ਜਲਦੀ ਹੀ ਤੁਸੀਂ ਇੱਥੋਂ ਵੀ ਬਣਵਾ ਸਕੋਗੇ ਆਪਣਾ ਪਾਸਪੋਰਟ

12/06/2016 3:38:22 PM

ਨਵੀਂ ਦਿੱਲੀ— ਨਾਗਰਿਕਾਂ ਨੂੰ ਅਸਾਨੀ ਨਾਲ ਪਾਸਪੋਰਟ ਮਿਲ ਸਕੇ, ਇਸ ਲਈ ਵਿਦੇਸ਼ ਮੰਤਰਾਲਾ ਆਪਣੀ ਪਹੁੰਚ ਦਾ ਘੇਰਾ ਵਧਾਉਣ ਦੀ ਤਿਆਰੀ ਕਰ ਰਿਹਾ ਹੈ। ਇਸ ਤਹਿਤ ਦੇਸ਼ ਭਰ ''ਚ ਪਾਸਪੋਰਟ ਕੇਂਦਰ ਖੋਲ੍ਹਣ ਲਈ ਵਿਦੇਸ਼ ਮੰਤਰਾਲਾ ਭਾਰਤੀ ਡਾਕ ਵਿਭਾਗ ਨਾਲ ਗਠੋਜੜ ਕਰ ਰਿਹਾ ਹੈ ਅਤੇ ਨਾਲ ਹੀ ਆਪਣੇ ਪਾਸਪੋਰਟ ਸੇਵਾ ਮੰਚ ਦਾ ਵੀ ਵਿਸਥਾਰ ਕਰ ਰਿਹਾ ਹੈ। ਵਿਦੇਸ਼ ਮੰਤਰਾਲੇ ਨੇ ਪ੍ਰੀਖਣ ਦੇ ਤੌਰ ''ਤੇ 6 ਪ੍ਰਮੁੱਖ ਡਾਕਘਰਾਂ- ਪਟਿਆਲਾ, ਦਿੱਲੀ, ਭੁਜ, ਗਾਜ਼ੀਪੁਰ, ਔਰੰਗਾਬਾਦ ਅਤੇ ਕੋਡੱਪਾ ਨੂੰ ਚੁਣਿਆ ਹੈ। 

ਸੰਯੁਕਤ ਸਕੱਤਰ ਅਤੇ ਮੁੱਖ ਪਾਸਪੋਰਟ ਅਧਿਕਾਰੀ ਅਰੁਣ ਚਟਰਜੀ ਨੇ ਕਿਹਾ, ''''ਅਸੀਂ ਪਾਸਪੋਰਟ ਸੇਵਾਵਾਂ ਦੀ ਸਪਲਾਈ ਲਈ ਡਾਕ ਵਿਭਾਗ ਦੀ ਵਰਤੋਂ ਕਰਨਾ ਚਾਹੁੰਦੇ ਹਾਂ। ਪਾਸਪੋਰਟ ਐਪਲੀਕੇਸ਼ਨਾਂ ਦੀ ਪ੍ਰਕਿਰਿਆ ਅਤੇ ਪਾਸਪੋਰਟ ਦੀ ਸਪਲਾਈ ਲਈ ਡਾਕਘਰਾਂ ਦੀ ਵਰਤੋਂ ਕਰਨ ਦਾ ਵਿਚਾਰ ਹੈ। ਅਜੇ ਇਹ ਕੰਮ ਪਾਸਪੋਰਟ ਸੇਵਾ ਕੇਂਦਰਾਂ ਰਾਹੀਂ ਕੀਤਾ ਜਾਂਦਾ ਹੈ। ਪ੍ਰਯੋਗਿਕ ਕੇਂਦਰ ਦੇ ਜ਼ਰੀਏ ਅਸੀਂ ਇਹ ਦੇਖਾਂਗੇ ਕਿ ਅਜਿਹੀ ਵਿਵਸਥਾ ਟਾਟਾ ਸਲਾਹਕਾਰ ਸਰਵਿਸਿਜ਼ (ਟੀ ਸੀ ਐੱਸ) ਨਾਲ ਚਲਾਈ ਜਾ ਸਕਦੀ ਹੈ ਜਾਂ ਨਹੀਂ। ਜੇਕਰ ਇਹ ਵਿਵਸਥਾ ਸਫਲ ਰਹੀ ਤਾਂ ਇਸ ਦਾ ਵਿਸਥਾਰ ਕੀਤਾ ਜਾਵੇਗਾ'''' 

ਟੀ. ਸੀ. ਐੱਸ. ਦੀ ਪਾਸਪੋਰਟ ਸੇਵਾ ਪ੍ਰਾਜੈਕਟ ਦੀ ਮੈਨੇਜਰ ਸ਼ਾਲਿਨੀ ਮਾਥੁਰ ਨੇ ਕਿਹਾ ਕਿ ਇੰਡੀਆ ਪੋਸਟ ਆਪਣੇ ਬੁਨਿਆਦੀ ਢਾਂਚੇ ਦੀ ਵਰਤੋਂ ਕਰੇਗਾ, ਉੱਥੇ ਹੀ ਟੀ. ਸੀ. ਐੱਸ. ਤਕਨੀਕ ਸਥਾਪਤ ਕਰੇਗਾ। ਚਟਰਜੀ ਨੇ ਕਿਹਾ ਕਿ ਟੀ. ਸੀ. ਐੱਸ. ਦੇ ਠੇਕੇ ਨੂੰ 2 ਸਾਲ ਲਈ ਹੋਰ ਵਧਾਇਆ ਗਿਆ ਹੈ। ਉਨ੍ਹਾਂ ਨੇ ਕਿਹਾ, ''''ਜੂਨ 2012 ''ਚ 6 ਸਾਲ ਲਈ ਟੀ. ਸੀ. ਐੱਸ. ਨਾਲ ਸਮਝੌਤਾ ਕੀਤਾ ਗਿਆ ਸੀ, ਜਿਸ ਨੂੰ 2 ਸਾਲ ਲਈ ਵਧਾ ਦਿੱਤਾ ਗਿਆ ਹੈ। ਇਸ ਨਾਲ ਟੀ. ਸੀ. ਐੱਸ. 2020 ਤਕ ਇਸ ਦਾ ਪ੍ਰਬੰਧਨ ਕਰ ਸਕੇਗਾ।


Related News