਸ਼ੇਸ਼) – ਚੀਨ ਦੇ ਕਮੋਡਿਟੀ ਐਕਸਚੇਂਜਾਂ ’ਚ ਆਇਰਨ ਓਰ ਦਾ ਕਾਲਪਨਿਕ ਕਾਰੋਬਾਰ (ਸਪੈਕੁਲੇਟਿਵ ਟ੍ਰੇਡਿੰਗ) ਨਾਲ ਵਧ ਰਹੇ ਰੇਟਾਂ ਨੂੰ ਕਾਬੂ ਕਰਨ ਲਈ ਚੁੱਕੇ ਗਏ ਇਕ ਕਦਮ ਦਾ ਸ਼ੁੱਕਰਵਾਰ ਨੂੰ ਭਾਰਤ ਦੇ ਸ਼ੇਅਰ ਬਾਜ਼ਾਰ ’ਚ ਮੈਟਲ ਸਟਾਕਸ ’ਤੇ ਸਿੱਧਾ ਅਸਰ ਪਿਆ।

ਵੀਰਵਾਰ ਨੂੰ ਆਏ ਸਟੀਲ ਕੰਪਨੀਆਂ ਦੇ ਚੰਗੇ ਨਤੀਜਿਆਂ ਦੇ ਬਾਵਜੂਦ ਬੰਬੇ ਸਟਾਕ ਐਕਸਚੇਂਜ ਦਾ ਮੈਟਲ ਇੰਡੈਕਸ 3.61 ਫੀਸਦੀ ਦੀ ਗਿਰਾਵਟ ਨਾਲ 703.92 ਅੰਕ ਡਿੱਗ ਕੇ 18,777.06 ਅੰਕਾਂ ’ਤੇ ਬੰਦ ਹੋਇਆ। ਹਾਲਾਂਕਿ ਸ਼ੁੱਕਰਵਾਰ ਨੂੰ ਇੰਡੈਕਸ ’ਚ ਇੰਨੀ ਗਿਰਾਵਟ ਨਹੀਂ ਆਈ। ਸੈਂਸੈਕਸ 41.75 ਅੰਕਾਂ ਦੀ ਤੇਜ਼ੀ ਨਾਲ 48,732.55 ’ਤੇ ਬੰਦ ਹੋਇਆ ਅਤੇ ਨਿਫਟੀ ਸਿਰਫ 18.70 ਅੰਕਾਂ ਦੀ ਗਿਰਾਵਟ ਨਾਲ 14,677.80 ਅੰਕਾਂ ’ਤੇ ਬੰਦ ਹੋਇਆ ਅਤੇ ਨਿਫਟੀ ਵੀ ਸਿਰਫ 18.70 ਅੰਕਾਂ ਦੀ ਗਿਰਾਵਟ ਨਾਲ 14,677.80 ਅੰਕ ’ਤੇ ਬੰਦ ਹੋਇਆ ਪਰ ਮੈਟਲ ਇੰਡੈਕਸ ਦੇ ਸ਼ੇਅਰ 9 ਫੀਸਦੀ ਤੱਕ ਟੁੱਟ ਗਏ।

ਕਾਰੋਬਾਰੀ ਸੈਸ਼ਨ ਦੌਰਾਨ ਮੈਟਲ ਇੰਡੈਕਸ ਇਕ ਵਾਰ ਕੁਲ ਮਿਲਾ ਕੇ ਤਾਂ 18332 ’ਤੇ ਪਹੁੰਚ ਗਿਆ ਸੀ ਪਰ ਬਾਅਦ ’ਚ ਇਸ ’ਚ 445 ਅੰਕਾਂ ਦਾ ਸੁਧਾਰ ਦੇਖਣ ਨੂੰ ਮਿਲਿਆ।

