ਸਟਾਰਟਅਪ ਤੋਂ ਖਤਰਾ, ਟਾਟਾ ਗਰੁੱਪ ਦੀਆਂ ਕੰਪਨੀਆਂ ''ਚ ਟਾਪ ਟੈਲੇਂਟਸ ਦੀ ਭਰਤੀ
Tuesday, Nov 27, 2018 - 12:22 PM (IST)
ਨਵੀਂ ਦਿੱਲੀ—ਟਾਟਾ ਗਰੁੱਪ ਦੀਆਂ ਕੰਪਨੀਆਂ ਨੇ ਟਾਪ ਟੇਕ ਟੈਲੇਂਟਸ ਦੀਆਂ ਭਰਤੀਆਂ ਕੀਤੀਆਂ ਅਤੇ ਪਿਛਲੇ 18 ਮਹੀਨਿਆਂ 'ਚ ਸੀਨੀਅਰ ਐਗਜ਼ੀਕਿਊਟਿਵ ਦੀਆਂ ਭੂਮਿਕਾਵਾਂ ਵੀ ਬਦਲ ਦਿੱਤੀਆਂ। ਦਰਅਸਲ ਟਾਟਾ ਗਰੁੱਪ ਆਪਣੇ ਚੇਅਰਮੈਨ ਐੱਨ ਚੰਦਰਸ਼ੇਖਰਨ ਦੀ ਰਣਨੀਤੀ ਦੇ ਤਹਿਤ ਪਹਿਲਾਂ ਤੋਂ ਜ਼ਿਆਦਾ ਡਿਜੀਟਲ ਸੇਵੀ ਬਣਨ ਦੀ ਕੋਸ਼ਿਸ਼ ਕਰ ਰਹੇ ਹਨ।
ਦੇਸ਼ ਦੀਆਂ ਮਸ਼ਹੂਰ ਕੰਪਨੀਆਂ ਨੂੰ ਸਟਾਰਟਅਪ ਤੋਂ ਖਤਰਾ ਮਹਿਸੂਸ ਹੋ ਰਿਹਾ ਹੈ ਇਸ ਲਈ ਪੁਰਾਣੀਆਂ ਕੰਪਨੀਆਂ ਖੁਦ ਦੇ ਬਚਾਅ ਦੇ ਰਸਤੇ ਤਲਾਸ਼ਨ 'ਚ ਜੁੱਟ ਗਈਆਂ ਹਨ। ਖਾਸ ਗੱਲ ਇਹ ਹੈ ਕਿ ਸਟਾਰਟਅਪ ਨੂੰ ਕਰੋੜਾਂ ਦੀ ਫੰਡਿੰਗ ਵੀ ਮਿਲ ਰਹੀ ਹੈ। ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ.ਸੀ.ਐੱਸ.) ਦੇ ਸੀ.ਈ.ਓ. ਰਹਿ ਚੁੱਕੇ ਚੰਦਰਸ਼ੇਖਰਨ ਨੂੰ ਇਸ ਦਾ ਮਤਲਬ ਚੰਗੀ ਤਰ੍ਹਾਂ ਨਾਲ ਪਤਾ ਹੈ।
ਟਾਟਾ ਗਰੁੱਪ ਦੀ ਚੀਫ ਡਿਜੀਟਲ ਅਫਸਰ ਆਰਤੀ ਸੁਬਰਮਣੀਅਨ ਟਾਟਾ ਗਰੁੱਪ ਦੀਆਂ ਸਾਰੀਆਂ ਕੰਪਨੀਆਂ ਦੇ ਸੀ.ਈ.ਓ ਦੇ ਨਾਲ ਉਨ੍ਹਾਂ ਬਿਜ਼ਨੈੱਸ ਦੀ ਪਛਾਣ ਕਰ ਰਹੀ ਹੈ ਜਿਨ੍ਹਾਂ ਨੂੰ ਡਿਜੀਟਲ ਲੈਵਲ 'ਤੇ ਵਧਾਇਆ ਜਾ ਸਕਦਾ ਹੈ। ਨਾਲ ਹੀ ਉਹ ਉਂਝ ਕੰਮਕਾਜ ਦੀ ਵੀ ਪਛਾਣ ਕਰ ਰਹੇ ਹਨ ਜਿਨ੍ਹਾਂ ਨੂੰ ਨਵੀਂ ਤਕਨੀਕ ਦੇ ਸਹਾਰੇ ਜ਼ਿਆਦਾ ਆਸਾਨ ਅਤੇ ਪ੍ਰਭਾਵੀ ਕੀਤਾ ਜਾ ਸਕਦਾ ਹੈ।
ਟਾਟਾ ਸਨਸ 'ਚ ਆਰਤੀ ਦੀ ਭਰਤੀ ਪਿਛਲੇ ਸਾਲ ਹੋਈ ਸੀ। ਉਸ ਤੋਂ ਪਹਿਲਾਂ ਉਹ ਟੀ.ਸੀ.ਐੱਸ. ਦੀ ਬੋਰਡ ਮੈਂਬਰ ਸੀ। ਉਹ ਇਸ ਗੱਲ ਦੀਆਂ ਸੰਭਾਵਨਾਵਾਂ ਵੀ ਤਲਾਸ਼ ਰਹੀ ਹੈ ਕਿ ਟਾਟਾ ਗਰੁੱਪ ਡਿਜੀਟਲ ਲੈਵਲ 'ਤੇ ਨਵੇਂ ਖੇਤਰਾਂ 'ਚ ਕਦਮ ਰੱਖ ਸਕਦਾ ਹੈ ਅਤੇ ਤਕਨਾਲੋਜ਼ੀ ਪਲੇਟਫਾਰਮਸ ਤਿਆਰ ਕਰ ਸਕਦਾ ਹੈ।
