ਭਾਰਤ ਤੋਂ ਸੋਇਆ ਖਲ ਬਰਾਮਦ 85 ਫ਼ੀਸਦੀ ਡਿੱਗੀ

Tuesday, Dec 10, 2019 - 01:01 AM (IST)

ਭਾਰਤ ਤੋਂ ਸੋਇਆ ਖਲ ਬਰਾਮਦ 85 ਫ਼ੀਸਦੀ ਡਿੱਗੀ

ਇੰਦੌਰ (ਭਾਸ਼ਾ)-ਘਰੇਲੂ ਉਤਪਾਦਨ ਘਟਣ ਦੇ ਨਾਲ ਕੌਮਾਂਤਰੀ ਮੰਗ ’ਚ ਸੁਸਤੀ ਬਰਕਰਾਰ ਰਹਿਣ ਨਾਲ ਨਵੰਬਰ ’ਚ ਭਾਰਤ ਤੋਂ ਸੋਇਆ ਖਲ ਦੀ ਬਰਾਮਦ 85 ਫ਼ੀਸਦੀ ਦੀ ਵੱਡੀ ਗਿਰਾਵਟ ਨਾਲ ਲਗਭਗ 50,000 ਟਨ ਰਹਿ ਗਈ। ਨਵੰਬਰ, 2018 ’ਚ ਦੇਸ਼ ਤੋਂ 3.26 ਲੱਖ ਟਨ ਸੋਇਆ ਖਲ ਦੀ ਬਰਾਮਦ ਕੀਤੀ ਗਈ ਸੀ।

ਇੰਦੌਰ ਸਥਿਤ ਸੋਇਆਬੀਨ ਪ੍ਰੋਸੈਸਰਸ ਐਸੋਸੀਏਸ਼ਨ ਆਫ ਇੰਡੀਆ (ਸੋਪਾ) ਨੇ ਅੱਜ ਇਹ ਅੰਕੜੇ ਜਾਰੀ ਕੀਤੇ। ਅੰਕੜਿਆਂ ਮੁਤਾਬਕ ਦੇਸ਼ ’ਚ ਇਸ ਸਾਲ ਨਵੰਬਰ ’ਚ 6.48 ਲੱਖ ਟਨ ਸੋਇਆ ਖਲ ਦਾ ਉਤਪਾਦਨ ਹੋਇਆ। ਇਹ ਅੰਕੜਾ ਨਵੰਬਰ, 2018 ਦੇ 8.51 ਲੱਖ ਟਨ ਦੇ ਸੋਇਆ ਖਲ ਉਤਪਾਦਨ ਦੇ ਮੁਕਾਬਲੇ ਲਗਭਗ 24 ਫ਼ੀਸਦੀ ਘੱਟ ਹੈ।


author

Karan Kumar

Content Editor

Related News