ਚੀਨ ਦੀ ਸਖਤੀ, ਆਇਰਨ ਓਰ 10 ਫੀਸਦੀ ਡਿੱਗਿਆ

ਚੀਨ ’ਚ ਸਟੀਲ ਦੀ ਭਾਰੀ ਮੰਗ ਦਰਮਿਆਨ ਆਇਰਨ ਓਰ ਦੀਆਂ ਕੀਮਤਾਂ ਰਿਕਾਰਡ ਪੱਧਰ ’ਤੇ ਪਹੁੰਚਣ ਤੋਂ ਬਾਅਦ ਚੀਨ ਦੇ ਕਮੋਡਿਟੀ ਐਕਸਚੇਂਜ ’ਚ ਇਸ ਦੀਆਂ ਕੀਮਤਾਂ ’ਤੇ ਕਾਬੂ ਪਾਉਣ ਲਈ ਆਇਰਨ ਦੇ ਹੱਬ ਕਹੇ ਜਾਂਦੇ ਟੈਂਗਸ਼ੈਨ ਸ਼ਹਿਰ ’ਚ ਸਟੀਲ ਉਤਪਾਦਕਾਂ ’ਤੇ ਆਇਰਨ ਓਰ ਦੇ ਸਪੈਕੁਲੇਟਿਵ ਟ੍ਰੇਡਿੰਗ ’ਤੇ ਰੋਕ ਲਗਾ ਦਿੱਤੀ ਗਈ। ਚੀਨ ਦੇ ਕੁਲ ਸਟੀਲ ਉਤਪਾਦਨ ’ਚ ਟੈਂਗਸ਼ੈਨ ਦੀ ਹਿੱਸੇਦਾਰੀ 14 ਫੀਸਦੀ ਹੈ ਅਤੇ ਇਹ ਚੀਨ ਦਾ ਵੱਡਾ ਸਟੀਲ ਹੱਬ ਹੈ।

ਸਰਕਾਰ ਨੇ ਸਟੀਲ ਟ੍ਰੇਡਰਾਂ ਨੂੰ ਸਪੱਸ਼ਟ ਕੀਤਾ ਹੈ ਕਿ ਜੇ ਉਨ੍ਹਾਂ ਨੇ ਫਰਜ਼ੀ ਤਰੀਕੇ ਨਾਲ ਕੀਮਤਾਂ ਵਧਾਉਣ ਦੀ ਕੋਈ ਵੀ ਗਤੀਵਿਧੀ ਕੀਤੀ ਤਾਂ ਉਨ੍ਹਾਂ ਦਾ ਲਾਇਸੈਂਸ ਰੱਦ ਕਰ ਦਿੱਤਾ ਜਾਏਗਾ।

ਸਟੀਲ ਟ੍ਰੇਡਰਾਂ ’ਤੇ ਰੋਕ ਲਗਾਏ ਜਾਣ ਦੇ ਸਖਤ ਫੈਸਲੇ ਤੋਂ ਬਾਅਦ ਕਮੋਡਿਟੀ ਐਕਸਚੇਂਜ ਡੇਲੀਅਨ ’ਤੇ ਆਇਰਨ ਓਰ ਦਾ ਫੀਚਰ 10 ਫੀਸਦੀ ਡਿੱਗ ਗਿਆ ਜਦ ਕਿ ਸਿੰਗਾਪੁਰ ’ਚ ਵੀ ਇਸ ਦਾ ਅਸਰ ਹੋਇਆ। ਉਥੇ ਹੀ ਆਇਰਨ ਓਰ ਦੇ ਫੀਚਰ ’ਚ 11 ਫੀਸਦੀ ਦੀ ਗਿਰਾਵਟ ਦੇਖੀ ਗਈ।

ਚੀਨ ਦੀ ਸਟੇਟ ਕਾਊਂਸਲ ਦੇ ਪ੍ਰੀਮੀਅਰ ਲੀ ਕੀ ਕਵੈਂਗ ਨੇ ਪਿਛਲੇ ਹਫਤੇ ਹੀ ਚੀਨ ਦੀ ਸਰਕਾਰ ਨੂੰ ਸਟੀਲ ਦੀਆਂ ਵਧਦੀਆਂ ਕੀਮਤਾਂ ’ਤੇ ਲਗਾਮ ਲਗਾਉਣ ਦੀ ਮੰਗ ਕੀਤੀ ਸੀ।

