‘ਭਾਰਤ ’ਚ ਸਟੀਲ ਦੀ ਮੰਗ ’ਚ ਜਾਰੀ ਰਹੇਗੀ ਤੇਜ਼ੀ, ਅਗਲੇ ਕੁਝ ਸਾਲਾਂ ’ਚ 10 ਫ਼ੀਸਦੀ ਦੀ ਦਰ ਨਾਲ ਹੋਵੇਗਾ ਵਾਧਾ’

05/09/2024 10:22:01 AM

ਨਵੀਂ ਦਿੱਲੀ (ਭਾਸ਼ਾ) - ਸਟੀਲ ਸਕੱਤਰ ਨਗੇਂਦਰ ਨਾਥ ਸਿਨ੍ਹਾ ਨੇ ਕਿਹਾ ਕਿ ਸਰਕਾਰ ਦੇ ਬੁਨਿਆਦੀ ਢਾਂਚੇ ’ਤੇ ਧਿਆਨ ਦੇਣ ਕਾਰਨ ਅਗਲੇ ਕੁਝ ਸਾਲਾਂ ’ਚ ਘਰੇਲੂ ਸਟੀਲ ਦੀ ਮੰਗ 10 ਫ਼ੀਸਦੀ ਦੀ ਦਰ ਨਾਲ ਵਧਣ ਦੀ ਉਮੀਦ ਹੈ। ਇਕ ਅਧਿਕਾਰੀ ਨੇ ਰਾਸ਼ਟਰੀ ਰਾਜਧਾਨੀ ’ਚ ‘ਭਵਿੱਖ ਲਈ ਤਿਆਰ ਅਤੇ ਗ੍ਰੀਨ ਨਿਰਮਾਣ’ ’ਤੇ ਸੀ. ਆਈ. ਆਈ. ਕਾਨਫਰੰਸ ਨੂੰ ਸੰਬੋਧਨ ਕਰਦਿਆਂ ਇਸ ਗੱਲ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਬੁਨਿਆਦੀ ਢਾਂਚੇ ’ਤੇ ਧਿਆਨ ਦੇਣ ਨਾਲ ਘਰੇਲੂ ਸਟੀਲ ਦੀ ਮੰਗ ਦੋਹਰੇ ਅੰਕਾਂ ’ਚ ਵਧੇਗੀ। 

ਇਸ ਮੌਕੇ ਸਿਨ੍ਹਾ ਨੇ ਕਿਹਾ,‘‘ਵਿੱਤੀ ਸਾਲ 2023-24 ’ਚ ਮੰਗ ’ਚ ਸਾਲਾਨਾ ਆਧਾਰ ’ਤੇ 13-14 ਫ਼ੀਸਦੀ ਦਾ ਵਾਧਾ ਹੋਇਆ ਹੈ। ਭਵਿੱਖ ’ਚ ਇਸ ’ਚ 10 ਫ਼ੀਸਦੀ ਦਾ ਵਾਧਾ ਜਾਰੀ ਰਹੇਗਾ।’’ ਅਧਿਕਾਰਤ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਵਿੱਤੀ ਸਾਲ 2023-24 ’ਚ ਕੱਚੇ ਸਟੀਲ ਦਾ ਉਤਪਾਦਨ ਲਗਭਗ 14.5 ਕਰੋੜ ਟਨ ਰਿਹਾ, ਜੋ ਵਿੱਤੀ ਸਾਲ 2022-23 ’ਚ 12.7 ਕਰੋੜ ਟਨ ਸੀ। ਵਿੱਤੀ ਸਾਲ 2023-24 ’ਚ ਖਪਤ 13.6 ਕਰੋੜ ਟਨ ਰਹੀ, ਜਦੋਂਕਿ 2022-23 ’ਚ ਇਹ 12 ਕਰੋੜ ਟਨ ਸੀ।


rajwinder kaur

Content Editor

Related News