ਸਟੀਲ ਕਾਰਖ਼ਾਨੇ ਕਰ ਰਹੇ ਹਸਪਤਾਲਾਂ ''ਚ ਆਕਸੀਜਨ ਦੀ ਸਪਲਾਈ

Wednesday, Sep 16, 2020 - 08:12 PM (IST)

ਸਟੀਲ ਕਾਰਖ਼ਾਨੇ ਕਰ ਰਹੇ ਹਸਪਤਾਲਾਂ ''ਚ ਆਕਸੀਜਨ ਦੀ ਸਪਲਾਈ

ਨਵੀਂ ਦਿੱਲੀ— ਸਟੀਲ ਮੰਤਰਾਲਾ ਨੇ ਬੁੱਧਵਾਰ ਨੂੰ ਕਿਹਾ ਕਿ ਸਟੀਲ ਕੰਪਨੀਆਂ ਕੋਵਿਡ-19 ਖਿਲਾਫ ਮੁਹਿੰਮ 'ਚ ਮਦਦ ਕਰਦੇ ਹੋਏ ਆਪਣੇ-ਆਪਣੇ ਪਲਾਂਟਾਂ ਤੋਂ ਦੇਸ਼ ਦੇ ਵੱਖ-ਵੱਖ ਹਸਪਤਾਲਾਂ ਨੂੰ ਮੈਡੀਕਲ ਆਕਸੀਜਨ ਦੀ ਸਪਲਾਈ ਕਰ ਰਹੀਆਂ ਹਨ।

ਮੰਤਰਾਲਾ ਨੇ ਹਾਲ ਹੀ 'ਚ ਪੋਰਟਲ ਸ਼ੁਰੂ ਕੀਤਾ ਹੈ, ਜਿਸ 'ਚ ਕਾਰਖ਼ਾਨਿਆਂ ਦੇ ਹਿਸਾਬ ਨਾਲ ਆਕਸੀਜਨ ਦੀ ਉਪਲਬਧਤਾ ਅਤੇ ਪਲਾਂਟਾਂ ਤੋਂ ਵੱਖ-ਵੱਖ ਸੂਬਿਆਂ ਨੂੰ ਹੋਣ ਵਾਲੀ ਰੋਜ਼ਾਨਾ ਸਪਲਾਈ ਬਾਰੇ ਸੂਚਨਾ ਦਿੱਤੀ ਗਈ ਹੈ।

ਮੰਤਰਾਲਾ ਦੇ ਬਿਆਨ ਅਨੁਸਾਰ ਜਿਨ੍ਹਾਂ ਸੂਬਿਆਂ ਨੂੰ ਸਟੀਲ ਕਾਰਖ਼ਾਨਿਆਂ ਤੋਂ ਆਕਸੀਜਨ ਮਿਲੀ ਹੈ, ਉਨ੍ਹਾਂ 'ਚ ਮੱਧ ਪ੍ਰਦੇਸ਼, ਛੱਤੀਸਗੜ੍ਹ, ਆਂਧਰਾ ਪ੍ਰਦੇਸ਼, ਝਾਰਖੰਡ, ਬਿਹਾਰ, ਉੱਤਰ ਪ੍ਰਦੇਸ਼, ਓਡੀਸ਼ਾ, ਹਰਿਆਣਾ, ਗੁਜਰਾਤ, ਕਰਨਾਟਕ, ਤੇਲੰਗਾਨਾ ਅਤੇ ਮਹਾਰਾਸ਼ਟਰ ਹਨ। ਹਾਲਾਂਕਿ, ਬਿਆਨ 'ਚ ਉਨ੍ਹਾਂ ਪਲਾਂਟਾਂ ਅਤੇ ਕੰਪਨੀਆਂ ਦੇ ਨਾਂ ਨਹੀਂ ਦੱਸੇ ਗਏ ਜੋ ਆਕਸੀਜਨ ਦੀ ਸਪਲਾਈ ਕਰ ਰਹੀਆਂ ਹਨ। ਇਸ ਤੋਂ ਪਹਿਲਾਂ ਸਟੀਲ ਮੰਤਰੀ ਧਰਮੇਂਦਰ ਪ੍ਰਧਾਨ ਨੇ ਮੰਗਲਵਾਰ ਨੂੰ ਟਵੀਟ ਕਰਕੇ ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨਾਲ ਦੇਸ਼ 'ਚ ਆਕਸੀਜਨ ਦੀ ਸਪਲਾਈ ਵਧਾਉਣ ਦੇ ਉਪਾਵਾਂ ਅਤੇ ਇਸ ਮਾਮਲੇ 'ਚ ਸਟੀਲ ਮੰਤਰਾਲਾ ਦੀ ਭੂਮਿਕਾ 'ਤੇ ਚਰਚਾ ਲਈ ਬੈਠਕ ਬਾਰੇ ਜਾਣਕਾਰੀ ਦਿੱਤੀ ਸੀ। ਪ੍ਰਧਾਨ ਨੇ ਕਿਹਾ ਸੀ ਕਿ ਸਟੀਲ ਕੰਪਨੀਆਂ ਨੇ ਪਿਛਲੇ ਚਾਰ ਦਿਨਾਂ 'ਚ 4,329 ਟਨ ਮੈਡੀਕਲ ਆਕਸੀਜਨ ਦੀ ਸਪਲਾਈ ਵੱਖ-ਵੱਖ ਹਸਪਤਾਲਾਂ ਨੂੰ ਕੀਤੀ ਹੈ।


author

Sanjeev

Content Editor

Related News