ਸਟੇਟ ਕਾਊਂਸਲ ਦੇ ਪ੍ਰੀਮੀਅਰ ਲੀ ਕੀ ਕਵੈਂਗ ਵਲੋਂ ਮੈਟਲ ਦੀਆਂ ਕੀਮਤਾਂ ਦਾ ਮੁੱਦਾ ਉਠਾਏ ਜਾਣ ਤੋਂ ਬਾਅਦ ਚੀਨ ਦੀ ਸਰਕਾਰ ਨੇ ਕੀਮਤਾਂ ’ਤੇ ਸ਼ਿਕੰਜਾ ਕੱਸ ਦਿੱਤਾ ਹੈ ਅਤੇ ਕੀਮਤਾਂ ’ਚ ਹੁਣ ਉਤਰਾਅ-ਚੜ੍ਹਾਅ ਬਣਿਆ ਰਹੇਗਾ। ਸਰਕਾਰ ਇਸ ਲਈ ਵੀ ਚਿੰਤਤ ਹੈ ਕਿਉਂਕਿ ਸਪੈਕੁਲੇਟਿਵ ਟ੍ਰੇਡਿੰਗ ਨਾਲ ਸਟੀਲ ਨਿਰਮਾਤਾਵਾਂ ਦੇ ਮੁਨਾਫੇ ’ਤੇ ਅਸਰ ਪੈ ਸਕਦਾ ਹੈ।

ਵਾਂਗ ਯੂ, ਵਿਸ਼ਲੇਸ਼ਕ, ਸ਼ੰਘਾਈ ਈਸਟ ਏਸ਼ੀਆ ਫੀਚਰਸ

ਮੈਨੂੰ ਨਹੀਂ ਲਗਦਾ ਕਿ ਆਇਰਨ ਓਰ ਦੀਆਂ ਕੀਮਤਾਂ ਨੂੰ ਕੰਟਰੋਲ ’ਚ ਰੱਖਣ ਲਈ ਇਸ ’ਤੇ ਜ਼ਿਆਦਾ ਸਖਤੀ ਕੀਤੀ ਜਾ ਸਕਦੀ ਹੈ। ਅਜਿਹਾ ਨਾ ਤਾਂ ਹਾਲੇ ਹੋਵੇਗਾ ਅਤੇ ਨਾ ਹੀ ਭਵਿੱਖ ’ਚ ਹੋਵੇਗਾ। ਮੈਨੂੰ ਲਗਦਾ ਹੈ ਕਿ ਸਟੀਲ ਨਿਰਮਾਤਾ ਦੀ ਲਾਗਤ ਦੇ ਮੁਕਾਬਲੇ ਉਸ ਨੂੰ ਮਿਲਣ ਵਾਲੇ ਮੁਨਾਫੇ ਦੇ ਹਿਸਾਬ ਨਾਲ ਹੀ ਰੇਟ ਵਧਦੇ ਰਹਿਣਗੇ।

