ਕਾਰ ਖਰੀਦਣ ਦਾ ਹੈ ਸੁਨਹਿਰੀ ਮੌਕਾ, ਇਹ ਬੈਂਕ ਦੇ ਰਿਹੈ ਤੁਰੰਤ ਲੋਨ ਤੇ 30,000 ਰੁਪਏ ਤੱਕ ਦੀ ਛੋਟ

06/25/2020 1:15:47 PM

ਨਵੀਂ ਦਿੱਲੀ : ਜੇਕਰ ਤੁਸੀਂ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੀ ਹੈ। ਦਰਅਸਲ ਸਟੇਟ ਬੈਂਕ ਆਫ ਇੰਡੀਆ (SBI) ਤੁਹਾਡੇ ਲਈ ਇਕ ਵਧੀਆ ਆਫ਼ਰ ਲੈ ਕੇ ਆਇਆ ਹੈ, ਜਿਸ ਤਹਿਤ ਤੁਹਾਨੂੰ ਕਾਰ ਖਰੀਦਣ 'ਤੇ 30,000 ਰੁਪਏ ਤੱਕ ਦਾ ਡਿਸਕਾਊਂਟ ਦੇ ਨਾਲ-ਨਾਲ 3000 ਰੁਪਏ ਤੱਕ ਦੀ ਫ੍ਰੀ ਅਸੈਸਰੀ ਵੀ ਮਿਲੇਗੀ। SBI ਇਹ ਡਿਸਕਾਊਂਟ ਟਾਟਾ ਟਿਆਗੋ (Tata Tiago) ਕਾਰ ਦੀ ਖਰੀਦ 'ਤੇ ਦੇ ਰਿਹਾ ਹੈ।SBI ਨੇ ਆਪਣੇ ਅਧਿਕਾਰਤ ਟਵਿਟਰ ਅਕਾਊਂਟ 'ਤੇ ਦੱਸਿਆ ਕਿ ਜੇਕਰ ਕੋਈ ਗਾਹਕ SBI YONO ਜ਼ਰੀਏ  ਟਾਟਾ ਟਿਆਗੋ ਕਾਰ ਦੀ ਬੁਕਿੰਗ ਕਰੇਗਾ ਤਾਂ ਉਸ ਨੂੰ 30,000 ਰੁਪਏ ਤੱਕ ਦਾ ਡਿਸਕਾਊਂਟ ਮਿਲੇਗਾ। ਇਸ ਦੇ ਇਲਾਵਾ ਉਸ ਨੂੰ 3000 ਰੁਪਏ ਤੱਕ ਦੀ ਫ੍ਰੀ ਅਸੈਸਰੀ ਵੀ ਦਿੱਤੀ ਜਾਵੇਗੀ। ਇਸ ਕਾਰ ਨੂੰ ਖ੍ਰੀਦਣ ਲਈ SBI ਵੱਲੋਂ ਕਾਰ ਲੋਨ ਵੀ ਤੁਰੰਤ ਮਿਲ ਜਾਏਗਾ ਅਤੇ ਇਸ 'ਤੇ 7.75 ਫ਼ੀਸਦੀ ਦੀ ਦਰ ਨਾਲ ਵਿਆਜ਼ ਲੱਗੇਗਾ। ਲੋਨ ਲੈਣ ਦੀ ਇਹ ਪ੍ਰਕਿਰਿਆ ਕੁਝ ਮਿੰਟਾਂ ਵਿਚ ਪੂਰੀ ਹੋ ਜਾਵੇਗੀ। ਦੱਸ ਦੇਈਏ ਕਿ ਇਹ ਆਫਰ ਸਿਰਫ 30 ਜੂਨ ਤੱਕ ਲਾਗੂ ਹੈ। ਬੈਂਕ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਕਾਰ ਦੀ ਸੇਲ ਅਤੇ ਸਰਵਿਸ ਦੀ ਜ਼ਿੰਮੇਦਾਰੀ ਉਸ ਦੀ ਨਹੀਂ ਹੈ।

ਟਾਟਾ ਟਿਆਗੋ ਇਸ ਸੈਗਮੈਂਟ ਦੀ ਸਭ ਤੋਂ ਸੁਰੱਖਿਅਤ ਕਾਰ ਹੈ। ਇਸ ਹੈਚਬੈਕ ਕਾਰ 'ਚ ਡਿਊਲ ਏਅਰਬੈਗਸ, ਏ.ਬੀ.ਐੱਸ. ਅਤੇ ਈ.ਬੀ.ਡੀ. ਵਰਗੇ ਫੀਚਰਜ਼ ਦਿੱਤੇ ਗਏ ਹਨ। ਇਸ ਸਾਲ ਦੀ ਸ਼ੁਰੂਆਤ 'ਚ ਟਾਟਾ ਮੋਟਰਸ ਨੇ ਬੀ.ਐੱਸ.-6 ਅਨੁਰੂਪ ਇੰਜਣ ਨਾਲ ਇਸ ਹੈਚਬੈਕ ਦਾ ਅਪਡੇਟਿਡ ਮਾਡਲ ਵੀ ਲਾਂਚ ਕੀਤਾ ਸੀ। ਟਿਆਗੋ 'ਚ 1.2 ਲੀਟਰ ਦਾ ਪੈਟਰੋਲ ਇੰਜਣ ਮਿਲਦਾ ਹੈ ਜੋ 84 ਬੀ.ਐੱਚ.ਪੀ. ਦੀ ਪਾਵਰ ਅਤੇ 115 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ।


cherry

Content Editor

Related News