ਅਗਸਤ-ਸਤੰਬਰ ਦੇ ਮਹੀਨਿਆਂ ''ਚ ਜਾਣੋ ਕਿਹੋ ਜਿਹਾ ਹੋਵੇਗਾ ਦੱਖਣ-ਪੱਛਮੀ ਮਾਨਸੂਨ
Tuesday, Aug 01, 2023 - 02:01 PM (IST)

ਨਵੀਂ ਦਿੱਲੀ - ਦੇਸ਼ ਦੇ ਬਹੁਤ ਸਾਰੇ ਹਿੱਸੇ ਅਜਿਹੇ ਹਨ, ਜਿਥੇ ਜੁਲਾਈ ਦੇ ਮਹੀਨੇ ਭਾਰੀ ਬਰਸਾਤ ਹੋਈ ਹੈ। ਭਾਰੀ ਬਰਸਾਤ ਦੇ ਕਾਰਨ ਪੰਜਾਬ, ਦਿੱਲੀ ਸਣੇ ਦੇਸ਼ ਦੇ ਕਈ ਸੂਬੇ ਹੜ੍ਹ ਦੀ ਲਪੇਟ ਵਿੱਚ ਆ ਗਏ ਹਨ। ਜੁਲਾਈ ਵਿੱਚ ਦੇਸ਼ ਦੇ ਕਈ ਹਿੱਸਿਆਂ ਵਿੱਚ ਚੰਗੀ ਬਰਸਾਤ ਵੀ ਹੋਈ ਹੈ, ਜਿਸ ਤੋਂ ਬਾਅਦ ਅਗਸਤ ਅਤੇ ਸਤੰਬਰ ਦੇ ਮਹੀਨਿਆਂ ਵਿੱਚ ਦੱਖਣ-ਪੱਛਮੀ ਮਾਨਸੂਨ ਦੇ 'ਆਮ' ਰਹਿਣ ਦੀ ਉਮੀਦ ਜਤਾਈ ਜਾ ਰਹੀ ਹੈ।
ਇਹ ਵੀ ਪੜ੍ਹੋ : ਮੁੜ ਉਡਾਣ ਭਰਨ ਦੀ ਤਿਆਰੀ ਜੈੱਟ ਏਅਰਵੇਜ਼, DGCA ਨੇ ਦਿੱਤੀ ਮਨਜ਼ੂਰੀ
ਸੂਤਰਾਂ ਅਨੁਸਾਰ ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਅਗਸਤ ਦੇ ਮਹੀਨੇ ਲੰਬੇ ਸਮੇਂ ਦੀ ਔਸਤ ਨਾਲ 94 ਫ਼ੀਸਦੀ ਬਰਸਾਤ ਹੋਣ ਦੀ ਉਮੀਦ ਹੈ, ਜੋ ਆਮ ਨਾਲੋਂ ਘੱਟ ਹੈ। ਹਰ ਸਾਲ ਮਾਨਸੂਨ ਦੀ 30 ਫ਼ੀਸਦੀ ਬਰਸਾਤ ਅਗਸਤ ਮਹੀਨੇ ਹੁੰਦੀ ਹੈ ਪਰ ਇਸ ਵਾਰ ਘੱਟ ਬਾਰਿਸ਼ ਕਾਰਨ ਖੜ੍ਹੀ ਸਾਉਣੀ ਦੀ ਫ਼ਸਲ ਦੇ ਪ੍ਰਭਾਵਿਤ ਹੋਣ ਦਾ ਸ਼ੱਕ ਹੈ। ਜਿਨ੍ਹਾਂ ਖੇਤਰਾਂ ਵਿੱਚ ਪਾਣੀ ਦੀ ਘਾਟ ਅਤੇ ਫ਼ਸਲ ਪੱਕਣ ਦੇ ਨਾਜ਼ੁਕ ਪੜਾਅ 'ਤੇ ਹੈ, ਉੱਥੇ ਇਸ ਦਾ ਪ੍ਰਭਾਵ ਵਧੇਰੇ ਘਾਤਕ ਹੋ ਸਕਦਾ ਹੈ।
ਇਹ ਵੀ ਪੜ੍ਹੋ : ਅਗਸਤ 'ਚ 14 ਦਿਨ ਬੰਦ ਰਹਿਣਗੇ ਬੈਂਕ, ਇਥੇ ਚੈੱਕ ਕਰੋ ਛੁੱਟੀਆਂ ਦੀ ਪੂਰੀ ਸੂਚੀ
ਮੂੰਗੀ, ਉੜਦ, ਮੂੰਗਫਲੀ ਅਤੇ ਸੋਇਆਬੀਨ ਵਰਗੀਆਂ ਫ਼ਸਲਾਂ ਸਤੰਬਰ ਦੇ ਮਹੀਨੇ ਵਾਢੀ ਲਈ ਤਿਆਰ ਹੋ ਜਾਂਦੀਆਂ ਹਨ। ਜੂਨ ਵਿੱਚ ਜੇਕਰ ਇਹਨਾਂ ਫ਼ਸਲਾਂ ਦੀ ਬਿਜਾਈ ਦੇਰ ਨਾਲ ਕੀਤੀ ਜਾਵੇ ਤਾਂ ਅਗਸਤ ਤੱਕ ਇਹਨਾਂ ਦੀਆਂ ਫਲੀਆਂ ਬਣਨ ਵਿੱਚ ਰੁਕਾਵਟ ਆ ਸਕਦੀ ਹੈ। ਬਾਰੀਸ਼ ਨਾ ਹੋਣ 'ਤੇ ਉਕਤ ਫ਼ਸਲਾਂ ਖ਼ਰਾਬ ਵੀ ਹੋ ਸਕਦੀਆਂ ਹਨ। ਮੌਸਮ ਵਿਭਾਗ ਦੇ ਮੁਤਾਬਕ 5 ਅਗਸਤ ਤੋਂ ਮੱਧ ਅਤੇ ਪ੍ਰਾਇਦੀਪ ਭਾਰਤ ਦੇ ਜ਼ਿਆਦਾਤਰ ਹਿੱਸਿਆਂ 'ਚ ਹੋਣ ਵਾਲੀ ਬਰਸਾਤ ਵਿੱਚ ਰੁਕਾਵਟ ਆ ਸਕਦੀ ਹੈ। ਫਿਰ 17 ਅਗਸਤ ਤੋਂ ਬਾਅਦ ਕੁਝ ਸੁਧਾਰ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।
ਇਹ ਵੀ ਪੜ੍ਹੋ : ਸਾਵਧਾਨ! ਵਾਸ਼ਿੰਗ ਮਸ਼ੀਨ 'ਚ ਕੱਪੜੇ ਧੌਂਦੇ ਸਮੇਂ ਕਦੇ ਨਾ ਕਰੋ ਇਹ ਗਲਤੀਆਂ, ਹੋ ਸਕਦੈ ਵੱਡਾ ਧਮਾਕਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8