ਏਰਿਕ ਹੇਡਬਰਗ, ਵਿਸ਼ਲੇਸ਼ਕ, ਸੀ. ਆਰ. ਯੂ. ਗਰੁੱਪ

ਸਟੀਲ ਕੀਮਤਾਂ ਨੂੰ ਲੈ ਕੇ ਕਦਮ ਚੁੱਕਾਂਗੇ : ਸਟੀਲ ਕਾਊਂਸਲ

ਇਸ ਦਰਮਿਆਨ ਚੀਨ ਦੀ ਸਟੀਲ ਕਾਊਂਸਲ ਨੇ ਕਿਹਾ ਕਿ ਉਹ ਸਟੀਲ ਦੀਆਂ ਕੀਮਤਾਂ ਨੂੰ ਲੈ ਕੇ ਨੀਤੀ ਬਣਾਉਣ ਵਾਲੇ ਨੀਤੀ ਨਿਰਧਾਰਕਾਂ ਅਤੇ ਸਟੀਲ ਉਤਪਾਦਕਾਂ ਦੇ ਨਾਲ ਤਾਲਮੇਲ ਦੇ ਨਾਲ ਕੰਮ ਕਰੇਗੀ ਅਤੇ ਆਉਣ ਵਾਲੇ ਦਿਨਾਂ ’ਚ ਇਸ ਦਿਸ਼ਾ ’ਚ ਕਦਮ ਚੁੱਕੇ ਜਾਣਗੇ। ਹਾਲਾਂਕਿ ਕਾਊਂਸਲ ਨੇ ਉਠਾਏ ਜਾਣ ਵਾਲੇ ਕਦਮਾਂ ਬਾਰੇ ਵਿਸਤਾਰ ਨਾਲ ਜਾਣਕਾਰੀ ਨਹੀਂ ਦਿੱਤੀ ਹੈ। ਦਰਅਸਲ ਚੀਨ ’ਚ ਮਾਰਚ ਮਹੀਨੇ ਦੀ ਤਿਮਾਹੀ ’ਚ ਸਟੀਲ ਉਤਪਾਦਕਾਂ ਵਲੋਂ ਨਿਰਮਾਣ ’ਚ ਕਟੌਤੀ ਕੀਤੇ ਜਾਣ ਤੋਂ ਬਾਅਦ ਸਟੀਲ ਦੀ ਕਿੱਲਤ ਪੈਦਾ ਹੋਈ ਹੈ ਅਤੇ ਇਸ ਨਾਲ ਰੇਟ ਵਧ ਰਹੇ ਹਨ ਕਿਉਂਕਿ ਚੀਨ ’ਚ ਸਟੀਲ ਦੀ ਮੰਗ ਵਧਦੀ ਜਾ ਰਹੀ ਹੈ। ਭਾਰਤ ’ਚ ਕੋਰੋਨਾ ਦੀ ਦੂਜੀ ਲਹਿਰ ਦੇ ਪ੍ਰਭਾਵ ਕਾਰਨ ਵੀ ਚੀਨ ’ਚ ਸਟੀਲ ਦੀ ਮੰਗ ਵਧਦੀ ਜਾ ਰਹੀ ਹੈ। ਭਾਰਤ ’ਚ ਕੋਰੋਨਾ ਦੀ ਦੂਜੀ ਲਹਿਰ ਦੇ ਪ੍ਰਭਾਵ ਕਾਰਨ ਵੀ ਚੀਨ ’ਚ ਸਟੀਲ ਉਤਪਾਦਨ ਠੰਡਾ ਪਿਆ ਹੈ ਕਿਉਂਕਿ ਸਟੀਲ ਨਿਰਮਾਤਾਵਾਂ ਨੂੰ ਭਾਰਤ ਤੋਂ ਮੰਗ ’ਚ ਕਮੀ ਅਤੇ ਬਰਾਮਦ ’ਚ ਗਿਰਾਵਟ ਦਾ ਖਦਸ਼ਾ ਹੈ।

ਮੈਟਲ ਸ਼ੇਅਰਾਂ ’ਚ ਤੇਜ਼ ਗਿਰਾਵਟ

ਕੰਪਨੀ-ਮੌਜੂਦਾ ਕੀਮਤ- ਗਿਰਾਵਟ

ਜਿੰਦਲ ਸਟੇਨਲੈੱਸ (ਹਿਸਾਰ) - 417.30 -8.61 ਫੀਸਦੀ

ਐੱਨ. ਐੱਮ. ਡੀ. ਸੀ.- 185.75- 8.48 ਫੀਸਦੀ

ਨਾਲਕੋ - 71.35- 4.74 ਫੀਸਦੀ

ਹਿੰਡਾਲਕੋ ਇੰਡਸਟ੍ਰੀਜ਼ -382.80 -4.01 ਫੀਸਦੀ

ਟਾਟਾ ਸਟੀਲ -1132.10 -3.99 ਫੀਸਦੀ

ਟਾਟਾ ਸਟੀਲ ਬੀ. ਐੱਸ. ਐੱਲ. -97.30 -3.90 ਫੀਸਦੀ

ਸੇਲ -127.15 -3.82 ਫੀਸਦੀ

ਵੇਦਾਂਤਾ -272.40 -3.44 ਫੀਸਦੀ


Harinder Kaur

Content Editor

Related News